ਅਪਰਾਧਸਿਆਸਤਖਬਰਾਂ

ਕਾਂਗਰਸ ਸਾਡੇ ਤੇ ਕੇਸ ਦਰਜ ਕਰਨ ਲਈ ਪੁਲਸ ਤੇ ਦਬਾਅ ਪਾ ਰਹੀ ਹੈ-ਸੁਖਬੀਰ

ਚੰਡੀਗੜ- ਚੋਣ ਵਰੇ ਵਿੱਚ ਸਿਆਸੀ ਦੂਸ਼ਣਬਾਜ਼ੀਆਂ ਦਾ ਦੌਰ ਤੇਜ਼ ਹੋ ਜਾਂਦਾ ਹੈ। ਪੰਜਾਬ ਵਿੱਚ ਵੀ ਅੱਜ ਕੱਲ ਇਹੀ ਕੁਝ ਪੜਨ ਸੁਣਨ ਨੂੰ ਮਿਲਦਾ ਹੈ। ਸਿਆਸਤਦਾਨ ਇੱਕ ਦੂਜੇ ਉੱਤੇ ਸ਼ਬਦੀ ਵਾਰ ਕਰਦੇ ਰਹਿੰਦੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੋਣ ਸਰਗਰਮੀ ਦੌਰਾਨ ਵਖ ਵਖ ਥਾਵਾਂ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ  ਕਿਹਾ ਕਿ ਕਾਂਗਰਸ ਪਾਰਟੀ ਨੇ ਪੁਲਿਸ ਵਿਭਾਗ ਆਪਣੇ ਅਧੀਨ ਲੈ ਲਿਆ ਹੈ ਤੇ ਉਹ ਪੁਲਿਸ ਅਫਸਰਾਂ ’ਤੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਖਿਲਾਫ ਕਾਰਵਾਈ ਕਰਨ ਵਾਸਤੇ ਦਬਾਅ ਬਣਾ ਰਹੀ ਹੈ।ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਿਕੜੀ ਪੁਲਿਸ ਅਫਸਰਾਂ ’ਤੇ ਮੇਰੇ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਝੂਠੇ ਕੇਸ ਦਰਜ ਕਰਨ ਲਈ ਦਬਾਅ ਬਣਾ ਰਹੀ ਹੈ। ਇਮਾਨਦਾਰ ਪੁਲਿਸ ਅਫਸਰਾਂ ਨੇ ਇਹ ਗੈਰ-ਸੰਵਿਧਾਨਕ ਹਦਾਇਤਾਂ ਮੰਨਣ ਤੋਂ ਨਾਂਹ ਕਰ ਦਿੱਤੀ ਹੈ ਤੇ ਇਸੇ ਲਈ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਦੋ ਅਫਸਰਾਂ ਅਰਪਿਤ ਸ਼ੁਕਲਾ ਅਤੇ ਵਰਿੰਦਰ ਕੁਮਾਰ ਨੂੰ ਬਦਲ ਦਿੱਤਾ ਗਿਆ ਜਦਕਿ ਮੌਜੂਦਾ ਡਾਇਰੈਕਟਰ ਐਸ.ਕੇ. ਅਸਥਾਨਾ ਛੁੱਟੀ ’ਤੇ ਚਲੇ ਗਏ ਹਨ। ਪੰਜਾਬ ਕਾਂਗਰਸ ਆਪਣੀਆਂ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਵਾਸਤੇ ਬਦਲਾਖੋਰੀ ’ਤੇ ਉਤਰੀ ਹੋਈ ਹੈ। ਚੋਣ ਜ਼ਾਬਤਾ ਲੱਗਣ ਤੋਂ ਕੁਝ ਦਿਨ ਪਹਿਲਾਂ ਮਜੀਠੀਆ ਨੂੰ ਝੂਠੇ ਕੇਸ ਵਿਚ ਫਸਾਉਣ ਦਾ ਯਤਨ ਕੀਤਾ ਜਾ ਰਿਹਾ ਹੈ।

Comment here