ਕਾਬੁਲ-ਮੀਡੀਆ ਰਿਪੋਰਟਾਂ ਅਨੁਸਾਰ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਇਕ ਹਾਈ ਸਕੂਲ ਨੇੜੇ ਹੋਏ ਧਮਾਕੇ ’ਚ 5 ਲੋਕ ਜ਼ਖ਼ਮੀ ਹੋ ਗਏ। ਇਹ ਧਮਾਕਾ ਦੱਖਣ-ਪੱਛਮੀ ਕਾਬੁਲ ’ਚ ਦਾਰੂਲ ਅਮਾਨ ਰੋਡ ’ਤੇ ਹਬੀਬੀਹ ਹਾਈ ਸਕੂਲ ਨੇੜੇ ਹੋਇਆ। ਟੋਲੋ ਨਿਊਜ਼ ਨੇ ਕਾਬੁਲ ਦੀ ਪੁਲਸ ਕਮਾਂਡ ਦੇ ਬੁਲਾਰੇ ਜਨਰਲ ਮੋਬਿਨ ਦੇ ਹਵਾਲੇ ਨਾਲ ਕਿਹਾ ਕਿ ਉਨ੍ਹਾਂ ਨੇ ਧਮਾਕੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਧਮਾਕੇ ’ਚ ਹੁਣ ਤੱਕ ਕੋਈ ਜ਼ਖ਼ਮੀ ਨਹੀਂ ਹੋਇਆ ਹੈ। ਹਾਲਾਂਕਿ ਕੁਝ ਰਿਪੋਰਟਾਂ ’ਚ ਇਸ ਧਮਾਕੇ ’ਚ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।
Comment here