ਅਪਰਾਧਸਿਆਸਤਖਬਰਾਂਦੁਨੀਆ

ਕਾਬੁਲ ਦੇ ਸਕੂਲ ਚ ਫਿਦਾਇਨ ਹਮਲਾ, 32 ਵਿਦਿਆਰਥੀਆਂ ਦੀ ਮੌਤ

ਕਾਬੁਲ– ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਇਕ ਸ਼ੀਆ ਬਹੁਗਿਣਤੀ ਵਾਲੇ ਇਲਾਕੇ ਵਿੱਚ ਸਥਿਤ ਇਕ ਸਿੱਖਿਆ ਸੰਸਥਾ ਵਿੱਚ ਅੱਜ ਸਵੇਰੇ ਹੋਏ ਫਿਦਾਇਨ ਹਮਲੇ ’ਚ 32 ਵਿਦਿਆਰਥੀਆਂ ਦੀ ਜਾਨ ਲੈ ਲਈ ਗਈ, ਇਹ ਹਮਲਾ ਪੱਛਮੀ ਕਾਬੁਲ ਦੇ ਦਸ਼ਤੇ ਬਰਚੀ  ਦੇ ਇਕ ਸਕੂਲ ਚ ਹੋਇਆ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਨੂੰ ਇਸਲਾਮਿਕ ਸਟੇਟ-ਖੋਰਾਸਾਨ ਨੇ ਅੰਜ਼ਾਮ ਦਿੱਤਾ ਹੈ,ਇਸ ਤੋਂ ਪਹਿਲਾਂ ਅਪ੍ਰੈਲ ਵਿਚ ਵੀ ਕਾਬੁਲ ਦੇ ਦੋ ਵਿਦਿਅਕ ਅਦਾਰਿਆਂ ਵਿਚ ਧਮਾਕੇ ਹੋਏ ਸਨ, ਪੁਲੀਸ ਦੇ ਬੁਲਾਰੇ ਖਾਲਿਦ ਜ਼ਦਰਾਨ ਨੇ ਦੱਸਿਆ ਕਿ ਦਸ਼ਤੀ ਬਾਰਚੀ ਇਲਾਕੇ ਵਿੱਚ ਅੱਜ ਸਵੇਰੇ ਇਹ ਧਮਾਕਾ ਹੋਇਆ। ਪੀੜਤਾਂ ਵਿੱਚ ਇਸ ਸਿੱਖਿਆ ਸੰਸਥਾ ਵਿੱਚ ਪੜ੍ਹਨ ਵਾਲੇ ਮੁੰਡੇ-ਕੁੜੀਆਂ ਸ਼ਾਮਲ ਹਨ ਜੋ ਕਿ ਇੱਥੇ ਯੂਨੀਵਰਸਿਟੀ ਦਾਖ਼ਲਾ ਪ੍ਰੀਖਿਆ ਦੀ ਤਿਆਰੀ ਕਰਨ ਲਈ ਆਉਂਦੇ ਸਨ। ਜ਼ਦਰਾਨ ਨੇ ਦੱਸਿਆ ਕਿ ਫਿਦਾਇਨ ਨੇ ਕਾਜ ਹਾਇਰ ਐਜੂਕੇਸ਼ਨਲ ਸੈਂਟਰ ਵਿੱਚ ਵੜ ਕੇ ਧਮਾਕਾ ਕਰ ਦਿੱਤਾ।ਇਸ ਖੇਤਰ ਵਿੱਚ ਜ਼ਿਆਦਾਤਰ ਅਫਗਾਨਿਸਤਾਨੀ ਘੱਟ ਗਿਣਤੀ ਸ਼ੀਆ ਭਾਈਚਾਰੇ ਦੇ ਲੋਕ ਰਹਿੰਦੇ ਹਨ।

Comment here