ਅਮਰੀਕਾ ਦੇ ਤਿੱਖੇ ਤੇਵਰ, ਕਿਹਾ – ਬਖਸ਼ਾਂਗੇ ਨਹੀਂ
ਤਾਲਿਬਾਨ ਨੇ ਧਮਾਕੇ ਦੀ ਕੀਤੀ ਨਿੰਦਾ
ਕਾਬੁਲ– ਤਾਲਿਬਾਨ ਦੇ ਕਬਜ਼ੇ ਹੇਠ ਆਏ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਹਵਾਈ ਅੱਡੇ ਦੇ ਬਾਹਰ ਦੋ ਧਮਾਕੇ ਹੋਏ, ਪਹਿਲਾ ਧਮਾਕਾ ਏਅਰਪੋਰਟ ਦੇ ਪੂਰਬੀ ਗੇਟ ‘ਤੇ ਹੋਇਆ ਅਤੇ ਦੂਜਾ ਧਮਾਕਾ ਹੋਟਲ ਬੈਰਨ ਨੇੜੇ ਹੋਇਆ। ਕਾਬੁਲ ਏਅਰਪੋਰਟ ‘ਤੇ ਹਮਲੇ ‘ਚ 72 ਲੋਕਾਂ ਦੀ ਮੌਤ ਹੋ ਗਈ ਜਦਕਿ 143 ਲੋਕ ਜ਼ਖਮੀ ਹੋ ਗਏ। ਇਸ ਹਮਲੇ ‘ਚ 12 ਅਮਰੀਕੀ ਫੌਜੀ ਵੀ ਮਾਰੇ ਗਏ ਅਤੇ 15 ਜ਼ਖਮੀ ਹੋ ਗਏ।
ਅਮਰੀਕਾ ਨੇ ਇਸ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ। ਧਮਾਕੇ ਤੋਂ ਬਾਅਦ ਹੁਣ ਉੱਥੋ ਲੋਕਾਂ ਨੂੰ ਕੱਢਣ ਲਈ ਚੱਲ ਰਹੇ ਅਭਿਆਨਾਂ ‘ਤੇ ਅਸਰ ਪੈਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਅਮਰੀਕਾ, ਬ੍ਰਿਟੇਨ ਅਤੇ ਆਸਟਰੇਲੀਆ ਸਮੇਤ ਤਮਾਮ ਦੇਸ਼ਾਂ ਵਲੋਂ ਪਹਿਲਾਂ ਹੀ ਹਮਲੇ ਦੀ ਚਿਤਾਵਨੀ ਦੇ ਦਿੱਤੀ ਗਈ ਸੀ ਅਤੇ ਆਪਣੇ ਨਾਗਰਿਕਾਂ ਨੂੰ ਕਿਹਾ ਸੀ ਕਿ ਉਹ ਏਅਰਪੋਰਟ ਤੋਂ ਦੂਰ ਚਲੇ ਜਾਣ। ਯੂ.ਐੱਸ. ਸੈਂਟਰਲ ਕਮਾਂਡ ਦੇ ਕਮਾਂਡਰ, ਮਰੀਨ ਕਾਪਰਸ ਜਨਰਲ ਕੇਨੇਥ ਐੱਫ ਮੈਕੇਂਜੀ ਜੂਨੀਅਰ ਨੇ ਕਿਹਾ ਕਿ ਹਮਲੇ ਦੇ ਬਾਵਜੂਦ ਅਸੀਂ ਨਿਕਾਸੀ ਦੇ ਮਿਸ਼ਨ ਨੂੰ ਜਾਰੀ ਰੱਖੇ ਹੋਏ ਹਾਂ। ਇਸ ਦਰਮਿਆਨ ਅਧਿਕਾਰੀਆਂ ਨੇ ਇਥੇ ਹੋਰ ਵੀ ਧਮਾਕਿਆਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ ਅਤੇ ਆਪਣੇ ਨਾਗਰਿਕਾਂ ਨੂੰ ਏਅਰਪੋਰਟ ਤੋਂ ਦੂਰ ਰਹਿਣ ਨੂੰ ਕਿਹਾ ਹੈ। ਏਅਰਪੋਰਟ ‘ਤੇ ਵੱਡੀ ਗਿਣਤੀ ‘ਚ ਅਮਰੀਕੀ ਫੌਜੀ ਮੌਜੂਦ ਹਨ, ਜੋ ਬਚਾਅ ਕਾਰਜਾਂ ‘ਚ ਲੱਗੇ ਹੋਏ ਹਨ। ਗੇਟ ‘ਤੇ ਧਮਾਕੇ ਤੋਂ ਬਾਅਦ ਪੂਰੇ ਏਅਰਪੋਰਟ ਅਤੇ ਉਸ ਦੇ ਨੇੜਲ਼ੇ ਇਲਾਕਿਆਂ ‘ਚ ਹਫੜਾ-ਦਫੜੀ ਦਾ ਮਾਹੌਲ ਹੈ। ਲੋਕ ਇਕ ਥਾਂ ਤੋਂ ਦੂਜੀ ਥਾਂ ਭੱਜ ਰਹੇ ਹਨ। ਇਸ ਨਾਲ ਕੁਝ ਦੇਰ ਪਹਿਲਾਂ ਹੀ ਕਾਬੁਲ ਏਅਰਪੋਰਟ ਤੋਂ ਉਡਾਣ ਭਰਨ ਤੋਂ ਬਾਅਦ ਇਟਲੀ ਦੇ ਇਕ ਫੌਜੀ ਜਹਾਜ਼ ‘ਤੇ ਫਾਈਰਿੰਗ ਕੀਤੀ ਗਈ ਸੀ। ਏਅਰਪੋਰਟ ਤੋਂ ਜਿਵੇਂ ਹੀ ਜਹਾਜ਼ ਨੇ ਉਡਾਣ ਭਰੀ ਸੀ, ਉਸ ਤੋਂ ਬਾਅਦ ਉਸ ‘ਤੇ ਫਾਈਿਰੰਗ ਹੋਈ। ਹਾਲਾਂਕਿ, ਰਾਹਤ ਵਾਲੀ ਗੱਲ ਇਹ ਰਹੀ ਸੀ ਕਿ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ।
ਤਾਲਿਬਾਨ ਵਲੋਂ ਧਮਾਕਿਆਂ ਦੀ ਨਿੰਦਾ
ਤਾਲਿਬਾਨ ਨੇ ਕਾਬੁਲ ਹਵਾਈ ਅੱਡੇ ਦਾ ਬਾਹਰ ਹੋਏ ਹਮਲੇ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਹ ਉਸ ਇਲਾਕੇ ‘ਚ ਹੋਇਆ ਜੋ ਅਮਰੀਕੀ ਫੌਜਾਂ ਦੇ ਕੰਟਰੋਲ ‘ਚ ਹੈ। ਤਾਲਿਬਾਨ ਦੇ ਬੁਲਾਰੇ ਜਬੀਹੁੱਲਾ ਮੁਜਾਹਿਦ ਨੇ ਕਿਹਾ ਕਿ ਉਨ੍ਹਾਂ ਦਾ ਸੰਗਠਨ ਇਸ ਹਮਲੇ ਦੀ ਸਖਤ ਨਿੰਦਾ ਕਰਦਾ ਹੈ ਅਤੇ ਸੁਰੱਖਿਆ ‘ਤੇ ਪੂਰਾ ਧਿਆਨ ਦੇ ਰਿਹਾ ਹੈ।
ਕਾਬੁਲ ਹਮਲੇ ਲਈ ਆਈ.ਐੱਸ. ਜ਼ਿੰਮੇਵਾਰ-ਅਮਰੀਕਾ, ਭਾਰਤ
30 ਅਗਸਤ ਤੱਕ ਅੱਧਾ ਝੁਕਿਆ ਰਹੇਗਾ ਅਮਰੀਕੀ ਝੰਡਾ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਕਾਬੁਲ ਹਮਲੇ ਦੇ ਪੀੜ੍ਹਤਾਂ ਨੂੰ ਸਨਮਾਨ ਦੇਣ ਲਈ 30 ਅਗਸਤ ਤਕ ਵ੍ਹਾਈਟ ਹਾਊਸ, ਸਾਰੇ ਸਰਵਜਨਕ ਭਵਨਾਂ, ਮੈਦਾਨਾਂ ਤੇ ਸਾਰੀਆਂ ਚੌਂਕੀਆਂ ਸਮੇਤ ਸਾਰੇ ਨੇਵੀ ਦੇ ਜਹਾਜ਼ਾਂ ‘ਤੇ ਅਮਰੀਕਾ ਦਾ ਝੰਡਾ ਅੱਧਾ ਝੁਕਿਆ ਰਹੇਗਾ।
Comment here