ਅਪਰਾਧਸਿਆਸਤਖਬਰਾਂਦੁਨੀਆ

ਕਾਬੁਲ ‘ਚ 2 ਸਕੂਲਾਂ ‘ਚ ਆਤਮਘਾਤੀ ਹਮਲਾ

ਕਾਬੁਲ: ਅਫਗਾਨਿਸਤਾਨ ਦੇ ਕਾਬੁਲ ਵਿੱਚ ਦੋ ਸਕੂਲਾਂ ਵਿੱਚ ਧਮਾਕੇ ਹੋਏ ਹਨ। ਫਿਦਾਇਨ ਹਮਲਾਵਰ ਨੇ ਖੁਦ ਨੂੰ ਉਡਾ ਲਿਆ। ਇਨ੍ਹਾਂ ਧਮਾਕਿਆਂ ‘ਚ ਹੁਣ ਤੱਕ 6 ਸਕੂਲੀ ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ। ਦਰਜਨਾਂ ਜ਼ਖਮੀ ਹਨ। ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਬੱਚੇ ਸਕੂਲ ਦੇ ਬਾਹਰ ਖੜ੍ਹੇ ਸਨ। ਪਹਿਲਾ ਧਮਾਕਾ ਪੱਛਮੀ ਕਾਬੁਲ ਵਿੱਚ ਮੁਮਤਾਜ਼ ਸਕੂਲ ਦੇ ਇਲਾਕੇ ਵਿੱਚ ਹੋਇਆ। ਚਸ਼ਮਦੀਦਾਂ ਮੁਤਾਬਕ ਧਮਾਕੇ ‘ਚ ਕਈ ਲੋਕ ਜ਼ਖਮੀ ਹੋਏ ਹਨ। ਦੂਜਾ ਧਮਾਕਾ ਰਾਜਧਾਨੀ ਦੇ ਦਸ਼ਤ-ਏ-ਬਰਚੀ ਜ਼ਿਲ੍ਹੇ ਦੇ ਇਕ ਹੋਰ ਸਕੂਲ ਨੇੜੇ ਹੋਇਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Comment here