ਲਾਰੈਂਸ – ਅਫਗਾਨਿਸਤਾਨ ਵਿੱਚ ਹੋਏ ਆਤਮਘਾਤੀ ਹਮਲੇ ਵਿੱਚ 25 ਸਾਲਾ ਅਮਰੀਕੀ ਮਰੀਨ ਜੋਹਾਨੀ ਰੋਸਾਰੀਓ ਪਿਚਾਰਡੋ ਦੀ ਮੌਤ ਹੋ ਗਈ ਸੀ, ਦੱਸ ਦੇਈਏ ਕਿ ਕਾਬੁਲ ਵਿੱਚ ਹੋਏ ਆਤਮਘਾਤੀ ਹਮਲਿਆਂ ਵਿੱਚ ਅਮਰੀਕੀ ਫੌਜ ਦੇ 13 ਮੈਂਬਰ ਮਾਰੇ ਗਏ ਸਨ। ਮਾਰੇ ਗਏ ਇਨ੍ਹਾਂ ਮੈਂਬਰਾਂ ’ਚ ਜੋਹਾਨੀ ਵੀ ਸਨ। ਡੋਮਿਨਿਕਨ ਮੂਲ ਦੀ ਜੋਹਾਹਨੀ ਰੋਸਾਰੀਓ ਸਮੁੰਦਰੀ ਫੌਜ ਦੀ ਟਾਸਕ ਫੋਰਸ 51/5ਵੀਂ ਮਰੀਨ ਬ੍ਰਿਗੇਡ ਵਿੱਚ ਤਾਇਨਾਤ ਸਨ। ਮਰੀਨ ਜੋਹਾਨੀ ਰੋਸਾਰੀਓ ਪਿਚਾਰਡੋ ਦੇ ਸਨਮਾਨ ਵਿੱਚ ਮੰਗਲਵਾਰ ਨੂੰ ਉਨ੍ਹਾਂ ਦੇ ਘਰ ਤੋਂ ਇਕ ਜਲੂਸ ਕੱਢਿਆ ਗਿਆ। ਮੈਸਾਚੁਸੇਟਸ ਦੇ ਲਾਰੈਂਸ ਦੇ ਵੈਟਰਨਸ ਮੈਮੋਰੀਅਲ ਸਟੇਡੀਅਮ ਵਿੱਚ ਅਧਿਕਾਰੀਆਂ ਵਲੋਂ ਇਹ ਜਲੂਸ ਕੱਢਿਆ ਗਿਆ। ਇਸ ਦੌਰਾਨ ਸਾਰਜੈਂਟ ਰੋਸਾਰੀਓ ਪਿਚਾਰਡੋ ਦਾ ਪਰਿਵਾਰ ਵੀ ਮੌਜੂਦ ਸੀ।
Comment here