ਸਿਆਸਤਖਬਰਾਂ

ਕਾਂਗਰਸੀਆਂ ਨੂੰ ਪੰਜ ਪਿਆਰੇ ਕਹਿਣ ਦਾ ਮਾਮਲਾ-ਰਾਵਤ ਨੇ ਕੀਤੀ ਗੁਰੂ ਘਰ ਚ ਸੇਵਾ

ਦੇਹਰਾਦੂਨ-ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਲੰਘੇ ਦਿਨੀੰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਅਤੇ ਚਾਰ ਕਾਰਜਕਾਰੀ ਪ੍ਰਧਾਨਾਂ ਨੂੰ ‘ਪੰਜ ਪਿਆਰੇ’ ਕਹਿ ਕੇ  ਵਿਵਾਦ ਸਹੇੜ ਲਿਆ ਸੀ, ਅਕਾਲੀ ਦਲ ਬਾਦਲ ਦੇ ਉਹ ਨਿਸ਼ਾਨੇ ਉਤੇ ਹਨ, ਯੂਥ ਅਕਾਲੀ ਦਲ ਤਾਂ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਕੇ ਰਾਵਤ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਲਾ ਕੇ ਕੇਸ ਦਰਜ ਕਰਾਉਣ ਦੀ ਮੰਗ ਕਰ ਰਿਹਾ ਹੈ, ਹਾਲਾਂਕਿ ਹਰੀਸ਼ ਨੇ ਮਾਫੀ ਵੀ ਮੰਗ ਲਈ ਸੀ ਤੇ ਭੁਲ ਬਖਸ਼ਾਉਣ ਲਈ ਗੁਰੂ ਘਰ ਵਿੱਚ ਸੇਵਾ ਕਰਨ ਦੀ ਗੱਲ ਵੀ ਆਖੀ ਸੀ।  ਅੱਜ  ਹਰੀਸ਼ ਰਾਵਤ ਨੇ ਵਿਵਾਦ ‘ਤੇ ਮੁਆਫੀ ਮੰਗਦਿਆਂ ਉੱਤਰਾਖੰਡ ਦੇ ਉਧਮ ਸਿੰਘ ਨਗਰ ਜ਼ਿਲ੍ਹੇ ਦੇ ਨਾਨਕਮੱਤਾ ਗੁਰਦੁਆਰੇ ‘ਚ ਜਾ ਕੇ ਝਾੜੂ ਲਾਇਆ ਅਤੇ ਸੰਗਤ ਦੇ ਜੋੜੇ ਸਾਫ਼ ਕੀਤੇ। ਕਾਂਗਰਸ ਦੇ ਪੰਜਾਬ ਇੰਚਾਰਜ ਰਾਵਤ ਨੇ ਟਵਿੱਟਰ ‘ਤੇ ਇਹ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕੁਝ ਸਮੇਂ ਲਈ ਪਸ਼ਚਾਤਾਪ ਵਜੋਂ ਸੇਵਾ ਕੀਤੀ ਅਤੇ ਉਹ ਸਤਿਕਾਰ ਦੇ ਸ਼ਬਦ ਵਜੋਂ ਵਰਤੇ ਗਏ ਆਪਣੇ ਸ਼ਬਦਾਂ ਲਈ ਸਭ ਤੋਂ ਮੁਆਫੀ ਮੰਗਦੇ ਹਨ। ਰਾਵਤ ਨੇ ਕਿਹਾ, “ਮੈਂ ਹਮੇਸ਼ਾਂ ਸਿੱਖ ਧਰਮ ਅਤੇ ਇਸ ਦੀਆਂ ਮਹਾਨ ਪਰੰਪਰਾਵਾਂ ਪ੍ਰਤੀ ਸਮਰਪਿਤ ਅਤੇ ਸਤਿਕਾਰਤ ਰਿਹਾ ਹਾਂ। ਮੈਂ ਸਤਿਕਾਰ ਦੀ ਨਿਸ਼ਾਨੀ ਵਜੋਂ ਵਰਤੇ ਗਏ ਸ਼ਬਦ ਲਈ ਮੁੜ ਮੁਆਫੀ ਮੰਗਦਾ ਹਾਂ।

 

 

Comment here