ਸਿਆਸਤਖਬਰਾਂਦੁਨੀਆ

ਕਾਬੁਲ ’ਚ ਔਰਤਾਂ ਨੇ ‘‘ਰੋਟੀ, ਕੰਮ, ਆਜ਼ਾਦੀ, ਰਾਜਨੀਤਿਕ ਭਾਗੀਦਾਰੀ” ਦੀ ਕੀਤੀ ਮੰਗ

ਕਾਬੁਲ-ਸਥਾਨਕ ਮੀਡੀਆ ਦੀ ਰਿਪੋਰਟ ਅਨੁਸਾਰ ਇੱਥੇ ਵੱਡੀ ਗਿਣਤੀ ਵਿਚ ਔਰਤਾਂ ਨੇ ਆਰਥਿਕ ਸੰਕਟ ਦੇ ਵਿਰੁੱਧ ਅਤੇ ਰਾਜਨੀਤਿਕ ਭਾਗੀਦਾਰੀ ਸਮੇਤ ਆਪਣੇ ਬੁਨਿਆਦੀ ਅਧਿਕਾਰਾਂ ਲਈ ਪ੍ਰਦਰਸ਼ਨ ਕਰਨ ਲਈ ਇਕੱਠੀਆਂ ਹੋਈਆਂ। ਟੋਲੋ ਨਿਊਜ਼ ਨੇ ਕਿਹਾ ਕਿ ਕਾਬੁਲ ਵਿਚ ਪ੍ਰਦਰਸ਼ਨ ਕਰਨ ਵਾਲੀਆਂ ਔਰਤਾਂ ਨੇ ‘‘ਰੋਟੀ, ਕੰਮ, ਆਜ਼ਾਦੀ, ਰਾਜਨੀਤਿਕ ਭਾਗੀਦਾਰੀ” ਦੀ ਮੰਗ ਕੀਤੀ।
ਪ੍ਰਦਰਸ਼ਨਕਾਰੀਆਂ ਨੇ ਨੌਕਰੀਆਂ, ਭੋਜਨ ਅਤੇ ਆਪਣੇ ਅਧਿਕਾਰਾਂ ਨੂੰ ਮਾਨਤਾ ਦਿਵਾਉਣ ਲਈ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਫ਼ਗਾਨਿਸਤਾਨ ਦੀ ਮਦਦ ਕਰਨ ਅਤੇ ਤਬਾਹੀ ਤੋਂ ਬਚਾਉਣ ਦੀ ਵੀ ਮੰਗ ਕੀਤੀ। ਦੇਸ਼ ਇਸ ਸਮੇਂ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਡੂੰਘੇ ਆਰਥਿਕ, ਮਨੁੱਖਤਾਵਾਦੀ ਅਤੇ ਸੁਰੱਖਿਆ ਸੰਕਟ ਨਾਲ ਜੂਝ ਰਿਹਾ ਹੈ। ਤਾਲਿਬਾਨ ਨੇ 15 ਅਗਸਤ ਨੂੰ ਕਾਬੁਲ ’ਤੇ ਕਬਜ਼ਾ ਕਰ ਲਿਆ ਸੀ।

Comment here