ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਕਾਬੁਲ ਦੇ ਸਕੂਲਾਂ ਚ ਹਮਲਿਆਂ ਦੀ ਕਤਰ ਤੇ ਤੁਰਕੀ ਵੱਲੋਂ ਨਿੰਦਾ

ਕਾਬੁਲ- ਹਾਲ ਹੀ ਵਿੱਚ ਅਫਗਾਨਸਤਾਨ ਦੇ ਸਕੂਲਾਂ ਵਿੱਚ ਅਤਵਾਦੀ ਹਮਲੇ ਹੋਏ, ਜਿਸ ਤੇ ਵਿਸ਼ਵ ਭਰ ਵਿਚ ਚਿੰਤਾ ਦਾ ਮਹੌਲ ਹੈ। ਤੁਰਕੀ ਅਤੇ ਕਤਰ ਦੇ ਵਿਦੇਸ਼ ਮੰਤਰਾਲਿਆਂ ਨੇ ਆਪੋ-ਆਪਣੇ ਪ੍ਰੈਸ ਬਿਆਨਾਂ ਵਿੱਚ ਅਫਗਾਨਿਸਤਾਨ ਵਿੱਚ ਵਧ ਰਹੇ ਅੱਤਵਾਦੀ ਹਮਲਿਆਂ ‘ਤੇ ਚਿੰਤਾ ਜ਼ਾਹਰ ਕਰਦੇ ਹੋਏ ਕਾਬੁਲ ਦੇ ਅਬਦੁਲ ਰਹੀਮ ਸ਼ਾਹਿਦ ਹਾਈ ਸਕੂਲ ਫਾਰ ਬੁਆਏਜ਼ ਅਤੇ ਮੁਮਤਾਜ਼ ਸਕੂਲ ‘ਤੇ ਹੋਏ ਹਮਲਿਆਂ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਅੱਤਵਾਦੀ ਹਮਲਿਆਂ ਨਾਲ ਦੇਸ਼ ਵਿਚ ਮਨੁੱਖੀ ਅਧਿਕਾਰਾਂ ‘ਤੇ ਮਾੜਾ ਅਸਰ ਪੈਂਦਾ ਹੈ। ਤੁਰਕੀ ਦੇ ਵਿਦੇਸ਼ ਮੰਤਰਾਲੇ ਨੇ ਖਾਮਾ ਪ੍ਰੈੱਸ ਰਿਪੋਰਟ ‘ਚ ਕਿਹਾ, ”ਅਸੀਂ ਇਨ੍ਹਾਂ ਅਣਮਨੁੱਖੀ ਅੱਤਵਾਦੀ ਹਮਲਿਆਂ ਦੀ ਸਖਤ ਨਿੰਦਾ ਕਰਦੇ ਹਾਂ। ਧਮਾਕਿਆਂ ਦੇ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹੋਏ ਬਿਆਨ ਵਿੱਚ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਵੀ ਕੀਤੀ ਗਈ ਹੈ। ਕਤਰ ਦੇ ਵਿਦੇਸ਼ ਮੰਤਰਾਲੇ ਦੇ ਬਿਆਨ ਨੇ ਨਾਗਰਿਕਾਂ ਵਿਰੁੱਧ ਹਿੰਸਾ ਨੂੰ ਰੱਦ ਕਰ ਦਿੱਤਾ, ਖਾਸ ਤੌਰ ‘ਤੇ ਜਦੋਂ ਇਸ ਨੇ ਵਿਦਿਅਕ ਸੰਸਥਾਵਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਇਆ। ਕਤਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਹਮਲੇ ਕਾਬੁਲ ਦੀ ਅਰਥਵਿਵਸਥਾ, ਵਿਕਾਸ ਅਤੇ ਮਨੁੱਖੀ ਅਧਿਕਾਰਾਂ ਦੀ ਸਥਿਤੀ ਨੂੰ ਵੀ ਪ੍ਰਭਾਵਿਤ ਕਰਨਗੇ। ਕਤਰ ਨੇ ਪੀੜਤ ਪਰਿਵਾਰਾਂ, ਅਫਗਾਨਿਸਤਾਨ ਦੀ ਅੰਤਰਿਮ ਸਰਕਾਰ ਅਤੇ ਦੇਸ਼ ਦੇ ਸਾਰੇ ਲੋਕਾਂ ਪ੍ਰਤੀ ਹਮਦਰਦੀ ਪ੍ਰਗਟ ਕਰਦੇ ਹੋਏ ਕਿਹਾ ਕਿ ਮੰਗਲਵਾਰ, 19 ਅਪ੍ਰੈਲ ਨੂੰ ਕਾਬੁਲ ਦੇ ਪੁਲਿਸ ਜ਼ਿਲ੍ਹਾ 18 ਦੇ ਇੱਕ ਸੈਕੰਡਰੀ ਸਕੂਲ ਅਤੇ ਇੱਕ ਵਿਦਿਅਕ ਕੇਂਦਰ ਵਿੱਚ ਲਗਾਤਾਰ ਤਿੰਨ ਧਮਾਕੇ ਹੋਏ। ਜਿਸ ਵਿੱਚ ਲਗਭਗ 6 ਬੱਚਿਆਂ ਦੀ ਮੌਤ ਹੋ ਗਈ ਅਤੇ 24 ਹੋਰ ਜ਼ਖਮੀ ਹੋ ਗਏ। ਅਜੇ ਤੱਕ ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

Comment here