ਅਪਰਾਧਸਿਆਸਤਖਬਰਾਂਦੁਨੀਆ

ਕਾਬੁਲ ਹਵਾਈ ਅੱਡਾ ਬੰਦ, ਹਫੜਾ ਦਫੜੀ ਕਾਰਨ ਲਿਆ ਫੈਸਲਾ

ਅਮਰੀਕਾ ਨੂੰ ਆਈ ਐਸ ਦੇ ਹਮਲੇ ਦਾ ਸ਼ੱਕ

ਕਾਬੁਲ– ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਮਗਰੋਂ ਲੋਕ ਦੇਸ਼ ਛੱਡ ਕੇ ਜਾਣ ਲਈ ਭੱਜ ਨੱਸ ਕਰ ਰਹੇ ਹਨ, ਇਸ ਦਰਮਿਆਨ ਕਾਬੁਲ ਹਵਾਈ ਅੱਡੇ ਤੇ ਭਾਰੀ ਭੀੜ ਤੇ ਹਫੜਾ-ਦਫੜੀ ਨੂੰ ਦੇਖਦੇ ਹੋਏ ਇੱਥੇ ਹਾਮਿਦ ਕਰਜਈ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਹੈ। ਤਾਲਿਬਾਨ ਦੇ ਡਰ ਨਾਲ ਦੇਸ਼ ਛੱਡ ਕੇ ਭੱਜਣ ਵਾਲਿਆਂ ਦੀ ਭਾਰੀ ਭੀੜ ਹਵਾਈ ਅੱਡੇ ’ਤੇ ਉਮੜ ਰਹੀ ਹੈ, ਜਿਸ ਨਾਲ ਉੱਥੇ ਹਫੜਾ-ਦਫੜੀ ਦਾ ਮਾਹੌਲ ਪੈਦਾ ਗਿਆ ਹੈ। ਕੱਲ ਤੜਕੇ ਹਵਾਈ ਅੱਡੇ ਦੇ ਇਕ ਗੇਟ ’ਤੇ ਗੋਲੀਬਾਰੀ ਵੀ ਹੋ ਗਈ, ਜਿਸ ’ਚ ਇਕ ਅਫ਼ਗ਼ਾਨ ਫ਼ੌਜੀ ਦੀ ਮੌਤ ਹੋ ਗਈ ਤੇ ਤਿੰਨ ਜ਼ਖ਼ਮੀ ਹੋਏ ਹਨ। ਅਫ਼ਗ਼ਾਨਿਸਤਾਨ ਦੇ ਰਾਸ਼ਟਰੀ ਨਾਗਰਿਕ ਹਵਾਬਾਜ਼ੀ ਅਥਾਰਟੀ ਨੇ ਸੋਮਵਾਰ ਨੂੰ ਕਿਹਾ ਕਿ ਕਾਬੁਲ ਏਅਰਪੋਰਟ ਨੂੰ ਜਹਾਜ਼ਾਂ ਦੇ ਸੰਚਾਲਨ ਨੂੰ ਅਗਲੇ ਹੁਕਮ ਤਕ ਮੁਲਤਵੀ ਕਰ ਦਿੱਤਾ ਗਿਆ ਹੈ। ਹਾਲਾਤ ’ਚ ਸੁਧਾਰ ਹੁੰਦੇ ਹੀ ਦੋਬਾਰਾ ਉਡਾਣਾਂ ਨੂੰ ਸ਼ੁਰੂ ਕੀਤਾ ਜਾਵੇਗਾ। ਹਵਾਈ ਅੱਡੇ ਦੇ ਅੰਦਰ ਦੀ ਸੁਰੱਖਿਆ ਅਮਰੀਕੀ ਤੇ ਨਾਟੋ ਫ਼ੌਜੀਆਂ ਦੇ ਕੋਲ ਹੈ ਤਾਂ ਬਾਹਰ ਦੀ ਤਾਲਿਬਾਨ ਅੱਤਵਾਦੀਆਂ ਦੇ ਹੱਥਾਂ ’ਚ ਹੈ। ਪੂਰੇ ਦੇਸ਼ ’ਤੇ ਤਾਲਿਬਾਨ ਦੇ ਕਬਜ਼ੇ ਦੇ ਚੱਲਦੇ ਅਫ਼ਗ਼ਾਨਿਸਤਾਨ ਨੂੰ ਬਾਹਰ ਕੱਢਣ ਦਾ ਰਾਸਤਾ ਹੁਣ ਸਿਰਫ਼ ਕਾਬੁਲ ਏਅਰਪੋਰਟ ਹੀ ਰਹਿ ਗਿਆ , ਓਥੇ ਵੀ ਅਸਥਿਰਤਾ ਦਾ ਮਹੌਲ ਹੈ।

ਅਮਰੀਕਾ ਨੂੰ ਆਈ ਐਸ ਦੇ ਹਮਲੇ ਦਾ ਸ਼ੱਕ– ਅਫਗਾਨਿਸਤਾਨ ਵਿਚ ਇਸਲਾਮਿਕ ਸਟੇਟ (ਆਈ. ਐੱਸ.) ਅੱਤਵਾਦੀ ਸਮੂਹ ਦੀ ਬਰਾਂਚ ਵਲੋਂ ਹਮਲਿਆਂ ਦੀ ਸੰਭਾਵਨਾ ਦਰਮਿਆਨ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਕਾਬੁਲ ਹਵਾਈ ਅੱਡੇ ਤੋਂ ਬਚਣ ਦੀ ਚਿਤਾਵਨੀ ਦਿੱਤੀ ਹੈ। ਇਕ ਸੁਰੱਖਿਆ ਅਲਰਟ ਨੇ ਅਮਰੀਕੀ ਨਾਗਰਿਕਾਂ ਨੂੰ ਹਵਾਈ ਅੱਡਿਆਂ ਦੇ ਗੇਟਸ ਦੇ ਬਾਹਰ ਸੁਰੱਖਿਆ ਖਤਰਿਆਂ ਕਾਰਨ ਦੂਰ ਰਹਿਣ ਲਈ ਕਿਹਾ। ਇਸ ਵਿਚ ਕਿਹਾ ਗਿਆ ਹੈ ਕਿ ਸਿਰਫ ਉਨ੍ਹਾਂ ਲੋਕਾਂ ਨੂੰ ਹੀ ਅਜਿਹਾ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਅਮਰੀਕੀ ਸਰਕਾਰ ਦੇ ਪ੍ਰਤੀਨਿਧੀ ਵਲੋਂ ਨਿੱਜੀ ਤੌਰ ’ਤੇ ਯਾਤਰਾ ਕਰਨ ਲਈ ਕਿਹਾ ਗਿਆ ਸੀ। ਅਮਰੀਕੀ ਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਉਹ ਘਟਨਾਚੱਕਰ ਦੀ ਨਿਗਰਾਨੀ ਕਰ ਰਹੇ ਹਨ ਅਤੇ ਬਦਲ ਮਾਰਗ ਤਲਾਸ਼ ਰਹੇ ਹਨ।

Comment here