ਕਾਬੁਲ-ਅਫਗਾਨਿਸਤਾਨ ਤੇ ਕਾਬਜ਼ ਹੋ ਚੁੱਕੇ ਤਾਲਿਬਾਨ ਨੇ ਸ਼ਨੀਵਾਰ ਨੂੰ ਕਾਬੁਲ ਦੇ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ, ਅਜਿਹਾ ਅਮਰੀਕੀ ਫੌਜਾਂ ਦੀ ਵਾਪਸੀ ਦੇ ਅੰਤਮ ਪੜਾਅ ਵੇਲੇ ਕੀਤਾ ਗਿਆ। ਜ਼ਿਆਦਾਤਰ ਅਫਗਾਨੀ ਲੋਕ ਦੇਸ਼ ਚੋਂ ਬਾਹਰ ਨਿਕਲਣ ਦੀ ਉਮੀਦ ਲਾਏ ਹੋਏ ਹਨ ਅਤੇ ਉੱਤਰ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਜ਼ਿਆਦਾਤਰ ਦੇਸ਼ ਅਫਗਾਨਿਸਤਾਨ ‘ਚ ਦੋ ਦਹਾਕਿਆਂ ਤੋਂ ਬਾਅਦ ਆਪਣੇ ਫੌਜੀਆਂ ਨੂੰ ਕੱਢ ਕੇ ਲੈ ਗਏ ਹਨ। ਅਮਰੀਕਾ ਨੇ 15 ਅਗਸਤ ਨੂੰ ਤਾਲਿਬਾਨ ਦੇ ਕਾਬੁਲ ‘ਤੇ ਕਬਜ਼ਾ ਕਰਨ ਤੋਂ ਬਾਅਦ ਤੋਂ 1,00,000 ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਤੌਰ ‘ਤੇ ਕੱਢਿਆ ਹੈ। ਬ੍ਰਿਟੇਨ ਦੇ ਅਫਗਾਨਿਸਤਾਨ ‘ਚ ਰਾਜਦੂਤ ਲਾਰੀ ਬ੍ਰਿਸਟੋ ਨੇ ਕਾਬੁਲ ਹਵਾਈ ਅੱਡੇ ਤੋਂ ਇਕ ਵੀਡੀਓ ‘ਚ ਸ਼ਨੀਵਾਰ ਨੂੰ ਕਿਹਾ ਕਿ ਹੁਣ ਮੁਹਿੰਮ ਦੇ ਇਸ ਪੜਾਅ ਨੂੰ ਬੰਦ ਕਰਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਉਨ੍ਹਾਂ ਲੋਕਾਂ ਨੂੰ ਨਹੀਂ ਭੁੱਲੇ ਹਾਂ ਜੋ ਅਜੇ ਵੀ ਦੇਸ਼ ਛੱਡਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਉਨ੍ਹਾਂ ਦੀ ਮਦਦ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨਾ ਜਾਰੀ ਰੱਖਾਂਗੇ।
ਕਾਬੁਲ ਹਵਾਈ ਅੱਡੇ ਤੇ ਤਾਲਿਬਾਨ ਦਾ ਕਬਜ਼ਾ

Comment here