ਵਾਸ਼ਿੰਗਟਨ- ਤਾਲਿਬਾਨ ਦੇ ਕਬਜ਼ੇ ਹੇਠ ਆ ਚੁੱਕੇ ਅਫਗਾਨਿਸਤਾਨ ਦੀ ਹਾਲਤ ਦਿਨ ਬ ਦਿਨ ਬਦਤਰ ਹੋ ਰਹੀ ਹੈ। ਵੀਰਵਾਰ ਸ਼ਾਮ ਨੂੰ ਇਥੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਹਾਲਾਤ ਹੋਰ ਵਿਗੜ ਗਏ। ਇਸ ਦੌਰਾਨ ਚਿਤਾਵਨੀ ਜਾਰੀ ਹੋ ਰਹੀ ਹੈ ਕਿ ਕਾਬੁਲ ਹਵਾਈ ਅੱਡੇ ‘ਤੇ 24 ਤੋਂ 36 ਘੰਟਿਆਂ ‘ਚ ਇਕ ਹੋਰ ਅੱਤਵਾਦੀ ਹਮਲਾ ਹੋ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਖ਼ੁਦ ਇਸ ਬਾਰੇ ਖਦਸ਼ਾ ਜ਼ਾਹਰ ਕੀਤਾ ਹੈ। ਜੋਅ ਬਾਇਡਨ ਦੀ ਚਿਤਾਵਨੀ ਦੇ ਬਾਅਦ, ਅਮਰੀਕੀ ਵਿਦੇਸ਼ ਵਿਭਾਗ ਨੇ ਆਪਣੇ ਨਾਗਰਿਕਾਂ ਲਈ ਇਕ ਐਡਵਾਇਜ਼ਰੀ ਜਾਰੀ ਕੀਤੀ ਹੈ। ਨਾਗਰਿਕਾਂ ਨੂੰ ਤੁਰੰਤ ਏਅਰਪੋਰਟ ਛੱਡਣ ਲਈ ਕਿਹਾ ਗਿਆ ਹੈ। ਅੱਜ ਸਵੇਰੇ ਜਾਰੀ ਕੀਤੀ ਗਈ ਚਿਤਾਵਨੀ ਵਿਚ ਕਿਹਾ ਗਿਆ ਹੈ ਕਿ ਅਮਰੀਕੀ ਨਾਗਰਿਕਾਂ ਨੂੰ ਇਸ ਸਮੇਂ ਕਾਬੁਲ ਹਵਾਈ ਅੱਡੇ ਦੀ ਯਾਤਰਾ ਤੋਂ ਬਚਣਾ ਚਾਹੀਦਾ ਹੈ ਅਤੇ ਹਵਾਈ ਅੱਡੇ ਦੇ ਅੰਦਰ ਦੇ ਸਾਰੇ ਗੇਟ ਤੁਰੰਤ ਛੱਡ ਦਿੱਤੇ ਜਾਣੇ ਚਾਹੀਦੇ ਹਨ। ਇਸ ਵਿਚ ਵਿਸ਼ੇਸ਼ ਤੌਰ ‘ਤੇ ਦੱਖਣ (ਏਅਰਪੋਰਟ ਸਰਕਲ) ਗੇਟ, ਨਵੇਂ ਗ੍ਰਹਿ ਮੰਤਰਾਲੇ ਅਤੇ ਏਅਰਪੋਰਟ ਦੇ ਉੱਤਰ-ਪੱਛਮ ਵਾਲੇ ਪਾਸੇ ਪੰਜਸ਼ੀਰ ਪੈਟਰੋਲ ਸਟੇਸ਼ਨ ਦੇ ਨੇੜੇ ਗੇਟ ‘ਤੇ ਜਾਣ ਤੋਂ ਬਚਣ ਲਈ ਕਿਹਾ ਹੈ। ਅਸਲ ਵਿੱਚ ਅਮਰੀਕਾ ਨੇ ਕਾਬੁਲ ਹਵਾਈ ਅੱਡੇ ‘ਤੇ ਆਤਮਘਾਤੀ ਬੰਬ ਧਮਾਕਿਆਂ ਦੇ 48 ਘੰਟਿਆਂ ਦੇ ਅੰਦਰ ISIS-K ਦੇ ਟਿਕਾਣਿਆਂ ‘ਤੇ ਡਰੋਨ ਹਮਲਾ ਕੀਤਾ ਸੀ। ISK ਦੇ ਸਾਜ਼ਿਸ਼ਕਰਤਾ ਦੇ ਵਿਰੁੱਧ ਅੱਤਵਾਦੀ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਕਾਬੁਲ ਹਵਾਈ ਅੱਡੇ ਤੇ ਹਮਲੇ ਦਾ ਖਦਸ਼ਾ, ਅਮਰੀਕੀ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ

Comment here