ਕੁਰਸੀ ਤੇ ਬੈਠਿਆ ਹੋਇਆ ਥੋੜ੍ਹਾ ਸੁਸਤਾ ਰਿਹਾ ਸੀ ਕਿ ਅਚਾਨਕ ਉਸ ਦੇ ਕੰਨਾਂ ਵਿਚ ਮਿਠੀ ਆਵਾਜ਼ ਗੁੰਜੀ , ‘ਸਤਿ ਸ੍ਰੀ ਅਕਾਲ ਜੀ, ਹੋਰ ਠੀਕ ਠਾਕ ਹੋ,’ ਸਾਹਮਣੇ ਸਰਬਜੀਤ ਖੜੀ ਮੁਸਕਰਾ ਰਹੀ ਸੀ…ਜੋਗਿੰਦਰ ਨੇ ਸਾਹਮਣੇ ਰੱਖੀ ਦੂਜੀ ਕੁਰਸੀ ਵਲ ਇਸ਼ਾਰਾ ਕਰ ਕੇ ਸਰਬਜੀਤ ਨੂੰ ਬੈਠਣ ਲਈ ਕਿਹਾ, ਤੇ ਘੰਟੀ ਮਾਰ ਕੇ ਨੌਕਰ ਨੂੰ ਚਾਹ ਪਾਣੀ ਦਾ ਇੰਤਜਾਮ ਕਰਨ ਲਈ ਕਿਹਾ…ਕੌਫੀ ਦੇ ਪਿਆਲੇ ਖਾਲੀ ਹੋਣ ਤੋਂ ਬਾਅਦ ਹਸਦੀ ਸਰਬਜੀਤ ਨੇ ਕੈਬਨ ਵਲ ਇਸ਼ਾਰਾ ਕਰਦੇ ਕਿਹਾ, ‘ਕੀ ਗਲ ਹੈ ਜੀ ਬੜੇ ਸੁਸਤ ਤੇ ਢਿੱਲੇ ਦਿਖਾਈ ਦੇ ਰਹੇ ਹੋ, ਕੀ ਗਲ ਅਜ ਗੇਮ ਨਹੀ ਲਾਉਣੀ? ਜਦ ਵੀ ਸਰਬਜੀਤ ਮਹਿੰਦਰ ਨੂੰ ਮਿਲਣ ਆਉਂਦੀ ਤਾਂ ਉਸ ਦਾ ਇਹੀ ਕੋਡ ਵਰਡ ਹੁੰਦਾ, ਅੱਜ ਵੀ ਸਰਬਜੀਤ ਨੇ ਉਹੀ ਕੋਡ ਵਰਡ ਬੋਲਿਆ ਪਰ ਮਹਿੰਦਰ ਪਾਲ ਵਿਚ ਨਾ ਤਾਂ ਉਹ ਉਤਸ਼ਹ ਸੀ ਤੇ ਨਾ ਹੀ ਬਹੁਤੀ ਕਾਹਲ ਸੀ…ਨਾ ਚਾਹੁੰਦੇ ਹੋਏ ਵੀ ਉਹ ਉਹ ਸਰਬਜੀਤ ਨਾਲ ਕੈਬਨ ਵਿਚ ਜਾ ਵੜਿਆ…ਜਿਸਮਾਂ ਦੀ ਭੁੱਖ ਮਿਟਣ ਤੋਂ ਬਾਅਦ ਦੋਵੇਂ ਜਣੇ ਬੈਠੇ ਗਲਾਂ ਕਰ ਰਹੇ ਸਨ ਕਿ ਜੋਗਿੰਦਰ ਦੇ ਮੋਬਾਇਲ ਦੀ ਘੰਟੀ ਵਜੀ ਦੂਸਰੇ ਪਾਸੇ ਤੋਂ ਆਵਾਜ਼ ਆਈ, ‘ਹਾਂ ਜੀ ਰੋਟੀ ਖਾਣ ਨਹੀਂ ਆਏ ਅੱਜ, ਸਵੇਰੇ ਵੀ ਘਰੋਂ ਭੁੱਖੇ ਪੇਟ ਹੀ ਚਲੇ ਗਏ’, ਗੁਰਪ੍ਰੀਤ ਕੌਰ ਦੇ ਚਿੰਤਾ ਜਨਕ ਸ਼ਬਦਾਂ ਨੇ ਉਸ ਦਾ ਅੰਦਰ ਵਲੂੰਧਰ ਦਿਤਾ, ਸਾਹਮਣੇ ਬੈਠੀ ਸਰਬਜੀਤ ਸੜ ਕੇ ਕੋਲੇ ਹੋ ਰਹੀ ਸੀ, ਕੁਝ ਦੇਰ ਗਲਬਾਤ ਕਰਨ ਤੋਂ ਬਾਅਦ ਸਰਬਜੀਤ ਨੇ ਆਪਣੇ ਜਨਮ ਦਿਨ ਤੇ ਮੰਗੇ ਗਏ ਤੋਹਫੇ ਦੀ ਯਾਦ ਦਿਵਾਉਂਦੇ ਹੋਏ ਕਿਹਾ, ‘ਚੰਗਾ ਜਾਨ ਮੈਂ ਚਲਦੀ ਹਾਂ, ਬਾਏ ਬਾਏ….ਯਾਦ ਰੱਖਣਾ। ਸਰਬਜੀਤ ਦੇ ਚਲੇ ਜਾਣ ਤੋਂ ਬਾਅਦ ਜੋਗਿੰਦਰ ਕੁਰਸੀ ਤੇ ਨਿਢਾਲ ਹੋ ਕੇ ਡਿੱਗ ਪਿਆ ਤੇ ਉਸ ਦੇ ਕੰਨਾਂ ਵਿਚ ਗੁਰਪ੍ਰੀਤ ਕੌਰ ਦੇ ਸ਼ਬਦ ਗੂੰਜ ਰਹੇ ਸਨ ਜੋ ਕਿ ਫਿਕਰਮੰਦ ਹੈ ਆਪਣੇ ਪਤੀ ਦੀ ਸਿਹਤ ਨੂੰ ਲੈ ਕੇ, ਉਸ ਦੇ ਕਾਰੋਬਾਰ ਨੂੰ ਲੈ ਕੇ…ਅਤੇ ਉਸ ਦਾ ਅੰਤਹਕਰਨ ਉਸ ਨੂੰ ਝੰਜੋੜ ਰਿਹਾ ਸੀ…ਸਰਬਜੀਤ ਤੇ ਗੁਰਪ੍ਰੀਤ ਵਿੱਚਲੇ ਅੰਤਰ ਨੇ ਉਸ ਨੂੰ ਅੰਦਰ ਤਕ ਹਿਲਾ ਕੇ ਰੱਖ ਦਿੱਤਾ, ਉਸ ਨੂੰ ਆਪਣੇ ਦੋਗਲੇਪਣ ਤੇ ਸ਼ਰਮ ਆ ਰਹੀ ਸੀ…ਉਸਦੇ ਮੂੰਹ ਵਿਚੋਂ ਆਪ ਮੁਹਾਰੇ ਨਿਕਲ ਗਿਆ, ‘ਦੋਗਲਾ’ ਗੱਡੀ ਚੁੱਕ ਕੇ ਉਹ ਆਪਣੇ ਘਰ ਵਲ ਨੂੰ ਤੁਰ ਪਿਆ।
-ਸੁਖਵਿੰਦਰ
ਕਹਾਣੀ : ਦੋਗਲਾ

Comment here