ਸਿਆਸਤਖਬਰਾਂਚਲੰਤ ਮਾਮਲੇ

ਕਾਂਗਰਸ ਭਾਰਤ ਦੀ ਰਾਜਨੀਤੀ ’ਚੋਂ ਜਲਦ ਹੋਵੇਗੀ ਬਾਹਰ : ਅਮਿਤ ਸ਼ਾਹ

ਹਮੀਰਪੁਰ-ਇੱਥੋਂ ਦੇ ਨਾਦੌਨ ਕਸਵਾ ’ਚ ਚੋਣ ਰੈਲੀ ਨੂੰ ਸੰਬੋਧਿਤ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸ ਇਕ ਡੁੱਬਦਾ ਜਹਾਜ਼ ਹੈ, ਜਿਸ ਦਾ ਸਿਆਸੀ ਰੂਪ ਨਾਲ ਕੋਈ ਭਵਿੱਖ ਨਹੀਂ ਹੈ ਅਤੇ 2024 ਦੀਆਂ ਲੋਕ ਸਭਾ ਚੋਣਾਂ ਮਗਰੋਂ ਕਾਂਗਰਸ ਭਾਰਤੀ ਰਾਜਨੀਤੀ ’ਚੋਂ ਬਾਹਰ ਹੋ ਜਾਵੇਗੀ। ਉਹ ਨਾਦੌਨ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਵਿਜੇ ਅਗਨੀਹੋਤਰੀ ਲਈ ਸਮਰਥਨ ਮੰਗ ਰਹੇ ਸਨ।
ਸ਼ਾਹ ਨੇ ਲੋਕਾਂ ਨੂੰ ਭਾਜਪਾ ਦਾ ਮਿਸ਼ਨ ਰਿਪੀਟ-2022 ਯਕੀਨੀ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਭਾਜਪਾ ਦੀ ਅਗਵਾਈ ਵਾਲੀਆਂ ਸਰਕਾਰਾਂ ਹੀ ਸਨ, ਜਿਨ੍ਹਾਂ ਨੇ ਕੋਰੋਨਾ ਮਹਾਮਾਰੀ ’ਚ ਲੱਖਾਂ ਲੋਕਾਂ ਦੀ ਜੀਵਨ ਦੀ ਰਾਖੀ ਕੀਤੀ। ਪੂਰੀ ਦੁਨੀਆ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਜਾਂਦੀ ਹੈ ਕਿਉਂਕਿ ਉਨ੍ਹਾਂ ਨੇ ਭਾਰਤ ’ਚ ਕੋਵਿਡ-19 ਟੀਕਿਆਂ ਦਾ ਨਿਰਮਾਣ ਕੀਤਾ ਅਤੇ ਦੇਸ਼ ਦੀ ਪੂਰੀ ਆਬਾਦੀ ਨੂੰ ਇਸ ਨੂੰ ਮੁਫ਼ਤ ਵੰਡ ਕੇ ਲੋਕਾਂ ਦੀ ਜਾਨ ਬਚਾਈ।
ਸ਼ਹੀਦ ਨਾਇਕਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸ਼ਾਹ ਨੇ ਕਿਹਾ ਕਿ ਭਾਰਤ ਸਰਕਾਰ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਭਾਰਤੀ ਬਲਾਂ ’ਚ ਭਰਤੀ ਲਈ ‘ਇਕ ਰੈਂਕ, ਇਕ ਪੈਨਸ਼ਨ’ ਅਤੇ ਅਗਨੀਵੀਰ ਯੋਜਨਾ ਦੀ ਗਰਾਂਟ ਇਸ ਦਿਸ਼ਾ ਵਿਚ ਇਕ ਅਹਿਮ ਕਦਮ ਹੈ।
ਗ੍ਰਹਿ ਮੰਤਰੀ ਨੇ ਕਿਹਾ ਕਿ ਅਜਿਹੀ ਪ੍ਰਾਪਤੀ ਕਿਸੇ ਹੋਰ ਦੇਸ਼ ਦੇ ਕਿਸੇ ਨੇਤਾ ਨੂੰ ਪ੍ਰਾਪਤ ਨਹੀਂ ਕੀਤੀ ਹੈ। ਉਹ ਖੁਸ਼ੀ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਨੂੰ ਵੀਰ ਭਾਰਤੀ ਫ਼ੌਜੀਆਂ ਦੀ ਭੂਮੀ ਦਾ ਦੌਰਾ ਕਰਨ ਦਾ ਮੌਕਾ ਪ੍ਰਾਪਤ ਹੋਇਆ, ਜਿਨ੍ਹਾਂ ਨੇ ਦੇਸ਼ ਨੂੰ ਕਈ ਵਾਰ ਹਮਲਾਵਰਾਂ ਤੋਂ ਬਚਾਇਆ ਹੈ।

Comment here