ਸਿਆਸਤਖਬਰਾਂਦੁਨੀਆ

ਕਾਕੜ ਨੇ ਚੋਣਾਂ ’ਚ ਹੇਰਾ-ਫੇਰੀ ਦੀਆਂ ਸੰਭਾਵਨਾਵਾਂ ਨੂੰ ਕੀਤਾ ਖਾਰਿਜ਼

ਇਸਲਾਮਾਬਾਦ-ਪਾਕਿਸਤਾਨ ’ਚ ਰਾਜਨੀਤਿਕ ਉਥਲ-ਪੁਥਲ ਦਿਨੋਂ ਦਿਨ ਵਧ ਰਹੀ ਹੈ, ਜਿਸ ਕਰਕੇ ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਅਨਵਰ-ਉੱਲ-ਹੱਕ ਕਾਕੜ ਨੇ ਅਗਲੇ ਸਾਲ ਸੰਸਦੀ ਚੋਣਾਂ ਕਰਵਾਏ ਜਾਣ ਦੀ ਉਮੀਦ ਜ਼ਾਹਿਰ ਕਰ ਰਹੇ ਹਨ। ਉਹਨਾਂ ਨੇ ਦੇਸ਼ ਦੀ ਤਾਕਤਵਰ ਫੌਜ ਵੱਲੋਂ ਇਮਰਾਨ ਖਾਨ ਨੂੰ ਸੱਤਾ ’ਤੇ ਕਾਬਿਜ਼ ਹੋਣ ਤੋਂ ਰੋਕਣ ਲਈ ਚੋਣ ਨਤੀਜਿਆਂ ’ਚ ਹੇਰਾ-ਫੇਰੀ ਦੀਆਂ ਸੰਭਾਵਨਾਵਾਂ ਨੂੰ ਖਾਰਿਜ਼ ਕਰ ਦਿੱਤਾ। ਅਨਵਰ-ਉੱਲ-ਹੱਕ ਕਾਕੜ ਨੇ ਸ਼ੁੱਕਰਵਾਰ ਨੂੰ ਐਸੋਸੀਏਟਿਡ ਪ੍ਰੈੱਸ ਬਿਆਨ ’ਚ ਕਿਹਾ ਕਿ ਦੇਸ਼ ’ਚ ਚੋਣਾਂ, ਚੋਣ ਕਮਿਸ਼ਨ ਕਰਵਾਏਗਾ ਨਾ ਕਿ ਫੌਜ। ਕਮਿਸ਼ਨ ਦੇ ਪ੍ਰਧਾਨ ਨੂੰ (ਪ੍ਰਧਾਨ ਮੰਤਰੀ ਰਹਿੰਦੇ ਹੋਏ) ਖਾਨ ਨੇ ਨਿਯੁਕਤ ਕੀਤਾ ਸੀ, ਇਸ ਲਈ ਉਹ ਕਿਸੇ ਵੀ ਤਰੀਕੇ ਨਾਲ ਉਸ ਦੇ ਖਿਲਾਫ ਕਿਉਂ ਜਾਵੇਗਾ?
ਅਪ੍ਰੈਲ 2022 ’ਚ ਸੰਸਦ ’ਚ ਅਵਿਸ਼ਵਾਸ ਪ੍ਰਸਤਾਵ ਰਾਹੀਂ ਖਾਨ ਨੂੰ ਸੱਦਾ ਤੋਂ ਹਟਾਇਆ ਗਿਆ ਸੀ। ਉਦੋਂ ਤੋਂ ਪਾਕਿਸਤਾਨ ’ਚ ਰਾਜਨੀਤਿਕ ਉਥਲ-ਪੁਥਲ ਵਧ ਰਹੀ ਹੈ। ਖਾਨ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਅਗਸਤ ਦੇ ਸ਼ੁਰੂ ’ਚ ਗ੍ਰਿਫਤਾਰ ਕੀਤਾ ਗਿਆ ਸੀ ਤੇ 3 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਬਾਅਦ ’ਚ ਸਜ਼ਾ ਮੁਅਤਲ ਕਰ ਦਿੱਤੀ ਗਈ ਪਰ ਉਦੋਂ ਵੀ ਉਹ ਜੇਲ ਵਿਚ ਹੈ। ਪਾਕਿਸਤਾਨ ਚੋਣ ਕਮਿਸ਼ਨਰ ਨੇ ਵੀਰਵਾਰ ਨੂੰ ਕਿਹਾ ਕਿ ਅਗਲੇ ਸਾਲ ਜਨਵਰੀ ਦੇ ਆਖਰੀ ਹਫਤੇ ’ਚ ਚੋਣ ਕਰਵਾਈ ਜਾਵੇਗੀ।

Comment here