ਸਿਆਸਤਖਬਰਾਂ

ਕਾਂਗਰਸ ਵਲੋਂ ਰਾਹੁਲ ਤੋੰ ਬਾਅਦ ਸੂਰਜੇਵਾਲਾ ਦਾ ਟਵਿੱਟਰ ਮੁਅੱਤਲ ਕਰਨ ਦੇ ਦੋਸ਼

ਨਵੀਂ ਦਿੱਲੀ-ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪਿਛਲੇ ਹਫ਼ਤੇ ਦਿੱਲੀ ਵਿਚ ਕਥਿਤ ਤੌਰ ‘ਤੇ ਬਲਾਤਕਾਰ ਅਤੇ ਕਤਲ ਦੀ ਸ਼ਿਕਾਰ ਇੱਕ ਨੌਂ ਸਾਲਾ ਬੱਚੀ ਦੇ ਪਰਿਵਾਰ ਦੇ ਨਾਲ ਤਸਵੀਰਾਂ ਟਵੀਟ ਕੀਤੀਆਂ ਸਨ। ਜਿਸ ਤੋਂ ਬਾਅਦ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਸ ਨੇ ਰਾਹੁਲ ਗਾਂਧੀ ਦੇ ਟਵੀਟ ਦਾ ਨੋਟਿਸ ਲਿਆ ਅਤੇ ਟਵਿੱਟਰ ਨੂੰ ਨਿਰਦੇਸ਼ ਦਿੱਤਾ ਕਿ ਨਾਬਾਲਗ ਪੀੜਤ ਦੀ ਗੋਪਨੀਯਤਾ ਦੀ ਉਲੰਘਣਾ ਕਰਨ ਲਈ ਕਾਂਗਰਸੀ ਨੇਤਾ ਦੇ ਖਾਤੇ ਵਿਰੁੱਧ ਕਾਰਵਾਈ ਕੀਤੀ ਜਾਵੇ। ਰਾਹੁਲ ਗਾਂਧੀ ਦੇ ਟਵਿੱਟਰ ਅਕਾਂਊਟ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਗਿਆ ਸੀ, ਕਾਂਗਰਸ ਨੇ ਬੀਤੀ ਦੇਰ ਰਾਤ ਦਾਅਵਾ ਕੀਤਾ ਕਿ ਰਣਦੀਪ ਸੁਰਜੇਵਾਲਾ  ਸਮੇਤ 5 ਸੀਨੀਅਰ ਨੇਤਾਵਾਂ ਦੇ ਖਾਤਿਆਂ ਦੇ ਖ਼ਿਲਾਫ਼ ਅਜਿਹੀ ਹੀ ਕਾਰਵਾਈ ਕੀਤੀ ਗਈ ਹੈ।ਪਾਰਟੀ ਦਾ ਕਹਿਣਾ ਹੈ ਕਿ, ਆਲ ਇੰਡੀਆ ਕਾਂਗਰਸ ਕਮੇਟੀ  ਦੇ ਜਨਰਲ ਸਕੱਤਰ ਅਤੇ ਸਾਬਕਾ ਕੇਂਦਰੀ ਮੰਤਰੀ ਅਜੇ ਮਾਕਨ, ਲੋਕ ਸਭਾ ਵਿਚ ਪਾਰਟੀ ਵ੍ਹਿਪ ਮਨਿਕਮ ਟੈਗੋਰ, ਅਸਾਮ ਦੇ ਇੰਚਾਰਜ ਅਤੇ ਸਾਬਕਾ ਕੇਂਦਰੀ ਮੰਤਰੀ ਜਤਿੰਦਰ ਸਿੰਘ ਅਤੇ ਮਹਿਲਾ ਕਾਂਗਰਸ ਪ੍ਰਧਾਨ ਸੁਸ਼ਮਿਤਾ ਦੇਵ ਦੇ ਟਵਿੱਟਰ ਅਕਾਊਂਟ ਮੁਅੱਤਲ ਕਰ ਦਿੱਤੇ ਗਏ ਹਨ।

Comment here