ਚੰਡੀਗੜ੍ਹ-ਪੰਜਬ ਵਿੱਚ ਵਿਰੋਧ ਧਿਰ ਦਾ ਗਠਜੇੋੜ ‘ਇੰਡੀਆ’ ਨਾਕਾਮ ਹੁੰਦਾ ਵਿਖਾਈ ਦੇ ਰਿਹਾ ਹੈ ਕਿਉਂਕਿ ਕਾਂਗਰਸ ਦੀ ਪੰਜਾਬ ਇਕਾਈ ਵਿੱਚ ਵਿਰੋਧੀ ਧਿਰ ਦੇ ਆਗੂ ਥਾਪੇ ਗਏ ਪ੍ਰਤਾਪ ਬਾਜਵਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕ੍ਸ ਰਾਹੀਂ ਸੂਬੇ ਵਿੱਚ ਆਮ ਆਦਮੀ ਪਾਰਟੀ ਨਾਲ ਕਿਸੇ ਵੀ ਤਰ੍ਹਾਂ ਦਾ ਗਠਜੋੜ ਨਾ ਕਰਨ ਦਾ ਸੰਕੇਤ ਦਿੱਤਾ ਹੈ। ਸੋਸ਼ਲ ਮੀਡੀਆ ਪੋਸਟ ਕਰਦਿਆਂ ਪ੍ਰਤਾਪ ਬਾਜਵਾ ਨੇ ਕਿਹਾ ਕਿ ਪੰਜਾਬ ਕਾਂਗਰਸ ਆਮ ਆਦਮੀ ਪਾਰਟੀ ਨਾਲ ਕਿਸੇ ਵੀ ਤਰ੍ਹਾਂ ਦਾ ਗਠਜੋੜ ਕਰਨ ਦੇ ਮੂਡ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿਛਲੇ 18 ਮਹੀਨਿਆਂ ਤੋਂ ਪੰਜਾਬ ਦੀ ਵਾਗਡੋਰ ਸੰਭਾਲ ਰਹੀ ਪੰਜਾਬ ਸਰਕਾਰ ਹੁਣ ਆਪਣੀ ਤਰਾਸ਼ੀ ਜ਼ਮਨੀ ਨੂੰ ਖਿਸਕਦੀ ਵੇਖ ਰਹੀ ਹੈ,ਇਸ ਲਈ ਕਾਂਗਰਸ ਨੂੰ ਨਾਲ ਜੋੜਨ ਲਈ ਹੱਥ ਪੈਰ ਮਾਰ ਰਹੀ ਹੈ।
ਦੱਸ ਦਈਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਵਿਦਿਆਰਥੀ ਚੋਣਾਂ ਵਿੱਚ ਐੱਨਐੱਸਯੂਆਈ ਦੇ ਪ੍ਰਧਾਨ ਜਤਿੰਦਰ ਸਿੰਘ ਦੇ ਬਾਜ਼ੀ ਮਾਰਨ ਤੋਂ ਬਾਅਦ ਵੀ ਪ੍ਰਤਾਪ ਬਾਜਵਾ ਨੇ ਇਸ਼ਾਰਾ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਜਿੱਤ ਰਹੀ ਹੈ ਅਤੇ ਹਰ ਥਾਂ ਆਪਣੇ ਦਮ ਉੱਤੇ ਜਿੱਤਣ ਦਾ ਦਮ ਰੱਖਦੀ ਹੈ। ਦੱਸ ਦਈਏ ਬੀਤੇ ਦਿਨ ਲੁਧਿਆਣਾ ਵਿੱਚ ਸਾਹਨੇਵਾਲ ਵਿਖੇ ਫਲਾਈਟ ਨੂੰ ਹਰੀ ਝੰਡੀ ਦੇਣ ਪਹੁੰਚੇ ਸੀਐੱਮ ਮਾਨ ਨੇ ਵੀ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਅਸਿੱਧੇ ਤੌਰ ਉੱਤੇ ਕਾਂਗਰਸ ਨੂੰ ਨਿਸ਼ਾਨੇ ਉੱਤੇ ਲਿਆ ਸੀ। ਸੀਐੱਮ ਮਾਨ ਨੇ ਕਿਹਾ ਸੀ ਕਿ ਦਿੱਲੀ ਅਤੇ ਪੰਜਾਬ ਵਿੱਚ ਪ੍ਰਚੰਡ ਬਹੁਮਤ ਨਾਲ ਜਦੋਂ ਆਮ ਆਦਮੀ ਪਾਰਟੀ ਨੇ ਜਿੱਤ ਦਾ ਇਤਿਹਾਸ ਰਚਿਆ ਤਾਂ ਇਕੱਲੇ ਹੀ ਚੋਣ ਲੜੀ ਸੀ ਅਤੇ ਹੁਣ ਵੀ ਆਮ ਆਦਮੀ ਪਾਰਟੀ ਦੇਸ਼ ਦੇ ਕਿਸੇ ਵੀ ਸੂਬੇ ਵਿੱਚ ਕਿਸੇ ਵੀ ਤਰ੍ਹਾਂ ਦੀ ਚੋਣ ਨੂੰ ਆਪਣੇ ਦਮ ਉੱਤੇ ਜਿੱਤ ਸਕਦੀ ਹੈ।
ਕਾਂਗਰਸ ਦੀ ਪੰਜਾਬ ਇਕਾਈ ‘ਆਪ’ ਨਾਲ ਰਲ ਕੇ ਨਹੀਂ ਲੜੇਗੀ ਚੋਣ !

Comment here