ਕਾਮਰੇਡ ਦੇ ਪੁੱਤਰ ਨੂੰ ਧਮਕੀ ਭਰੀ ਕਾਲ
ਐੱਸ. ਏ. ਐੱਸ. ਨਗਰ-16 ਅਕਤੂਬਰ 2020 ਨੂੰ ਭਿੱਖੀਵਿੰਡ ਵਿਖੇ ਹਥਿਆਰਬੰਦ ਵਿਅਕਤੀਆਂ ਵਲੋਂ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੀ ਉਸ ਦੇ ਹੀ ਸਕੂਲ ‘ਵਿਚ ਗੋਲੀਆਂ ਮਾਰ ਕੇ ਕੀਤੀ ਹੱਤਿਆ ਦੇ ਮਾਮਲੇ ਵਿਚ ਐਨ. ਆਈ. ਏ. ਦੀ ਵਿਸ਼ੇਸ਼ ਅਦਾਲਤ ਵਲੋਂ ਇਸ ਮਾਮਲੇ ਵਿਚ ਨਾਮਜ਼ਦ ਗੁਰਜੀਤ ਸਿੰਘ ਭਾਅ, ਸੁਖਦੀਪ ਸਿੰਘ ਭੂਰਾ ਵਾਸੀ ਗੁਰਦਾਸਪੁਰ, ਇੰਦਰਜੀਤ ਸਿੰਘ ਇੰਦਰ ਵਾਸੀ ਪਿੰਡ ਰਸ਼ੀਆਣਾ ਜ਼ਿਲ੍ਹਾ ਤਰਨਤਾਰਨ, ਸੁਖਰਾਜ ਸਿੰਘ ਸੁੱਖਾ ਉਰਫ਼ ਲਖਨਪਾਲ ਵਾਸੀ ਗੁਰਦਾਸਪੁਰ, ਸੁਖਮੀਤ ਪਾਲ ਸਿੰਘ ਸੁੱਖ ਭਿਖਾਰੀਵਾਲ ਵਾਸੀ ਭਿੱਖੀਵਿੰਡ ਜ਼ਿਲ੍ਹਾ ਗੁਰਦਾਸਪੁਰ, ਲਵਪ੍ਰੀਤ ਸਿੰਘ, ਹਰਭਿੰਦਰ ਸਿੰਘ, ਆਕਾਸ਼ਦੀਪ ਅਰੋੜਾ ਉਰਫ਼ ਧਾਲੀਵਾਲ ਵਾਸੀ ਜਨਕਪੁਰੀ ਲੁਧਿਆਣਾ, ਜਗਰੂਪ ਸਿੰਘ ਵਾਸੀ ਸੁਭਾਸ਼ ਨਗਰ ਲੁਧਿਆਣਾ, ਰਵਿੰਦਰ ਸਿੰਘ ਰਵੀ ਦੇ ਖ਼ਿਲਾਫ਼ ਆਰਮਜ਼ ਐਕਟ ਅਤੇ ਯੂ. ਏ. ਪੀ. ਐਕਟ ਤਹਿਤ ਦੋਸ਼ ਤੈਅ ਕੀਤੇ ਗਏ ਹਨ । ਅਦਾਲਤ ਨੇ ਇਸ ਮਾਮਲੇ ਵਿਚ ਨਾਮਜ਼ਦ ਰਾਕੇਸ਼ ਕੁਮਾਰ ਕਾਲਾ, ਪ੍ਰਭਦੀਪ ਸਿੰਘ ਮਿੱਠੂ, ਚਾਂਦ ਕੁਮਾਰ ਭਾਟੀਆ ਅਤੇ ਰਵਿੰਦਰ ਸਿੰਘ ਗਿਆਨ ਨੂੰ ਕੇਸ ਵਿਚੋਂ ਡਿਸਚਾਰਜ ਕਰ ਦਿੱਤਾ ਹੈ ।ਇਸ ਸੰਬੰਧੀ ਮੁਲਜ਼ਮਾਂ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ 25 ਅਗਸਤ ਤੋਂ ਇਸ ਮਾਮਲੇ ਵਿਚ ਗਵਾਹੀਆਂ ਸ਼ੁਰੂ ਹੋ ਜਾਣਗੀਆਂ । ਐਨ. ਆਈ. ਏ. ਮੁਤਾਬਕ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੀ ਹੱਤਿਆ ਇਕ ਸਾਜਿਸ਼ ਤਹਿਤ ਕੀਤੀ ਗਈ ਸੀ, ਜਿਸ ਦਾ ਮੁੱਖ ਮਕਸਦ ਖ਼ਾਲਿਸਤਾਨੀ ਵਿਚਾਰਧਾਰਾ ਦਾ ਵਿਰੋਧ ਕਰਨ ਵਾਲੇ ਲੋਕਾਂ ‘ਵਿਚ ਦਹਿਸ਼ਤ ਫੈਲਾਉਣਾ ਸੀ ।
ਕਾਮਰੇਡ ਦੇ ਪੁੱਤਰ ਨੂੰ ਧਮਕੀ ਭਰੀ ਕਾਲ
ਹੁਣ ਬਲਵਿੰਦਰ ਸਿੰਘ ਦੇ ਪੁੱਤਰ ਗਗਨਦੀਪ ਸਿੰਘ ਨੂੰ ਇੰਗਲੈਂਡ ਦੇ ਨੰਬਰ ਤੋਂ ਵ੍ਹਟਸਐਪ ਰਾਹੀਂ ਆਈ ਕਾਲ ’ਤੇ ਧਮਕੀ ਮਿਲੀ ਹੈ। ਇਹ ਫੋਨ ਉਨ੍ਹਾਂ ਨੂੰ 18 ਜੁਲਾਈ ਨੂੰ ਆਇਆ ਸੀ। ਫੋਨ ਕਰਨ ਵਾਲੇ ਨੇ ਉਨ੍ਹਾਂ ਨੂੰ ਗਾਲ੍ਹਾਂ ਕੱਢਦੇ ਹੋਏ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਪਰਿਵਾਰ ਨੇ ਬੀਤੀ 19 ਜੁਲਾਈ ਨੂੰ ਐੱਸਐੱਸਪੀ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ। ਹਾਲੇ ਤਕ ਪੁਲਿਸ ਵੱਲੋਂ ਧਮਕੀਆਂ ਦੇਣ ਦੇ ਮਾਮਲੇ ’ਚ ਨਾ ਤਾਂ ਕੇਸ ਦਰਜ ਕੀਤਾ ਗਿਆ ਤੇ ਨਾ ਹੀ ਸੁਰੱਖਿਆ ਵਧਾਈ ਗਈ। ਇਸ ਕਾਰਨ ਪਰਿਵਾਰ ਨੇ ਰੋਸ ਪ੍ਰਗਟਾਇਆ ਹੈ।
ਧਮਕੀ ਦੀ ਜਾਂਚ ਡੀਐੱਸਪੀ ਨੂੰ ਸੌਂਪੀ : ਐੱਸਐੱਸਪੀ
ਐੱਸਐੱਸਪੀ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਸ਼ੌਰਿਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਦੇ ਪਰਿਵਾਰ ਦੀ ਸੁਰੱਖਿਆ ਦੀ ਸਮੀਖਿਆ ਲਗਾਤਾਰ ਕੀਤੀ ਜਾਂਦੀ ਹੈ। ਪੁਲਿਸ ਵੱਲੋਂ ਸੁਰੱਖਿਆ ’ਚ ਕੋਈ ਕੁਤਾਹੀ ਨਹੀਂ ਵਰਤੀ ਜਾ ਰਹੀ। ਵਿਦੇਸ਼ ਤੋਂ ਆਈ ਕਾਲ ਦੀ ਡੀਐੱਸਪੀ (ਡੀ) ਨੂੰ ਜਾਂਚ ਸੌਂਪੀ ਗਈ ਹੈ। ਉੱਥੇ ਹੀ ਪਰਿਵਾਰ ਦੀ ਸੁਰੱਖਿਆ ’ਚ ਕਿੰਨੇ ਮੁਲਾਜ਼ਮ ਹਨ ਤੇ ਕਿੰਨੇ ਹੋਣੇ ਚਾਹੀਦੇ ਹਨ, ਇਹ ਦੇਖਣ ਦਾ ਕੰਮ ਏਡੀਜੀਪੀ (ਸੁਰੱਖਿਆ) ਦੇ ਅਧਿਕਾਰ ਖੇਤਰ ’ਚ ਆਉਂਦਾ ਹੈ। ਪਰਿਵਾਰ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਤਕ ਪਹੁੰਚਾਈ ਜਾਵੇਗੀ।
Comment here