ਸਿਆਸਤਖਬਰਾਂ

ਕਾਮਰੇਡ ਕਨਈਆ ਤੇ ਜਿਗਨੇਸ਼ ਕਾਂਗਰਸ ਚ ਹੋਏ ਸ਼ਾਮਲ

ਨਵੀਂ ਦਿੱਲੀ-ਦਲਿਤ ਆਗੂ ਜਿਗਨੇਸ਼ ਅਤੇ ਸੀ ਪੀ ਆਈ ਦੇ ਨੇਤਾ ਕਾਮਰੇਡ ਕਨਈਆ ਕੁਮਾਰ ਕਾਂਗਰਸ ਚ ਸ਼ਾਮਲ ਹੋ ਗਏ। ਪਾਰਟੀ ਨੇ ਸ਼ਾਨਦਾਰ ਸਮਾਗਮ ਕਰਕੇ ਦੋਵਾਂ ਨੌਜਵਾਨ ਬੁਧੀਜੀਵੀਆਂ ਨੂੰ ਪਾਰਟੀ ਚ ਸ਼ਾਮਲ ਕੀਤਾ। ਕਈ ਦਿਨਾਂ ਦੇ ਚਿੰਤਨ ਮੰਥਨ ਮਗਰੋਂ ਦੋਵਾਂ ਨੂੰ ਪਾਰਟੀ ਚ ਸ਼ਾਮਲ ਕੀਤਾ ਗਿਆ ਹੈ, ਇਸ ਪਿਛੇ ਸਿਆਸੀ ਨੀਤੀਘਾੜੇ ਪ੍ਰਸ਼ਾਂਤ ਕਿਸ਼ੋਰ ਦੀ ਸੋਚ ਕੰਮ ਕਰਦੀ ਦੱਸੀ ਗਈ ਹੈ।ਪਰ ਇਸ ਤੇ ਪਾਰਟੀ ਚ ਸਭ ਅਛਾ ਨਹੀਂ ਹੈ, ਅਸਲ ਚ ਕਾਂਗਰਸ ਦੇ ਸੀਨੀਅਰ ਨੇਤਾ ਮਨੀਸ਼ ਤਿਵਾੜੀ ਨੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਸੰਘ ਦੇ ਸਾਬਕਾ ਪ੍ਰਧਾਨ ਕਨ੍ਹਈਆ ਕੁਮਾਰ ਦੇ ਪਾਰਟੀ ’ਚ ਸ਼ਾਮਲ ਹੋਣ ਤੋੰ ਪਹਿਲਾਂ ਇਸ਼ਾਰਿਆਂ-ਇਸ਼ਾਰਿਆਂ ’ਚ ਆਪਣੀ ਪਾਰਟੀ ’ਤੇ ਤੰਜ ਕੱਸਿਆ। ਉਨ੍ਹਾਂ ਨੇ ਕਮਿਊਨਿਸਟ ਵਿਚਾਰਕ ਰਹੇ ਕੁਮਾਰ ਮੰਗਲਨਮ ਦੀ ਕਿਤਾਬ ‘ਕਮਿਊਨਿਸਟ ਇਨ ਕਾਂਗਰਸ’ ਦਾ ਹਵਾਲਾ ਦਿੱਤਾ,  ਤਿਵਾੜੀ ਨੇ ਟਵੀਟ ਕੀਤਾ,‘‘ਕੁਝ ਕਮਿਊਨਿਸਟ ਨੇਤਾਵਾਂ ਦੇ ਕਾਂਗਰਸ ’ਚ ਸ਼ਾਮਲ ਹੋਣ ਦੀਆਂ ਅਟਕਲਾਂ ਹਨ। ਹੁਣ ਸ਼ਾਇਦ 1973 ਦੀ ਕਿਤਾਬ ‘ਕਮਿਊਨਿਸਟ ਇਨ ਕਾਂਗਰਸ’ ਦੇ ਪੰਨੇ ਫਿਰ ਤੋਂ ਪਲਟੇ ਜਾਣ। ਲੱਗਦਾ ਹੈ ਕਿ ਚੀਜ਼ਾਂ ਜਿੰਨੀਆਂ ਜ਼ਿਆਦਾ ਬਦਲਦੀਆਂ ਹਨ, ਉਹ ਓਨਾ ਹੀ ਪਹਿਲੇ ਦੀ ਤਰ੍ਹਾਂ ਬਣੀ ਰਹਿੰਦੀਆਂ ਹਨ। ਅੱਜ ਇਸ ਨੂੰ ਫਿਰ ਤੋਂ ਪੜ੍ਹਦਾ ਹਾਂ।’’

Comment here