ਸਿਆਸਤਖਬਰਾਂ

ਕਾਂਗਰਸ ਜੜ੍ਹਾਂ ਤੋਂ ਕੱਟੀ ਗਈ ਹੈ- ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ :  ਕਾਂਗਰਸ ਦੇ ਅੰਦਰ ਉਝ ਤਾਂ ਵੈਸੇ ਵੀ ਰਾਜਨੀਤਿਕ ਲੜਾਈਆਂ ਚਲਦੀਆਂ ਰਹਿੰਦੀਆਂ ਹਨ। ਪਰ ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਦੇ ਇਤਿਹਾਸ  ਤਨਜ਼ ਕਸੇ। ਅੰਕੜਿਆਂ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ’ਤੇ 60 ਸ਼ਾਸਨ ਕਰਨ ਵਾਲੀ ਕਾਂਗਰਸ ਲਈ ਨਾਗਾਲੈਂਡ ਦੇ ਲੋਕਾਂ ਨੇ ਆਖ਼ਰੀ ਵਾਰ 1998 ’ਚ ਵੋਟਾਂ ਪਾਈਆਂ ਸਨ। ਓਡੀਸ਼ ’ਚ 27 ਸਾਲ ਤੋਂ ਸਰਕਾਰ ’ਚ ਦਾਖ਼ਲਾ ਨਹੀਂ ਮਿਲਿਆ ਤੇ ਗੋਆ ’ਚ 1994 ’ਚ ਪੂਰਨ ਬਹੁਮਤ ਮਿਲਿਆ ਸੀ। ਉਤਰ ਪ੍ਰਦੇਸ਼, ਬਿਹਾਰ ਤੇ ਝਾਰਖੰਡ ’ਚ ਕਾਂਗਰਸ ਸ਼ਾਸਨ ਨੂੰ 37 ਸਾਲ ਲੰਘ ਗਏ ਅਤੇ ਤਾਲਿਮਨਾਡੂ ਅਜੇ ਕੋਸ਼ਿਸ਼ ਹੁੰਦੀ ਆ ਰਹੀ ਹੈ, ਉੱਥੋਂ ਦੇ ਲੋਕਾਂ ਨੇ ਕਦੇ ਕਾਂਗਰਸ ਨੂੰ ਅਪਣਾਇਆ ਹੀ ਨਹੀਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਜੜ੍ਹਾਂ ਤੋਂ ਕੱਟੀਆਂ ਗਈਆਂ ਹਨ ਤੇ ਉਹ ਕੰਮਜੋਰ ਹੋ ਚੁੱਕੀ ਹੈ, ਜਨਤਾ ਤੋਂ ਦੂਰ ਹੋ ਗਈ ਹੈ। ਵਿਰੋਧੀ ਪਾਰਟੀਆਂ ਦੇ ਸ਼ੋਰ-ਸ਼ਰਾਬੇ ਦਰਮਿਆਨ ਅਸਿੱਧੇ ਤੌਰ ’ਤੇ ਕਾਂਗਰਸੀ ਆਗੂ ਰਾਹੁਲ ਗਾਂਧੀ ’ਤੇ ਤਨਜ਼ ਕਰਦਿਆਂ ਉਨ੍ਹਾਂ ਕਿਹਾ, ‘ਤੁਹਾਡੇ ਬਿਆਨਾਂ ਨਾਲ, ਪ੍ਰੋਗਰਾਮਾਂ ਤੋਂ ਅਜਿਹਾ ਲੱਗਦਾ ਹੈ ਕਿ ਤੁਸੀਂ ਮਨ ਬਣਾ ਲਿਆ ਹੈ ਕਿ ਸੌ ਸਾਲ ਤਕ ਸੱਤਾ ’ਚ ਨਹੀਂ ਆਉਣਾ। ਥੋੜ੍ਹੀ ਜਿਹੀ ਵੀ ਆਸ ਹੁੰਦੀ ਤਾਂ ਅਜਿਹਾ ਨਾ ਕਰਦੇ। ਤੁਸੀਂ ਤੈਅ ਕਰ ਲਿਆ ਹੈ ਕਿ ਸੌ ਸਾਲ ਨਹੀਂ ਆਉਣਾ ਤਾਂ ਅਸੀਂ ਵੀ ਤਿਆਰੀ ਕਰ ਲਈ ਹੈ।’ ਉਨ੍ਹਾਂ ਕਾਂਗਰਸ ਦੀਆਂ ਸਹਿਯੋਗੀ ਪਾਰਟੀਆਂ ਨੂੰ ਵੀ ਸੁਚੇਤ ਕੀਤਾ ਤੇ ਕਿਹਾ ਕਿ ਕਾਂਗਰਸ ਦੀ ਸੋਚ 2014 ’ਤੇ ਅਟਕ ਹੋਈ ਹੈ। ਉਹ ਉਸ ਤੋਂ ਬਾਹਰ ਨਿਕਲਣ ਲਈ ਤਿਆਰ ਹੀ ਨਹੀਂ ਤੇ ਇਸ ਦਾ ਨਤੀਜਾ ਭੁਗਤਣਾ ਪਿਆ ਹੈ। ਉਸ ਨੇ ਖ਼ੁਦ ਨੂੰ ਅਜਿਹੀ ਮਾਨਸਿਕ ਅਵਸਥਾ ’ਚ ਬੰਨਿ੍ਹਆ ਹੋਇਆ ਹੈ ਕਿ ਜਨਤਾ ਉਸ ਨੂੰ ਪਛਾਣਦੀ ਹੀ ਨਹੀਂ। ਸਦਨ ਦਾ ਕੰਮ ਦੇਸ਼ ਲਈ ਕੰਮ ਕਰਨਾ ਹੁੰਦਾ ਹੈ ਪਰ ਤੁਸੀਂ ਦਲ ਲਈ ਕੰਮ ਕਰਦੇਹੋ ਤਾਂ ਜਵਾਬ ਦੇਣਾ ਜ਼ਰੂਰੀ ਹੋ ਜਾਂਦਾ ਹੈ। ਇਸ ਦੌਰਾਨ ਸਦਨ ’ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਤਾਂ ਮੌਜੂਦ ਨਹੀਂ ਸਨ ਪਰ ਪ੍ਰਧਾਨ ਮੰਤਰੀ ਨੇ ਵਾਰ-ਵਾਰ ਕਾਂਗਰਸ ਨੂੰ ਯਾਦ ਦਿਵਾਇਆ ਕਿ ਉਹ ਆਪਣੀ ਸੋਚ ਬਦਲੇ, ਨਕਾਰਾਤਮਕਤਾ ’ਚੋਂ ਨਿਕਲੇ ਤੇ ਇਹ ਦੇਖਣ ਦੀ ਕੋਸ਼ਿਸ਼ ਕਰੇ ਕਿ ਬੀਤੇ ਸਾਲਾਂ ’ਚ ਕਈ ਖੇਤਰਾਂ ’ਚ ਬੁਨਿਆਦੀ ਵਿਵਸਥਾ ਬਦਲੀ ਹੈ। ਗ਼ਰੀਬਾਂ ਲਈ ਘਰ ਦੀ ਯੋਜਨਾ ਤਾਂ ਪਹਿਲਾਂ ਹੀ ਚੱਲ ਰਹੀ ਸੀ ਪਰ ਰਫ਼ਤਾਰ ਤੇ ਧਿਆਨ ਹੁਣ ਦਿੱਤਾ ਗਿਆ। ਹੁਣ ਜੋ ਵੀ ਪੱਕਾ ਘਰ ਹਾਸਲ ਕਰਦਾ ਹੈ ਉਹ ਗ਼ਰੀਬ ਲੱਖਪਤੀ ਦੀ ਸ਼੍ਰੇਣੀ ’ਚ ਆ ਜਾਂਦਾ ਹੈ। ਗ਼ਰੀਬ ਦੇ ਘਰ ’ਚ ਪਖ਼ਾਨਾ ਬਣਿਆ ਹੈ। ਚੁੱਲ੍ਹੇ ਦੇ ਧੂੰਏਂ ਤੋਂ ਗ਼ਰੀਬ ਦੀ ਮਾਂ ਦੀਆਂ ਅੱਖਾਂ ਖ਼ਰਾਬ ਨਹੀਂ ਹੁੰਦੀਆਂ। ਉਨ੍ਹਾਂ ਦੇ ਘਰ ਹੁਣ ਗੈਸ ਕੁਨੈਕਸ਼ਨ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਚੋਣਾਂ ਵੱਖਰੀ ਗੱਲ ਹਨ ਪਰ ਸਵਾਲ ਚੋਣ ਨਤੀਜਿਆਂ ਦਾ ਨਹੀਂ, ਸਵਾਲ ਉਨ੍ਹਾਂ ਦੀ ਨੀਅਤ ਦਾ ਹੈ ਜੋ ਏਨੇ ਸਾਲਾਂ ਤਕ ਸਰਕਾਰ ’ਚ ਰਹਿਣ ਤੋਂ ਬਅਦ ਵੀ ਦੇਸ਼ ਦੀ ਜਨਤਾ ਨੂੰ ਸਮਝ ਨਹੀਂ ਸਕੇ। ਜਨਤਾ ਨੇ ਉਨ੍ਹਾਂ ਨੂੰ ਨਕਾਰ ਦਿੱਤਾ ਤੇ ਦੁਬਾਰਾ ਪ੍ਰਵੇਸ਼ ਕਰਨ ਦਾ ਮੌਕਾ ਨਹੀਂ ਮਿਲ ਰਿਹਾ। ਆਲੋਚਨਾ ਲਈ ਆਲੋਚਨਾ ਕਰਨ ਵਾਲੇ ਵਿਰੋਧੀਆਂ ’ਤੇ ਸ਼ਾਇਰਾਨਾ ਅੰਦਾਜ਼ ’ਚ ਪ੍ਰਧਾਨ ਮੰਤਰੀ ਨੇ ਕਿਹਾ, ‘ਵੋ ਜਬ ਦਿਨ ਕੋ ਰਾਤ ਕਹੇਂ ਤੋ ਤੁਰੰਤ ਮਾਨੀ ਜਾਏ, ਨਹੀਂ ਮਾਨੋਗੇ ਤੋ ਵਹ ਦਿਨ ਮੇਂ ਨਕਾਬ ਓੜ ਲੇਂਗੇ। ਜ਼ਰੂਰਤ ਹੁਈ ਤੋਂ ਹਕੀਕਤ ਕੋ ਥੋੜ੍ਹਾ ਮਰੋੜ ਦੇਂਗੇ, ਵਹ ਮਗਰੂਰ ਹੈਂ ਖ਼ੁਦ ਦੀ ਸਮਝ ਪਰ ਬੇਇੰਤਹਾ, ਉਨਹੇ ਆਈਨਾ ਮਤ ਦਿਖਾਓ, ਵੋ ਆਈਨੇ ਨੂੰ ਵੀ ਤੋੜ ਦੇਂਗੇ।’

Comment here