ਸਿਆਸਤਖਬਰਾਂਚਲੰਤ ਮਾਮਲੇ

ਕਾਂਗਰਸ ਤੋਂ ਬਾਗੀ ਜੱਸੀ ਨੇ ਕੀਤੀ ਮੁੱਖ ਮੰਤਰੀ ਚੰਨੀ ਨਾਲ ਮੀਟਿੰਗ

ਬਠਿੰਡਾ-ਜਿਸ ਦਿਨ ਤੋਂ ਰਾਮ ਰਹੀਮ ਨੂੰ ਫਰਲੋ ਮਿਲੀ ਹੈ ਉਸ ਦਿਨ ਤੋਂ ਹੀ ਵਿਧਾਨ ਸਭਾ ਚੋਣਾਂ ਦਾ ਸਿਆਸੀ ਤਾਪਮਾਨ ਗਰਮਾ ਗਿਆ ਹੈ। ਰਾਮ ਰਹੀਮ ਨੂੰ ਜੇਲ ਤੋਂ ਫਰਲੋ ‘ਤੇ ਆਏ ਇਕ ਹਫਤੇ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਡੇਰੇ ਨੇ ਪੰਜਾਬ ਚੋਣਾਂ ਵਿੱਚ ਆਪਣੀ ਹਮਾਇਤ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਹੈ। ਡੇਰਾ ਸਿਰਸਾ ਮੁਖੀ ਦੀ ਸਮਾਧੀ ਸੰਭਾਲਣ ਵਾਲੇ ਅਤੇ ਤਲਵੰਡੀ ਸਾਬੋ ਤੋਂ ਆਜ਼ਾਦ ਚੋਣ ਲੜ ਰਹੇ ਹਰਮਿੰਦਰ ਸਿੰਘ ਜੱਸੀ ਨੇ ਕੱਲ ਰਾਤ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਕਾਰ ਵਿੱਚ ਬੈਠ ਕੇ ਅੱਧਾ ਘੰਟਾ ਗੱਲਬਾਤ ਕੀਤੀ। ਜਿਸ ਤੋਂ ਬਾਅਦ ਇਸ ਮੁੱਦੇ ਉਪਰ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਕਾਂਗਰਸ ਤੋਂ ਬਾਗੀ ਹੋ ਕੇ ਤਲਵੰਡੀ ਸਾਬੋ ਤੋਂ ਚੋਣ ਲੜ ਰਹੇ ਜੱਸੀ ਨੇ ਅਜੇ ਤੱਕ ਕਾਂਗਰਸ ਖਿਲਾਫ ਇੱਕ ਸ਼ਬਦ ਨਹੀਂ ਬੋਲਿਆ। ਹੁਣ ਜੱਸੀ ਇੱਕ ਵਾਰ ਫਿਰ ਸੀਐਮ ਨਾਲ ਗੁਪਤ ਮੀਟਿੰਗ ਕਰਕੇ ਸੁਰਖੀਆਂ ਵਿੱਚ ਆ ਗਏ ਹਨ। ਡੇਰਾ ਮੁਖੀ ਦੀ ਸਮਾਧ ਹਰਮਿੰਦਰ ਸਿੰਘ ਜੱਸੀ ਬੁੱਧਵਾਰ ਰਾਤ ਲਹਿਰਾ ਬੇਗਾ ਟੋਲ ਪਲਾਜ਼ਾ ਤੋਂ ਮੁੱਖ ਮੰਤਰੀ ਚੰਨੀ ਦੀ ਕਾਰ ਵਿੱਚ ਬੈਠ ਕੇ ਉਨ੍ਹਾਂ ਨਾਲ ਬਰਨਾਲਾ ਤੋਂ ਅੱਗੇ ਦੀ ਯਾਤਰਾ ਕੀਤੀ। ਇਸ ਦੌਰਾਨ ਉਨ੍ਹਾਂ ‘ਚ ਕੀ-ਕੀ ਚਰਚਾ ਹੋਈ। ਚੰਨੀ ਅਤੇ ਜੱਸੀ ਦੀ ਮੁਲਾਕਾਤ ਦਾ ਅਸਲ ਕਾਰਨ  ਕੀ ਸੀ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ ਕਿਉਂਕਿ ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਵਿੱਚ ਡੇਰਾ ਪ੍ਰੇਮੀਆਂ ਵੱਲੋਂ ਹਰਮਿੰਦਰ ਜੱਸੀ ਦੀ ਖੁੱਲ੍ਹ ਕੇ ਮਦਦ ਕੀਤੀ ਜਾ ਰਹੀ ਹੈ। ਹਰਮਿੰਦਰ ਸਿੰਘ ਜੱਸੀ ਤਲਵੰਡੀ ਸਾਬੋ ਵਿਧਾਨ ਸਭਾ ਹਲਕਾ ਤੋਂ ਦੋ ਵਾਰ ਵਿਧਾਇਕ ਬਣੇ ਅਤੇ ਇੱਕ ਵਾਰ ਮੰਤਰੀ ਵੀ ਰਹਿ ਚੁੱਕੇ ਹਨ।

Comment here