ਸਿਆਸਤਖਬਰਾਂ

ਕਾਰਗਿਲ ਚ ਕੋਰੀਅਰ ਸਰਵਿਸ ਸ਼ੁਰੂ, ਅਵਾਮ ਨੂੰ ਵੱਡੀ ਰਾਹਤ

ਗਾਂਦਰਬਲ– ਬਰਫਬਾਰੀ ਵਰਗੇ ਮੌਸਮ ਵਿੱਚ ਅਵਾਮ ਨੂੰ ਰਾਹਤ ਦੇਣ ਲਈ ਭਾਰਤ ਨੇ ਇੱਕ ਹੋਰ ਮੱਲ ਮਾਰੀ ਹੈ, ਏ.ਐੱਨ.-32 ਕਾਰਗਿਲ ਕੋਰੀਅਰ ਸੇਵਾ ਦੀ ਪਹਿਲੀ ਉਡਾਣ ਵੀਰਵਾਰ ਤੋਂ ਸ਼ੁਰੂ ਹੋਈ ਅਤੇ ਪਹਿਲੀ ਵਾਰ ਵਿੱਚ ਹੀ ਲੋਕਾਂ ਨੂੰ ਕਾਰਗਿਲ ਤੋਂ ਜੰਮੂ ਲਈ ਰਵਾਨਾ ਕੀਤਾ ਗਿਆ। ਇਸ ਸਾਲ ਪਹਿਲੀ ਵਾਰ ਕਾਰਗਿਲ ਕੋਰੀਅਰ ਸਰਵਿਸ ਦੇ ਟਿਕਟ ਆਨਲਾਈਨ ਉਪਲੱਬਧ ਕਰਵਾਏ ਗਏ। ਅਧਿਕਾਰੀਆਂ ਨੇ ਕਿਹਾ,”ਇੱਥੇ ਜਦੋਂ ਭਾਰੀ ਬਰਫ਼ਬਾਰੀ ਕਾਰਨ ਸਰਦੀਆਂ ਦੌਰਾਨ 5 ਮਹੀਨੇ ਲਈ ਰਾਜਮਾਰਗ ਬੰਦ ਹੋ ਜਾਂਦਾ ਹੈ। ਉਦੋਂ ਭਾਰਤੀ ਹਵਾਈ ਫ਼ੌਜ ਵਲੋਂ ਪ੍ਰਦਾਨ ਕੀਤੀ ਜਾਣ ਵਾਲੀ ਸਬਸਿਡੀ ਵਾਲੀ ਏ.ਐੱਨ.-32 ਕਾਰਗਿਲ ਕੋਰੀਅਰ ਏਅਰ ਸਰਵਿਸ ਇਕ ਵਿਸ਼ੇਸ਼ ਵਿਵਸਥਾ ਦੇ ਅਧੀਨ ਸੰਚਾਲਿਤ ਹੁੰਦੀ ਹੈ।” ਅਧਿਕਾਰੀਆਂ ਨੇ ਕਿਹਾ,”ਇਹ ਸੇਵਾ ਲੇਹ-ਲਿੰਗਸ਼ੇਡ, ਡਿਬਲਿੰਗ, ਦਰਾਸ, ਪਦੁਮ, ਕਾਰਗਿਲ, ਨੁਬਰਾ, ਨੇਰਕ, ਜੰਮੂ ਅਤੇ ਸ਼੍ਰੀਨਗਰ ਤੋਂ ਮਨਜ਼ੂਰ ਮਾਰਗਾਂ ‘ਤੇ ਲੱਦਾਖ ਦੇ ਦੂਰ ਦੇ ਖੇਤਰਾਂ ਦੇ ਯਾਤਰੀਆਂ ਨੂੰ ਪੂਰਾ ਕਰੇਗੀ।”

Comment here