ਅਪਰਾਧਸਿਆਸਤਖਬਰਾਂ

ਕਸ਼ਮੀਰ ਪ੍ਰਸ਼ਾਸਨ ਨੇ ਟੈਰਰ ਫੰਡਿੰਗ ਨਾਲ ਜੁੜੇ 350 ਠੇਕੇਦਾਰਾਂ ਦਾ ਕੰਮ ਰੋਕਿਆ

ਜੰਮੂ-ਸੀ.ਆਈ.ਡੀ. ਦੀ ਰਿਪੋਰਟ ਦੇ ਅਧਾਰ ‘ਤੇ ਕਸ਼ਮੀਰ ਪ੍ਰਸ਼ਾਸਨ ਨੇ ਅੱਤਵਾਦੀਆਂ ਨੂੰ ਮਿਲਣ ਵਾਲੀ ਫੰਡਿੰਗ ‘ਤੇ ਰੋਕ ਲਗਾਉਣ ਲਈ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਅੱਤਵਾਦੀਆਂ ਨੂੰ ਫੰਡਿੰਗ ਕਰਨ ਵਾਲੇ 350 ਠੇਕੇਦਾਰਾਂ ਦਾ ਕੰਮ ਤਤਕਾਲ ਪ੍ਰਭਾਅ ਨਾਲ ਰੋਕ ਕੇ ਉਨ੍ਹਾਂ ਵਿਚੋਂ 40 ਠੇਕੇਦਾਰਾਂ ਨੂੰ ਬਲੈਕ ਲਿਸਟ ਕਰ ਦਿੱਤਾ ਗਿਆ ਹੈ। ਹੁਣ ਇਨ੍ਹਾਂ ਨੂੰ ਸਰਕਾਰ ਤੋਂ ਕਿਸੇ ਵੀ ਤਰ੍ਹਾਂ ਦਾ ਠੇਕਾ ਨਹੀਂ ਦਿੱਤਾ ਜਾਵੇਗਾ।
ਜੰਮੂ-ਕਸ਼ਮੀਰ ਸੀ.ਆਈ.ਡੀ. ਦੀ ਰਿਪੋਰਟ ਮੁਤਾਬਕ ਸਰਕਾਰ ਦੇ ਵੱਖ-ਵੱਖ ਪ੍ਰਾਜੈਕਟ ਵਿਚ ਕੰਮ ਕਰਨ ਵਾਲੇ ਠੇਕੇਦਾਰਾਂ ਦੀਆਂ ਸਰਗਰਮੀਆਂ ਸ਼ੱਕੀ ਪਾਏ ਜਾਣ ‘ਤੇ ਉਨ੍ਹਾਂ ‘ਤੇ ਨਜ਼ਰ ਰੱਖੀ ਗਈ। ਸੀ.ਆਈ.ਡੀ. ਮੁਤਾਬਕ ਕੁੱਝ ਠੇਕੇਦਾਰਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਅੱਤਵਾਦੀਆਂ ਨਾਲ ਸੰਪਰਕ ਬਣਾਏ ਹੋਏ ਸਨ। ਜਾਂਚ ਕਰਨ ‘ਤੇ ਇਨ੍ਹਾਂ ਠੇਕੇਦਾਰਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦਾ ਟੈਰਰ ਫੰਡਿੰਗ ਨਾਲ ਜੁੜੇ ਹੋਣ ਦਾ ਖ਼ੁਲਾਸਾ ਹੋਇਆ। ਇਸ ‘ਤੇ ਸਖ਼ਤੀ ਦੇ ਚਲਦਿਆਂ 350 ਠੇਕੇਦਾਰਾਂ ਦਾ ਕੰਮ ਰੋਕ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 650 ਹੋਰ ਠੇਕੇਦਾਰਾਂ ਦੀ ਜਾਂਚ ਜਾਰੀ ਹੈ, ਉਹ ਐੱਨ.ਓ.ਸੀ. ਮਿਲਣ ਤੋਂ ਬਾਅਦ ਹੀ ਕੰਮ ਕਰ ਸਕਣਗੇ।
ਖੇਤਰੀ ਪਾਰਟੀਆਂ ਨੇ ਕੀਤਾ ਵਿਰੋਧ
ਮੀਡੀਆ ਰਿਪੋਰਟ ਮੁਤਾਬਕ ਪ੍ਰਸ਼ਾਸਨ ਨੇ ਨਵੇਂ ਠੇਕੇਦਾਰਾਂ ਲਈ ਵੀ ਸੀ.ਆਈ.ਡੀ. ਤੇ ਪੁਲਸ ਤੋਂ ਐੱਨ.ਓ.ਸੀ. ਲਾਜ਼ਮੀ ਕਰ ਦਿੱਤੀ ਹੈ। ਬਿਨਾਂ ਐੱਨ.ਓ.ਸੀ. ਦੇ ਨਵੇਂ ਠੇਕੇਦਾਰ ਵੀ ਟੈਂਡਰ ਵਿਚ ਸ਼ਾਮਲ ਨਹੀਂ ਹੋ ਸਕਣਗੇ। ਪ੍ਰਸ਼ਾਸਨ ਵੱਲੋਂ ਕੰਮ ਰੋਕੇ ਜਾਣ ਵਿਰੁੱਧ ਕੁੱਝ ਠੇਕੇਦਾਰਾਂ ਨੇ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਹੈ। ਠੇਕੇਦਾਰਾਂ ਦਾ ਕੰਮ ਰੋਕਣ ਨਾਲ ਮਹਿਬੂਬਾ ਮੁਫ਼ਤੀ ਦੀ ਪਾਰਟੀ ਪੀ.ਡੀ.ਪੀ. ਤੇ ਉਮਰ ਅਬਦੁੱਲਾ ਦੀ ਪਾਰਟੀ ਨੈਸ਼ਨਲ ਕਾਨਫਰੰਸ ਨੇ ਸਖ਼ਤ ਵਿਰੋਧ ਜਤਾਇਆ।

Comment here