ਸਿਆਸਤਖਬਰਾਂ

ਕਾਂਗਰਸ ਨੇ ਚੋਣਾਂ ‘ਚ ਹੁੰਦੀ ਹਾਰ ਨੂੰ ਵੇਖਦੇ ਅੜਿੱਕੇ ਡਾਹੇ : ਸਿਰਸਾ

ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਦਿਨਾ ਪੰਜਾਬ ਫੇਰੀ ਦੌਰਾਨ ਸੁਰੱਖਿਆ ਵਿੱਚ ਵੱਡੀ ਲਾਪਰਵਾਹੀ ਦੇ ਮਾਮਲੇ ਵਿੱਚ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਜੋ ਪਾਕਿਸਤਾਨ ਤੇ ਆਈਐਸਆਈ ਚਾਹੁੰਦਾ ਹੈ, ਉਹੀ ਕਾਂਗਰਸ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਜ਼ਿਸ਼ ਤਹਿਤ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਸਭ ਕੁਝ ਚੋਣਾਂ ਵਿਚ ਹੁੰਦੀ ਆਪਣੀ ਹਾਰ ਨੂੰ ਵੇਖਦੇ ਹੋਏ ਅੜਿੱਕੇ ਡਾਹੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸ਼ੁਰੂ ਤੋਂ ਹੀ ਇਹੀ ਸਾਜ਼ਿਸ਼ ਰਚਦੀ ਰਹੀ ਹੈ। ਦੱਸ ਦਈਏ ਕਿ ਸਿਰਸਾ ਦਾ ਇਹ ਬਿਆਨ ਅੱਜ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ਵਿਚ ਸਾਹਮਣੇ ਆਈ ਕੁਤਾਹੀ ਤੋਂ ਬਾਅਦ ਆਇਆ ਹੈ।

Comment here