ਅਜਬ ਗਜਬਸਿਆਸਤਖਬਰਾਂ

ਕਾਂਗਰਸੀ ਵਿਧਾਇਕ ਨੇ ਦਲਿਤ ਦੇ ਮੂੰਹ ਚੋਂ ਬੁਰਕੀ ਕੱਢ ਕੇ ਖਾਧੀ

ਬੈਂਗਲੁਰੂ-ਸਿਆਸੀ ਲੋਕ ਵੋਟ ਰਾਜਨੀਤੀ ਦੇ ਚਲਦਿਆਂ ਜਾਤੀ ਵਿਤਕਰੇ ਵਿਰੁੱਧ ਸੰਦੇਸ਼ ਦੇਣ ਲਈ ਮੁਹਿੰਮਾਂ ਚਲਾਉਂਦੇ ਹਨ। ਦਲਿਤਾਂ ਦੇ ਘਰ ਜਾ ਕੇ ਉਨ੍ਹਾਂ ਨਾਲ ਖਾਣਾ ਖਾਂਦੇ ਹਨ ਅਤੇ ਵਿਤਕਰੇ ਨੂੰ ਮਿਟਾਉਣ ਦਾ ਸੁਨੇਹਾ ਦਿੰਦੇ ਹਨ। ਪਰ ਬੈਂਗਲੁਰੂ ‘ਚ ਇਕ ਕਾਂਗਰਸੀ ਵਿਧਾਇਕ ਨੇ ਇਸ ਤੋਂ ਵੀ ਇਕ ਕਦਮ ਅੱਗੇ ਵਧ ਕੇ ਅਜਿਹਾ ਕੰਮ ਕਰ ਦਿੱਤਾ ਕਿ ਉਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਚਾਮਰਾਜਪੇਟ ਤੋਂ ਕਾਂਗਰਸੀ ਵਿਧਾਇਕ ਬੀਜੇ ਜਮੀਰ ਏ. ਖਾਨ ਨੇ ਸਭ ਦੇ ਸਾਹਮਣੇ ਇੱਕ ਦਲਿਤ ਸੰਤ ਨੂੰ ਆਪਣੇ ਹੱਥਾਂ ਨਾਲ ਖਾਣਾ ਖੁਆਇਆ, ਫਿਰ ਸੰਤ ਨੂੰ ਆਪਣੇ ਮੂੰਹ ਵਿੱਚੋਂ ਚੱਬਿਆ ਹੋਇਆ ਭੋਜਨ ਕੱਢ ਕੇ ਖਵਾਉਣ ਲਈ ਕਿਹਾ। ਵਿਧਾਇਕ ਦੇ ਜ਼ੋਰ ਪਾਉਣ ‘ਤੇ ਸੰਤ ਨੇ ਸਾਰਿਆਂ ਦੇ ਸਾਹਮਣੇ ਮੂੰਹ ‘ਚੋਂ ਕੱਢ ਕੇ ਵਿਧਾਇਕ ਨੂੰ ਖਾਣਾ ਖੁਆਇਆ।  ਇਹ ਘਟਨਾ ਐਤਵਾਰ ਨੂੰ ਬੈਂਗਲੁਰੂ ‘ਚ ਵਾਪਰੀ। ਕਾਂਗਰਸੀ ਵਿਧਾਇਕ ਜਮੀਰ ਖਾਨ ਨੇ ਇਕ ਸਮਾਗਮ ਵਿਚ ਸ਼ਿਰਕਤ ਕੀਤੀ।  ਆਪਣੇ ਕੋਲ ਖੜ੍ਹੇ ਦਲਿਤ ਭਾਈਚਾਰੇ ਦੇ ਸੰਤ ਸਵਾਮੀ ਨਰਾਇਣ ਨੂੰ ਸਾਹਮਣੇ ਰੱਖੀ ਥਾਲੀ ‘ਚੋਂ ਖਾਣਾ ਖੁਆਇਆ। ਜਦੋਂ ਸੰਤ ਨੇ ਵਿਧਾਇਕ ਨੂੰ ਖਾਣਾ ਖੁਆਉਣਾ ਚਾਹਿਆ ਤਾਂ ਉਸ ਨੇ ਹੱਥ ਰੋਕ ਲਿਆ। ਇਸ ਤੋਂ ਬਾਅਦ ਉਸ ਨੇ ਨਰਾਇਣ ਨੂੰ ਆਪਣਾ ਜੂਠਾ ਖਾਣਾ ਖੁਆਉਣ ਲਈ ਕਿਹਾ। ਪਹਿਲਾਂ ਸਵਾਮੀ ਨਰਾਇਣ ਝਿਜਕਦਾ ਹੈ, ਫਿਰ ਵਿਧਾਇਕ ਦੇ ਜ਼ੋਰ ਪਾਉਣ ‘ਤੇ ਆਪਣੇ ਮੂੰਹ ਵਿਚੋਂ ਭੋਜਨ ਕੱਢ ਕੇ ਵਿਧਾਇਕ ਦੇ ਮੂੰਹ ਵਿਚ ਪਾ ਦਿੰਦਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ।

Comment here