ਸੀ ਪੀ ਆਈ ਐਮ ਐਲ ਲਿਬਰੇਸ਼ਨ ਦਾ ਚੌਥਾ ਡੈਲੀਗੇਟ ਇਜਲਾਸ
ਉਦਾਰਤਾਵਾਦ ਤੇ ਅਰਾਜਕਤਾਵਾਦ ਖਿਲਾਫ਼ ਡਟਣ ਦਾ ਸੱਦਾ
ਮਾਨਸਾ-ਇਨਕਲਾਬੀ ਪਾਰਟੀ ਸੀ ਪੀ ਆਈ ਐਮ ਐਲ ਲਿਬਰੇਸ਼ਨ ਦਾ ਚੌਥਾ ਇਜਲਾਸ ਸ਼ਹੀਦ ਕਾਮਰੇਡ ਚਾਰੂ ਮਜੂਮਦਾਰ ਤੇ ਬਾਬਾ ਬੂਝਾ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਉਦਾਰਤਾਵਾਦ ਤੇ ਆਰਾਜਕਤਾਵਾਦ ਖਿਲਾਫ਼ ਡਟਣ ਤੇ ਇਨਕਲਾਬੀ ਕਮਿਊਨਿਸਟ ਲਹਿਰ ਨੂੰ ਮਜ਼ਬੂਤ ਕਰਨ ਦੇ ਨਾਅਰੇ ਨਾਲ ਸੰਪੰਨ ਹੋਇਆ। ਇਸ ਦੌਰਾਨ ਸਰਵਸੰਮਤੀ ਨਾਲ 21 ਮੈਂਬਰੀ ਕਮੇਟੀ ਚੁਣੀ ਗਈ ।ਜਿਸ ਦੇ ਮੁੜ ਜਿਲ੍ਹਾ ਸਕੱਤਰ ਗੁਰਮੀਤ ਨੰਦਗੜ੍ਹ ,ਵਿੱਤ ਸਕੱਤਰ ਬਲਵਿੰਦਰ ਕੌਰ ਤੇ ਪ੍ਰੈਸ ਸਕੱਤਰ ਬਿੰਦਰ ਅਲਖ ਨੂੰ ਚੁਣਿਆ ਗਿਆ। ਇਜਲਾਸ ਦੀ ਸ਼ੁਰੂਆਤ ਕਮਿਊਨਿਸਟ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਨਾਲ ਹੋਈ। ਕਾਮਰੇਡ ਭੂਰਾ ਸਿੰਘ ਸਮਾਓ,ਬਲਵਿੰਦਰ ਕੌਰ ਤੇ ਕਾਮਰੇਡ ਨਛੱਤਰ ਖੀਵਾ ਦੀ ਪ੍ਰਧਾਨਗੀ ਹੇਠ ਹੋਏ ਇਜਲਾਸ ਦੇ ਉਦਘਾਟਨੀ ਭਾਸ਼ਣ ਕਰਦਿਆਂ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਪ੍ਰਸ਼ੋਤਮ ਸ਼ਰਮਾ ਨੇ ਕਿਹਾ ਕਿ ਜਿਸ ਤਰ੍ਹਾਂ ਦੇਸ਼ ਅੰਦਰ ਮੋਦੀ ਸਰਕਾਰ ਦੀ ਅਗਵਾਈ ਹੇਠ ਜਿਸ ਤਰ੍ਹਾਂ ਦੇਸ਼ ਦੇ ਕੌਮੀ ਸਵੈਮਾਣ ਤੇ ਪ੍ਰਭੂਸੱਤਾ ਨੂੰ ਸਾਮਰਾਜੀ ਤਾਕਤਾਂ ਤੇ ਕਾਰਪੋਰੇਟ ਘਰਾਣਿਆਂ ਅੱਗੇ ਗਿਰਵੀਂ ਰੱਖਿਆ ਜਾ ਰਿਹਾ ਹੈ ਤੇ ਦੇਸ਼ ਨੂੰ ਫਿਰਕੂ ਰੰਗ ਵਿੱਚ ਰੰਗਿਆ ਜਾ ਰਿਹਾ ਹੈ ਉਸ ਖਿਲਾਫ਼ ਦੂਜੀ ਜੰਗੇ ਆਜ਼ਾਦੀ ਦੀ ਲੜਾਈ ਨੂੰ ਮਜ਼ਬੂਤ ਕਰਨਾ ਹੋਵੇਗਾ।ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਵਿਗਿਆਨਕ ਵਿਚਾਰਧਾਰਾ ਦੇ ਫੈਲਾਅ ਲਈ ਕਮਿਊਨਿਸਟ ਅੰਦੋਲਨ ਨੂੰ ਮਜ਼ਬੂਤ ਕਰਨਾ ਹੋਵੇਗਾ। ਜਿਲ੍ਹਾ ਸਕੱਤਰ ਗੁਰਮੀਤ ਸਿੰਘ ਨੰਦਗੜ੍ਹ ਨੇ ਸਿਆਸੀ, ਜਥੇਬੰਦਕ ਤੇ ਸਰਗਰਮੀਆਂ ਦੇ ਅਧਾਰਤ ਰਿਪੋਰਟ ਪੇਸ਼ ਕੀਤੀ ।ਜਿਸ ਤੇ ਸਤਾਰਾਂ ਸਾਥੀਆਂ ਨੇ ਬਹਿਸ ਚ ਹਿੱਸਾ ਲਿਆ। ਰਿਪੋਰਟ ਨੂੰ ਕੁੱਝ ਸੋਧਾਂ ਨਾਲ ਸਰਵਸੰਮਤੀ ਨਾਲ ਪਾਸ ਕੀਤਾ ਗਿਆ। ਇਜਲਾਸ ਚ 93 ਡੈਲੀਗੇਟਾਂ ਨੇ ਹਿੱਸਾ ਲਿਆ
ਇਜਲਾਸ ਨੂੰ ਪਾਰਟੀ ਸਕੱਤਰ ਰਾਜਵਿੰਦਰ ਸਿੰਘ ਰਾਣਾ, ਸੁਖਦਰਸ਼ਨ ਨੱਤ, ਹਰਭਗਵਾਨ ਭੀਖੀ, ਗੁਰਨਾਮ ਭੀਖੀ, ਗੁਰਪ੍ਰੀਤ ਸਿੰਘ ਰੁੜੇਕੇ, ਭੋਲਾ ਸਿੰਘ ਸਮਾਓ , ਧਰਮਪਾਲ ਨੀਟਾ, ਗੁਰਵਿੰਦਰ ਨੰਦਗੜ੍ਹ, ਗੁਰਸੇਵਕ ਮਾਨ,ਹਰਮੇਸ਼ ਭੰਮੇ, ਜਸਵੀਰ ਕੌਰ ਨੱਤ, ਭੂਰਾ ਸਿੰਘ ਸਮਾਓ, ਮੁਖਤਿਆਰ ਕੁਲੈਹਰੀ, ਛੱਜੂ ਸਿੰਘ ਦਿਆਲਪੁਰਾ, ਸੁਖਜੀਤ ਰਾਮਾਨੰਦੀ, ਸੱਤਪਾਲ ਦੋਧੀ,ਸੁਰਿੰਦਰ ਪਾਲ,ਰਣਜੀਤ ਤਾਮਕੋਟ,ਦਰਸ਼ਨ ਦਾਨੇਵਾਲਾ, ਨਛੱਤਰ ਖੀਵਾ, ਆਦਿ ਨੇ ਸੰਬੋਧਨ ਕੀਤਾ।
Comment here