ਸਿਆਸਤਖਬਰਾਂ

ਕਾਮਰੇਡ ਬੁੱਧਦੇਵ ਭੱਟਾਚਾਰਜੀ ਦਾ ਪਦਮ ਭੂਸ਼ਨ ਲੈਣ ਤੋਂ ਇਨਕਾਰ

ਨਵੀਂ ਦਿੱਲੀ- ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ ਕੇਂਦਰ ਸਰਕਾਰ ਵੱਲੋਂ ਐਲਾਨੇ ਪਦਮ ਪੁਰਸਕਾਰ 2022 ਵਿੱਚ ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਕਾਮਰੇਡ ਬੁੱਧਦੇਵ ਭੱਟਾਚਾਰਜੀ ਦਾ ਨਾਮ ਵੀ ਸ਼ਾਮਲ ਹੈ। ਪਰ ਕਾਮਰੇਡ ਬੁੱਧਦੇਵ ਨੇ ਪਦਮ ਭੂਸ਼ਨ ਪੁਰਸਕਾਰ ਲੈਣ ਤੋਂ ਇਨਕਾਰ ਕਰ ਦਿੱਤਾ ਹੈ।  ਉਨ੍ਹਾਂ ਨੂੰ ਇਹ ਪੁਰਸਕਾਰ ਜਨਤਕ ਮਾਮਲਿਆਂ ਦੇ ਖੇਤਰ ਵਿੱਚ ਦਿੱਤਾ ਜਾਣਾ ਸੀ। ਬੁੱਧਦੇਵ ਭੱਟਾਚਾਰਜੀ ਨੇ ਕਿਹਾ ਕਿ ਪਦਮ ਭੂਸ਼ਨ ਉਨ੍ਹਾਂ ਨੂੰ ਦੱਸੇ ਬਿਨਾਂ ਦਿੱਤਾ ਗਿਆ। ਇਸ ਸਬੰਧੀ ਪਹਿਲਾਂ ਕਿਸੇ ਨੇ ਕੁਝ ਨਹੀਂ ਕਿਹਾ। “ਮੈਨੂੰ ਪਦਮ ਭੂਸ਼ਣ ਪੁਰਸਕਾਰ ਬਾਰੇ ਕੁਝ ਨਹੀਂ ਪਤਾ। ਇਸ ਬਾਰੇ ਮੈਨੂੰ ਕਿਸੇ ਨੇ ਕੁਝ ਨਹੀਂ ਦੱਸਿਆ। ਜੇਕਰ ਮੈਨੂੰ ਪਦਮ ਭੂਸ਼ਣ ਦਿੱਤਾ ਗਿਆ ਹੈ ਤਾਂ ਮੈਂ ਇਸ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦਾ ਹਾਂ। ਸੀਪੀਆਈ (ਐਮ) ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਪਦਮ ਭੂਸ਼ਨ ਪੁਰਸਕਾਰ ਲਈ ਨਾਮਜ਼ਦ ਕਾਮਰੇਡ ਬੁੱਧਦੇਵ ਭੱਟਾਚਾਰਜੀ ਨੇ ਇਸ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸੀਪੀਆਈ (ਐਮ) ਦੀ ਨੀਤੀ ਰਾਜ ਤੋਂ ਅਜਿਹੇ ਪੁਰਸਕਾਰਾਂ ਤੋਂ ਇਨਕਾਰ ਕਰਨ ਦੀ ਰਹੀ ਹੈ। ਸਾਡਾ ਕੰਮ ਲੋਕਾਂ ਲਈ ਹੈ, ਇਨਾਮਾਂ ਲਈ ਨਹੀਂ। ਯਾਦ ਰਹੇ ਬੁੱਧਦੇਵ 2000 ਤੋਂ 2011 ਤੱਕ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਰਹੇ ਸਨ।

Comment here