ਜਲੰਧਰ-ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਦੀ ਅਹਿਮ ਧਿਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੋਫਾੜ ਹੋ ਗਈ ਹੈ। ਯੂਨੀਅਨ ਦੇ ਜ਼ਿਲ੍ਹਾ ਮੋਹਾਲੀ ਅਤੇ ਰੋਪੜ ਦੇ ਅਹੁਦੇਦਾਰਾਂ ਨੇ ਪ੍ਰਧਾਨ ਹਰਮੀਤ ਕਾਦੀਆਂ ਤੋਂ ਦੁਖ਼ੀ ਹੋ ਕੇ ਅਸਤੀਫ਼ੇ ਦੇ ਦਿੱਤੇ ਨੇ ਤੇ ਦੋਸ਼ ਲਗਾਏ ਕਿ ਹਰਮੀਤ ਕਾਦੀਆਂ ਸ਼ੰਘਰਸ਼ ਦੌਰਾਨ ਪੁਲਸ ਪ੍ਰਸ਼ਾਸਨ ਦੇ ਝੂਠੇ ਪਰਚਿਆਂ ਦਾ ਸ਼ਿਕਾਰ ਹੋ ਰਹੇ ਕਿਸਾਨਾਂ ਦਾ ਸਾਥ ਨਹੀਂ ਦੇ ਰਹੇ । ਅਸਤੀਫ਼ੇ ਦੇਣ ਵਾਲੇ ਅਹੁਦੇਦਾਰਾਂ ਨੇ ਐਲਾਨ ਕੀਤਾ ਕਿ ਉਹ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਨਾਮ ‘ਤੇ ਵੱਖਰੀ ਯੂਨੀਅਨ ਬਣਾਉਣਗੇ। ਇਹ ਪੰਜਾਬ ਦੀ ਤੇਤੀਵੀਂ ਕਿਸਾਨ ਯੂਨੀਅਨ ਹੋਵੇਗੀ
Comment here