ਸਿਆਸਤਖਬਰਾਂਦੁਨੀਆ

ਕਾਜੂ, ਬਦਾਮ ਹੋਏ ਸਸਤੇ!

ਨਵੀਂ ਦਿੱਲੀ-ਤਿਉਹਾਰੀ ਸੀਜਨ ਵਿੱਚ ਡਰਾਈ ਫਰੂਟ ਦੀ ਮੰਗ ਵਧ ਜਾਂਦੀ ਹੈ ਤੇ ਨਾਲ ਹੀ ਇਸ ਦੀ ਕੀਮਤ ਵੀ ਵਧ ਜਾਂਦੀ ਹੈ। ਕੁਝ ਸਮੇਂ ਤੋਂ ਅਫਗਾਨਿਸਤਾਨ ਵਿੱਚ ਹਾਲਾਤ ਨਾਸਾਜ਼ ਹੋਣ ਕਰਕੇ ਵੀ ਡਰਾਈ ਫਰੂਟ ਦੀ ਕੀਮਤ ਵਧੀ ਸੀ, ਪਰ ਹੁਣ ਕੁਝ ਰਾਹਤ ਮਿਲੀ ਹੈ ਕਿ ਕਾਜੂ ਬਾਦਾਮ ਹੋਣ ਜਾਂ ਫਿਰ ਕਿਸ਼ਮਿਸ਼ ਤੇ ਅਖਰੋਟ, ਹਰ ਤਰ੍ਹਾਂ ਦੇ ਮੇਵਿਆਂ ਦੀ ਕੀਮਤਾਂ ‘ਚ ਗਿਰਾਵਟ ਆਈ ਹੈ। ਕਾਰੋਬਾਰੀ ਦੱਸਦੇ ਹਨ ਕਿ ਦਿਵਾਲੀ ਮੌਕੇ ‘ਤੇ ਡਰਾਈ ਫਰੂਟ ਦੀ ਡਿਮਾਂਡ ਵਧਣ ਦੀਆਂ ਕੀਮਤਾਂ ‘ਚ ਤੇਜ਼ ਨਾਲ ਉਛਾਲ ਆਉਂਦਾ ਹੈ ਪਰ ਇਸ ਵਾਰ ਅਜਿਹਾ ਨਹੀਂ ਹੈ। ਬਾਦਾਮ ਦੀਆਂ ਕੀਮਤਾਂ 1100 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਡਿੱਗ ਕੇ 600 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ ਹੈ। ਦੂਜੇ ਪਾਸੇ ਕਾਜੂ ਦੇ ਰੇਟ ‘ਚ ਤੇਜ਼ ਗਿਰਾਵਟ ਆਈ ਹੈ। ਦੇਸ਼ ਦੀ ਸਭ ਤੋਂ ਵੱਡੀ ਡਰਾਈ ਫਰੂਟਸ ਮੰਡੀ ਦੇ ਵਪਾਰੀਆਂ ਨੇ ਦੱਸਿਆ ਕਿ ਅਫ਼ਗਾਨਿਸਤਾਨ ਵਾਲੇ ਮਾਮਲੇ ਦੀ ਵਜ੍ਹਾ ਕਾਰਨ ਕੀਮਤਾਂ ਹਿਸਾਬ ਤੋਂ ਜ਼ਿਆਦਾ ਵਧ ਗਈਆਂ ਸੀ। ਇਸ ਲਈ ਭਾਵ ਤੇਜ਼ੀ ਨਾਲ ਹੇਠਾਂ ਆਏ ਹਨ। ਅਗਲੇ ਕੁਝ ਦਿਨਾਂ ‘ਚ ਨਵੀਂ ਫਸਲ ਆਉਣ ‘ਤੇ ਕੀਮਤਾਂ ‘ਚ ਤੇ ਦਬਾਅ ਦੇਖਣ ਨੂੰ ਮਿਲੇਗਾ। ਬਾਦਾਮ ਦੀਆਂ ਕੀਮਤਾਂ 1100 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਡਿੱਗ ਕੇ 600 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ ਹੈ ਦੂਜੇ ਪਾਸੇ ਕਾਜੂ ਦੇ ਰੇਟ ‘ਚ ਤੇਜ਼ ਨਾਲ ਗਿਰਾਵਟ ਆਈ ਹੈ। ਇਸੇ ਤਰ੍ਹਾਂ ਕਾਜੂ ਦੇ ਰੇਟ 1000 ਤੋਂ ਡਿੱਗ ਕੇ 800 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਿਆ ਹੈ।

Comment here