ਸਿਆਸਤਖਬਰਾਂਚਲੰਤ ਮਾਮਲੇ

ਕਾਂਗਰਸ ਜਲਦੀ ਕਰੇਗੀ ਮੁੱਖ ਮੰਤਰੀ ਉਮੀਦਵਾਰ ਦਾ ਐਲਾਨ

ਜਲੰਧਰ-ਪਾਰਟੀ ਲਈ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਦਿਆਂ ਰਾਹੁਲ ਗਾਂਧੀ ਨੇ ਕੱਲ ਜਲੰਧਰ ਵਿੱਚ ਵਰਚੁਅਲ ਰੈਲੀ ਨੂੰ ਸੰਬੋਧਨ ਵੀ ਕੀਤਾ। ਇੱਥੇ ਉਹਨਾਂ ਦੇ ਸਾਹਮਣੇ ਮੁੱਖ ਮੰਤਰੀ ਉਮੀਦਵਾਰ ਐਲਾਨਣ ਦੀ ਮੰਗ ਉੱਠੀ, ਤਾਂ ਉਹਨਾਂ ਕਿਹਾ ਕਿ ਜੇ ਕਾਂਗਰਸੀ ਵਰਕਰ ਚਾਹੁੰਦੇ ਹਨ ਤਾਂ ਅਸੀਂ ਜਲਦੀ ਹੀ ਪੰਜਾਬ ‘ਚ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਬਾਰੇ ਫੈਸਲਾ ਕਰਾਂਗੇ। ਇਸ ਲਈ ਜਨਤਾ ਤੇ ਪਾਰਟੀ ਵਰਕਰਾਂ ਦੀ ਰਾਏ ਲਈ ਜਾਵੇਗੀ। ਰਾਹੁਲ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਦੋਵਾਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਦੋ ਲੋਕ ਅਗਵਾਈ ਨਹੀਂ ਕਰ ਸਕਦੇ ਹਨ। ਇਕ ਹੀ ਵਿਅਕਤੀ ਅਗਵਾਈ ਕਰੇਗਾ। ਦੋਵਾਂ ਨੇ ਕਿਹਾ ਕਿ ਜੋ ਵੀ ਅਗਵਾਈ ਕਰੇਗਾ, ਦੂਜਾ ਵਿਅਕਤੀ ਕਸਮ ਖਾ ਕੇ ਆਪਣੀ ਪੂਰੀ ਤਾਕਤ ਉਸਦੀ ਮਦਦ ਵਿਚ ਲਾਏਗਾ। ਇਸ ਤੋਂ ਪਹਿਲਾਂ ਰੈਲੀ ਚ ਚੰਨੀ ਤੇ ਸਿੱਧੂ ਨੇ ਰਾਹੁਲ ਗਾਂਧੀ ਤੋਂ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਨ ਦੀ ਮੰਗ ਕੀਤੀ। ਸਿੱਧੂ ਨੇ ਰਾਹੁਲ ਗਾਂਧੀ ਦਾ ਸਵਾਗਤ ਕਰਦਿਆ ਪੰਜਾਬ ਦੇ ਲੋਕਾਂ ਵੱਲੋਂ ਤਿੰਨ ਸਵਾਲ ਰੱਖੇ, ਕਿ ਪੰਜਾਬ ਨੂੰ  ਕਰਜ਼ੇ ਦੀ ਦਲਦਲ ’ਚੋਂ ਕੌਣ ਕੱਢੇਗਾ? ਕਿਵੇਂ ਕੱਢੂਗਾ ਤੇ ਉਸ ਦੀ ਕੀ ਯੋਜਨਾ ਹੋਵੇਗੀ? ਅਤੇ ਇਸ ਏਜੰਡੇ ਨੂੰ ਕੌਣ ਲਾਗੂ ਕਰੇਗਾ? ਇਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਆਪਣੇ 111 ਦਿਨਾਂ ਦੇ ਸਾਸ਼ਨ ਦੌਰਾਨ ਕੀਤੇ ਗਏ ਕੰਮਾਂ ਦਾ ਵੇਰਵਾ ਦਿੱਤਾ ਅਤੇ ਕਿਹਾ ਕਿ ਪੰਜਾਬ ’ਚ ਲੋਕਾਂ ਨੂੰ ਕਾਂਗਰਸ ਦੀ ਸਰਕਾਰ ਦੀ ਲੋੜ ਹੈ ਅਤੇ 111 ਦਿਨ ਕੰਮ ਕਰਨ ਵਾਲੀ ਸਰਕਾਰ ਨੂੰ ਅਗਲੇ ਪੰਜ ਸਾਲ ਲਈ ਮੌਕਾ ਦਿਓ, ਅਸੀਂ ਪੰਜਾਬ ਨੂੰ ਬਦਲ ਦਿਆਗੇ। ਚੰਨੀ ਤੇ ਸਿਧੂ ਦੋਵਾਂ ਨੇ ਕਿਹਾ ਕਿ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰੋ, ਜਿਹੜਾ ਵੀ ਹੋਵੇਗਾ,  ਸਾਰਿਆ ਨੂੰ ਮਨਜ਼ੂਰ ਹੋਵੇਗਾ। ਸਾਡੇ ’ਚ ਕੋਈ ਮਤਭੇਦ ਨਹੀਂ ਹੈ।

Comment here