ਅਪਰਾਧਸਿਆਸਤਖਬਰਾਂਦੁਨੀਆ

ਕਾਬੁਲ ਏਅਰਪੋਰਟ ਤੇ ਫਸੇ ਲੋਕਾਂ ਦੀ ਲੁੱਟ, 40 ਡਾਲਰ ਦੀ ਪਾਣੀ ਦੀ ਬੋਤਲ , ਚੌਲਾਂ ਦੀ ਪਲੇਟ 100 ਡਾਲਰ ਦੀ !!

ਕਾਬੁਲ- ਅਫ਼ਗ਼ਾਨਿਸਤਾਨ ’ਤੇ ਤਾਲਿਬਾਨ ਦੇ ਕਬਜੇ ਤੋਂ ਬਾਅਦ ਹਫੜਾ ਦਫੜੀ ਦਾ ਮਹੌਲ ਹੈ, ਬਹੁਤ ਸਾਰੇ ਲੋਕ ਦੇਸ਼ ਛੱਡਣਾ ਚਾਹੁੰਦੇ ਹਨ। ਅਫ਼ਗ਼ਾਨਿਸਤਾਨ ’ਚੋਂ ਨਿਕਲਣ ਦਾ ਇਕ ਹੀ ਰਾਸਤਾ ਬਚਿਆ ਹੈ – ਕਾਬੂਲ ਏਅਰਪੋਰਟ, ਜਿਸ ਦੀ ਅੰਦਰੂਨੀ ਸੁਰੱਖਿਆ ਅਮਰੀਕੀ ਫ਼ੌਜੀਆਂ ਦੇ ਕੋਲ ਹੈ। ਬਾਹਰ ਤਾਲਿਬਾਨੀ ਹਨ। ਏਅਰਪੋਰਟ ਤੇ ਕਰੀਬ ਢਾਈ ਲੱਖ ਲੋਕਾਂ ਦੀ ਭੀੜ ਹੈ, ਜੋ ਅਫ਼ਗ਼ਾਨਿਸਤਾਨ ਛੱਡ ਕੇ ਜਾਣਾ ਚਾਹੁੰਦੇ ਹਨ। ਇਹ ਲੋਕ ਭੁੱਖੇ-ਪਿਆਸੇ ਦਮ ਤੋੜ ਰਹੇ ਹਨ। ਜਾਣਕਾਰੀ ਮੁਤਾਬਕ ਲੋਕ ਇੱਥੇ ਮਹਿੰਗੇ ਭੋਜਨ ਤੇ ਪਾਣੀ ਦੀ ਵਜ੍ਹਾ ਨਾਲ ਭੁੱਖੇ-ਪਿਆਸੇ ਰਹਿਣ ਨੂੰ ਮਜ਼ਬੂਰ ਹੋ ਰਹੇ ਹਨ। ਇਕ ਰਿਪੋਰਟ ਅਨੁਸਾਰ ਕਾਬੁਲ ਏਅਰਪੋਰਟ ’ਤੇ ਇਕ ਪਾਣੀ ਦੀ ਬੋਲਤ 40 ਡਾਲਰ ਪਾਣੀ ਭਾਵ 3000 ਰੁਪਏ ’ਚ ਮਿਲ ਰਹੀ ਹੈ। ਜਦਕਿ ਚੌਲਾਂ ਦੀ ਇਕ ਪਲੇਟ ਲਈ 100 ਡਾਲਰ ਭਾਵ ਲਗਪਗ 7500 ਰੁਪਏ ਖਰਚ ਕਰਨੇ ਪੈ ਰਹੇ ਹਨ। ਇੰਨਾ ਹੀ ਨਹੀਂ ਏਅਰਪੋਰਟ ’ਤੇ ਪਾਣੀ ਜਾਂ ਖਾਣਾ ਕੁਝ ਵੀ ਖਰੀਦਣਾ ਹੋਵੇ, ਇੱਥੇ ਅਫ਼ਗ਼ਾਨਿਸਤਾਨ ਦੀ ਆਪਣੀ ਕਰੰਸੀ ਵੀ ਨਹੀਂ ਲਈ ਜਾ ਰਹੀ। ਸਿਰਫ਼ ਡਾਲਰ ’ਚ ਹੀ ਭੁਗਤਾਨ ਸਵੀਕਾਰ ਕੀਤਾ ਜਾ ਰਿਹਾ ਹੈ। ਅਜਿਹੇ ’ਚ ਅਫਗਾਨੀ ਨਾਗਰਿਕਾਂ ਨੂੰ ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹਿੰਗਾਈ ਦੇ ਕਾਰਨ ਲੋਕ ਭੁੱਖੇ-ਪਿਆਸੇ ਕਤਾਰਾਂ ’ਚ ਲੱਗੇ ਜਾ ਰਹੇ ਹਨ। ਸਭ ਤੋਂ ਮੁਸ਼ਕਿਲ ਹਾਲਾਤ ’ਚ ਬੱਚੇ ਹਨ ਜੋ ਭੁੱਖ ਤੇ ਪਿਆਸ ਦੇ ਕਾਰਨ ਬੇਹੋਸ਼ੀ ਦੀ ਹਾਲਤ ’ਚ ਪਹੁੰਚ ਰਹੇ ਹਨ। ਬਹੁਤੇ ਲੋਕਾਂ ਦਾ ਹੌਂਸਲਾ ਹੁਣ ਟੁੱਟਣ ਲੱਗਾ ਹੈ। ਦੁਨੀਆ ਦੇ ਹੋਰ ਦੇਸ਼ਾਂ ਵੱਲ ਮਦਦ ਦੀ ਆਸ ਚ ਦੇਖਿਆ ਜਾ ਰਿਹਾ ਹੈ ਪਰ ਹਾਲੇ ਕੋਈ ਵੀ ਮੁਲਕ ਅਫਗਾਨ ਚ ਫਸੇ ਇਹਨਾਂ ਲੋਕਾਂ ਤੱਕ ਕਿਸੇ ਵੀ ਤਰਾਂ ਦੀ ਮਦਦ ਨਹੀਂ ਪੁਚਾਉਣ ਲੱਗਿਆ।

Comment here