ਅਪਰਾਧਸਿਆਸਤਖਬਰਾਂਦੁਨੀਆ

ਕਾਂਗੋ ’ਚ ਪਾਕਿ ਸ਼ਾਂਤੀ ਰੱਖਿਅਕ ਦਾ ਕਤਲ

ਇਸਲਾਮਾਬਾਦ-ਪਾਕਿਸਤਾਨੀ ਫੌਜ ਦੀ ਜਾਣਕਾਰੀ ਮੁਤਾਬਕ ਕਾਂਗੋ ਵਿੱਚ ਅਤਿਵਾਦੀ ਹਮਲੇ ਵਿੱਚ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਵਜੋਂ ਕੰਮ ਕਰ ਰਿਹਾ ਇੱਕ ਪਾਕਿਸਤਾਨੀ ਫ਼ੌਜੀ ਮਾਰਿਆ ਗਿਆ।ਦਿੱਤੀ ਹੈ। ਪਾਕਿਸਤਾਨੀ ਫੌਜ ਨੇ ਸ਼ਨੀਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਮਿਨੇਮਬੇਵੇ ਜ਼ਿਲੇ ਵਿੱਚ ਛੇ ਅਤਿਵਾਦੀਆਂ ਦਾ ਇੱਕ ਸਮੂਹ ਸੰਯੁਕਤ ਰਾਸ਼ਟਰ ਦੀ ਪਹਿਲਕਦਮੀ ਵਜੋਂ ਆਤਮ ਸਮਰਪਣ ਕਰਨ ਲਈ ਸੰਯੁਕਤ ਰਾਸ਼ਟਰ ਦੇ ਸਥਾਈ ਸੰਚਾਲਨ ਦਫਤਰ ਪਹੁੰਚਿਆ ਸੀ, ਪਰ ਸਮੂਹ ਦੀ ਅਗਵਾਈ ਕਰ ਰਹੇ ਕੱਟੜਪੰਥੀ ਨੇ ਗੋਲੀਬਾਰੀ ਕਰ ਦਿੱਤੀ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਹਥਿਆਰ ਸਮਰਪਣ ਕੇਂਦਰ ਦੀ ਸੁਰੱਖਿਆ ਕਰ ਰਹੇ ਇੱਕ ਪਾਕਿਸਤਾਨੀ ਸਿਪਾਹੀ ਦੇ ਸਿਰ ਵਿੱਚ ਗੋਲੀ ਮਾਰੀ ਗਈ ਸੀ। ਪਾਕਿਸਤਾਨੀ ਸ਼ਾਂਤੀ ਸੈਨਿਕਾਂ ਨੇ ਤੁਰੰਤ ਜਵਾਬੀ ਕਾਰਵਾਈ ਕੀਤੀ। ਬਿਆਨ ਮੁਤਾਬਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਸਿਪਾਹੀ ਦੀ ਪਛਾਣ ਬਾਬਰ (35) ਵਜੋਂ ਹੋਈ ਹੈ। ਉਸ ਨੂੰ ਨੇੜੇ ਸਥਿਤ ਪਾਕਿਸਤਾਨ ਆਰਮੀ ਮੈਡੀਕਲ ਯੂਨਿਟ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

Comment here