ਅਪਰਾਧਸਿਆਸਤਖਬਰਾਂਦੁਨੀਆ

ਕਾਬੁਲ ਏਅਰਪੋਰਟ ਤੇ ਤਾਲਿਬਾਨ ਦਾ ਕਬਜ਼ਾ ਸ਼ੁਰੂ , ਅਮਰੀਕੀ ਫ਼ੌਜ ਹਟੀ

ਕਾਬੁਲ- ਲੰਘੇ ਵੀਰਵਾਰ ਅਫ਼ਗਾਨਿਸਤਾਨ ਦੇ ਕਾਬੁਲ ਏਅਰਪੋਰਟ ਨਜ਼ਦੀਕ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਹਾਲਾਤ ਨਾਜ਼ੁਕ ਹੋ ਗਏ, ਇਸ ਹਮਲੇ ਦੇ ਜੁਆਬ ਵਿੱਚ ਬੇਸ਼ਕ ਅਮਰੀਕਾ ਨੇ ਡਰੋਨ ਹਮਲੇ ਨਾਲ ਜਵਾਬ ਦਿੱਤਾ ਹੈ, ਪਰ ਤਾਲਿਬਾਨ ਦਾ ਫੈਲਾਅ ਲਗਾਤਾਰ ਵਧਦਾ ਜਾ ਰਿਹਾ ਹੈ। ਤਾਜ਼ਾ ਖ਼ਬਰ ਆ ਰਹੀ ਹੈ ਕਿ ਕਾਬੁਲ ਏਅਰਪੋਰਟ ਦੇ 3 ਗੇਟ ਸਣੇ ਕੁਝ ਇਲਾਕਿਆਂ ਨੂੰ ਅਮਰੀਕੀ ਫ਼ੌਜ ਨੇ ਛੱਡ ਦਿੱਤਾ, ਜਿਸ ਤੋਂ ਬਾਅਦ ਇੱਥੇ ਤਾਲਿਬਾਨ ਦਾ ਕਬਜ਼ਾ ਹੋ ਗਿਆ ਹੈ। ਗਰੁੱਪ ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਸਥਾਨਕ ਮੀਡੀਆ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਰਿਪੋਰਟ ਅਨੁਸਾਰ, ਅਜੇ ਅਮਰੀਕੀ ਫ਼ੌਜ ਦਾ ਹਵਾਈ ਅੱਡਾ ਇਕ ਛੋਟੇ ਜਿਹੇ ਹਿੱਸੇ ‘ਚ ਬਣਿਆ ਹੈ, ਜਿਸ ’ਚ ਇਕ ਇਸ ਤਰ੍ਹਾਂ ਦਾ ਵੀ ਖੇਤਰ ਸ਼ਾਮਲ ਹੈ, ਜਿੱਥੇ ਹਵਾਈ ਅੱਡੇ ਦਾ ਰਡਾਰ ਸਿਸਟਮ ਸਥਿਤ ਹੈ। ਅਧਿਕਾਰੀ ਨੇ ਦੱਸਿਆ ਕਿ ਤਾਲਿਬਾਨ ਨੇ ਕਰੀਬ ਦੋ ਹਫ਼ਤੇ ਹਵਾਈ ਅੱਡੇ ਦੇ ਮੁੱਖ ਦਰਵਾਜ਼ੇ ’ਤੇ ਵਿਸ਼ੇਸ਼ ਬਲ਼ਾਂ ਦੀ ਇਕ ਇਕਾਈ ਤਾਇਨਾਤ ਕੀਤੀ ਸੀ। ਨਾਲ ਹੀ ਕਿਹਾ ਤਾਲਿਬਾਨ ਹਵਾਈ ਅੱਡੇ ਦੀ ਸੁਰੱਖਿਆ ਤੇ ਤਕਨੀਕੀ ਜ਼ਿਮੇਵਾਰੀ ਸੰਭਾਲਣ ਲਈ ਤਿਆਰ ਹੈ।

Comment here