ਸਿਆਸਤਖਬਰਾਂਚਲੰਤ ਮਾਮਲੇ

ਕਾਂਗਰਸ ਚ ਦੂਸ਼ਣਬਾਜ਼ੀ ਦਾ ਦੌਰ ਮਘਿਆ

ਬਨਾਵਟੀ ਨੇਤਾ ਸਾਬਤ ਹੋਏ ਆਤਮਘਾਤੀ ਬੰਬ:  ਬਿੱਟੂ

ਚੰਨੀ ਸੱਚਾ ਕਾਂਗਰਸੀ ਨਹੀਂ-ਬਲਬੀਰ ਸਿੱਧੂ

ਲੁਧਿਆਣਾ: ਵਿਧਾਨ ਸਭਾ ਚੋਣਾਂ ਚ ਮਿਲੀ ਕਰਾਰੀ ਹਾਰ ਤੋਂ ਬਾਅਦ ਵੀ ਕਾਂਗਰਸ ਵਿੱਚ ਘਮਾਸਾਣ ਨਜਰ ਆ ਰਿਹਾ ਹੈ। ਕਾਂਗਰਸੀ ਆਗੂ ਲਾਗਤਾਰ ਇੱਕ ਦੂਜੇ ਉਪਰ ਉਂਗਲ ਚੁੱਕਦੇ ਆਏ ਹਨ। ਹੁਣ ਫਿਰ ਸਾਂਸਦ ਗੁਰਜੀਤ ਔਜਲਾਸਾਬਕਾ ਪ੍ਰਧਾਨ ਸੁਨੀਲ ਜਾਖੜ ਤੇ ਸਾਬਕਾ ਵਿਧਾਇਕ ਸੁਰਜੀਤ ਧੀਮਾਨ ਨੂੰ ਤਿੱਖੀ ਸ਼ਬਦਾਵਲੀ ਕਰਦੇ ਦੇਖਿਆ ਗਿਆ। ਇਸਤੋਂ ਬਾਅਦ ਹੁਣ ਸਾਂਸਦ ਰਵਨੀਤ ਬਿੱਟੂ ਤੇ ਮੋਹਾਲੀ ਸੀਟ ਤੋਂ ਚੋਣ ਹਾਰਨ ਵਾਲੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੀ ਹਾਰ ਦਾ ਦੋਸ਼ ਹਾਈਕਮਾਂਡ ਦੇ ਫੈਸਲਿਆਂ ਤੇ ਮੜ੍ਹਿਆ। ਬਿੱਟੂ ਨੇ ਫੇਸਬੁੱਕ ਤੇ ਲਾਈਵ ਹੋ ਕੇ ਕਿਹਾ ਕਿ ਕੁਝ ਆਗੂਆਂ ਦੀ ਕੁਰਸੀ ਦੀ ਲਾਲਸਾ ਕਾਰਨ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ। ਇਹ ਲੀਡਰਾਂ ਦੀ ਹਾਰ ਹੈਵਰਕਰਾਂ ਦੀ ਨਹੀਂ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਪੰਜਾਬ ਆਈ ਤਾਂ ਸੂਬਾ ਪ੍ਰਧਾਨ ਨੇ ਸਟੇਜ ਤੇ ਆਉਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਵੱਡੀ ਬੇਇਨਸਾਫ਼ੀ ਹੋਰ ਕੋਈ ਨਹੀਂ ਹੋ ਸਕਦੀ। ਉਨ੍ਹਾਂ ਵਰਕਰਾਂ ਦਾ ਹੌਸਲਾ ਵਧਾਉਂਦੇ ਹੋਏ ਕਿਹਾ ਕਿ ਹਮੇਸ਼ਾ ਜਿੱਤ-ਹਾਰ ਹੁੰਦੀ ਹੈ। ਘਰ ਬੈਠਣ ਦੀ ਬਜਾਏ ਬਾਹਰ ਜਾ ਕੇ ਲੋਕਾਂ ਦੀ ਸੇਵਾ ਕਰੋ। ਇਸ ਵਾਰ ਸਾਡੀਆਂ ਗਲਤੀਆਂ ਕਰਕੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਵਰਕਰਾਂ ਦੀ ਪਿੱਠ ਲਗਵਾਈਉਹ ਉਨ੍ਹਾਂ ਦਾ ਹਿਸਾਬ ਲੈਣਗੇ। ਹੁਣ ਹੋਰ ਪਾਰਟੀਆਂ ਚ ਸ਼ਾਮਲ ਹੋਣ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਉਹ ਤੁਹਾਨੂੰ ਸ਼ਾਮਲ ਕਰਕੇ ਵਰਤਣਗੇ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਜਾਖੜ ਨੂੰ ਮੁੱਖ ਮੰਤਰੀ ਨਾਂ ਬਣਾਉਣਾ ਇੱਕ ਵੱਡੀ ਭੁੱਲ ਦੱਸਿਆ। ਉਨ੍ਹਾਂ ਕਿਹਾ ਕਿ ਵਿਧਾਇਕਾਂ ਦਾ ਪੂਰਾ ਸਮਰਥਨ ਮਿਲਣ ਦੇ ਬਾਵਜੂਦ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਨਾ ਬਣਾਉਣਾ ਗਲਤ ਹੈ। ਜਾਖੜ ਦੀ ਥਾਂ ਬਾਹਰਲੇ ਆਗੂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਉਣਾ ਜੋ ਚਾਰ ਸਾਲ ਪਹਿਲਾਂ ਹੀ ਕਾਂਗਰਸ ਚ ਸ਼ਾਮਲ ਹੋਏ ਸਨr ਇਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦੀ ਨਿਯੁਕਤੀ ਹੋਈਜੋ ਕਿ ਸੱਚੇ ਕਾਂਗਰਸੀ ਨਹੀਂ ਸਨ। ਸਿੱਧੂ ਤੇ ਚੰਨੀ ਦੀ ਇੱਕ ਦੂਜੇ ਖਿਲਾਫ਼ ਬਿਆਨਬਾਜ਼ੀ ਕਾਰਨ ਪਾਰਟੀ ਚ ਠੰਡੀ ਜੰਗ ਸ਼ੁਰੂ ਹੋ ਗਈ ਹੈ। ਲੋਕਾਂ ਨੇ ਇਸ ਤੋਂ ਤੰਗ ਆ ਕੇ ਸਾਨੂੰ ਸਬਕ ਸਿਖਾਉਣ ਦਾ ਫੈਸਲਾ ਕੀਤਾ। ਅਪਮਾਨਜਨਕ ਸ਼ਬਦਾਂ ਤੇ ਮੁਆਫੀ ਮੰਗਣ ਦੀ ਬਜਾਏ ਬੇਸ਼ਰਮੀ ਵਾਲਾ ਵਿਵਹਾਰ ਕੀਤਾ।

Comment here