ਅਪਰਾਧਸਿਆਸਤਖਬਰਾਂਦੁਨੀਆ

ਕਾਬੁਲ ਚ ਰੂਸੀ ਦੂਤਾਵਾਸ ਕੋਲ ਆਤਮਘਾਤੀ ਹਮਲਾ

ਆਤਮਘਾਤੀ ਹਮਲੇ ’ਚ ਰੂਸ ਦੇ ਦੋ ਰਾਜਦੂਤ ਹਲਾਕ
ਕਾਬੁਲ-ਅਫਗਾਨਿਸਤਾਨ ਦੇ ਸਥਾਨਕ ਮੀਡੀਆ ਦੇ ਹਵਾਲੇ ਨਾਲ ਕਾਬੁਲ ‘ਚ ਰੂਸੀ ਦੂਤਾਵਾਸ ਦੇ ਬਾਹਰ ਹੋਏ ਧਮਾਕੇ ‘ਚ 20 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ‘ਚੋਂ ਦੋ ਰੂਸੀ ਡਿਪਲੋਮੈਟ ਸਨ। ਰੂਸ ਉਨ੍ਹਾਂ ਕੁਝ ਦੇਸ਼ਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਇੱਕ ਸਾਲ ਤੋਂ ਵੱਧ ਸਮਾਂ ਪਹਿਲਾਂ ਤਾਲਿਬਾਨ ਦੇ ਦੇਸ਼ ਉੱਤੇ ਕਬਜ਼ਾ ਕਰਨ ਤੋਂ ਬਾਅਦ ਕਾਬੁਲ ਵਿੱਚ ਆਪਣਾ ਦੂਤਾਵਾਸ ਕਾਇਮ ਰੱਖਿਆ ਹੈ। ਹਾਲਾਂਕਿ ਮਾਸਕੋ ਅਧਿਕਾਰਤ ਤੌਰ ‘ਤੇ ਤਾਲਿਬਾਨ ਸਰਕਾਰ ਨੂੰ ਮਾਨਤਾ ਨਹੀਂ ਦਿੰਦਾ ਹੈ, ਪਰ ਉਹ ਪੈਟਰੋਲ ਅਤੇ ਹੋਰ ਚੀਜ਼ਾਂ ਦੀ ਸਪਲਾਈ ਲਈ ਅਧਿਕਾਰੀਆਂ ਨਾਲ ਸੌਦੇ ‘ਤੇ ਗੱਲਬਾਤ ਕਰ ਰਹੇ ਹਨ।
ਨਿਊਜ਼ ਏਜੰਸੀ ਰਾਇਟਰਸ ਦੀ ਰਿਪੋਰਟ ਮੁਤਾਬਕ ਅਫਗਾਨ ਪੁਲਿਸ ਨੇ ਕਿਹਾ ਕਿ ਕਾਬੁਲ ਵਿੱਚ ਰੂਸੀ ਦੂਤਾਵਾਸ ਦੇ ਪ੍ਰਵੇਸ਼ ਦੁਆਰ ਦੇ ਕੋਲ ਇੱਕ ਆਤਮਘਾਤੀ ਹਮਲਾਵਰ ਨੇ ਆਪਣੇ ਆਪ ਨੂੰ ਉਡਾ ਲਿਆ। ਪੁਲਿਸ ਨੇ ਦੱਸਿਆ ਕਿ ਆਤਮਘਾਤੀ ਹਮਲਾਵਰ ਨੂੰ ਦੂਤਘਰ ਦੀ ਸੁਰੱਖਿਆ ਕਰ ਰਹੇ ਹਥਿਆਰਬੰਦ ਗਾਰਡਾਂ ਨੇ ਪਹਿਲਾਂ ਹੀ ਪਛਾਣ ਲਿਆ ਸੀ ਅਤੇ ਉਸ ਨੂੰ ਗੋਲੀ ਮਾਰ ਦਿੱਤੀ। ਫਿਰ ਵੀ ਉਹ ਦੂਤਾਵਾਸ ਦੇ ਗੇਟ ਦੇ ਨੇੜੇ ਪਹੁੰਚਣ ਵਿੱਚ ਕਾਮਯਾਬ ਰਿਹਾ। ਜਿਸ ਖੇਤਰ ਵਿੱਚ ਰੂਸੀ ਦੂਤਾਵਾਸ ਸਥਿਤ ਹੈ, ਦੇ ਪੁਲਿਸ ਮੁਖੀ ਮੌਲਵੀ ਸਾਬਿਰ ਨੇ ਰੋਇਟਰਜ਼ ਨੂੰ ਦੱਸਿਆ ਕਿ ਆਤਮਘਾਤੀ ਹਮਲਾਵਰ ਦੀ ਪਛਾਣ ਰੂਸੀ ਦੂਤਾਵਾਸ ਦੀ ਸੁਰੱਖਿਆ ਕਰ ਰਹੇ ਤਾਲਿਬਾਨ ਗਾਰਡਾਂ ਨੇ ਕੀਤੀ ਅਤੇ ਗੇਟ ਤੱਕ ਪਹੁੰਚਣ ਤੋਂ ਪਹਿਲਾਂ ਉਸਨੂੰ ਗੋਲੀ ਮਾਰ ਦਿੱਤੀ।
ਜ਼ਿਕਰਯੋਗ ਹੈ ਕਿ 2 ਸਤੰਬਰ ਨੂੰ ਅਫਗਾਨਿਸਤਾਨ ਦੇ ਹੇਰਾਤ ਸੂਬੇ ‘ਚ ਗੁੱਜਰਗਾਹ ਮਸਜਿਦ ‘ਚ ਹੋਏ ਭਿਆਨਕ ਬੰਬ ਧਮਾਕੇ ‘ਚ 14 ਲੋਕਾਂ ਦੀ ਮੌਤ ਹੋ ਗਈ ਸੀ ਅਤੇ 200 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਇਸ ਹਮਲੇ ਵਿੱਚ ਮਸਜਿਦ ਦੇ ਇਮਾਮ ਮੌਲਵੀ ਮੁਜੀਬ ਰਹਿਮਾਨ ਅੰਸਾਰੀ ਦੀ ਵੀ ਮੌਤ ਹੋ ਗਈ ਸੀ। ਮੌਲਵੀ ਮੁਜੀਬ ਰਹਿਮਾਨ ਅੰਸਾਰੀ ਨੂੰ ਤਾਲਿਬਾਨ ਦਾ ਕਰੀਬੀ ਮੌਲਵੀ ਮੰਨਿਆ ਜਾਂਦਾ ਸੀ। ਉਹ ਇਸਲਾਮ ਦਾ ਮਹਾਨ ਵਿਦਵਾਨ ਵੀ ਮੰਨਿਆ ਜਾਂਦਾ ਸੀ।

Comment here