ਖਬਰਾਂਚਲੰਤ ਮਾਮਲੇਦੁਨੀਆ

ਕਸ਼ਮੀਰ ਦੀ ਤਾਸੀਆ ਬਣੀ ਪਹਿਲੀ ਫੂਡ ਬਲਾਗਰ

ਕਸ਼ਮੀਰ-ਸ਼੍ਰੀਨਗਰ ਦੇ ਬਟਮਾਲੂ ਇਲਾਕੇ ਦੇ ਮੋਮਿਨਾਬਾਦ ਦੀ ਰਹਿਣ ਵਾਲੀ 30 ਸਾਲਾ ਤਾਸੀਆ ਨੇ 2018 ਵਿਚ ਯੂ-ਟਿਊਬ ਚੈਨਲ ਕਸ਼ਮੀਰ ਫੂਡ ਫਿਊਜ਼ਨ ਸ਼ੁਰੂ ਕੀਤਾ ਹੈ। ਹੁਣ ਉਸ ਦੇ ਦੋ ਲੱਖ ਸਬਸਕ੍ਰਾਈਬਰਸ ਹਨ। ਉਸ ਨੇ ਦੱਸਿਆ ਕਿ ਇਕ ਵਾਰ ਉਹ ਇੰਟਰਨੈੱਟ ‘ਤੇ ਆਪਣੇ ਪਤੀ ਨਾਲ ਕਸ਼ਮੀਰੀ ਭੋਜਨ ਦੀ ਰੈਸਿਪੀ ਖੋਜ ਰਹੀ ਸੀ ਤਾਂ ਉਸ ਦੇ ਦਿਮਾਗ ‘ਚ ਇਹ ਵਿਚਾਰ ਆਇਆ ਕਿ ਕਿਉਂ ਨਾ ਆਪਣਾ ਬਲਾਗ ਸ਼ੁਰੂ ਕੀਤਾ ਜਾਵੇ। ਕਸ਼ਮੀਰ ਦੇ ਲੋਕਾਂ ਦੀ ਪਕਵਾਨ ਵਿਧੀ ਨੂੰ ਲੈ ਕੇ ਪਹਿਲੀ ਫੂਡ ਬਲਾਗਰ ਤਾਸੀਆ ਸੋਸ਼ਲ ਮੀਡੀਆ ’ਤੇ ਇਨ੍ਹੀਂ ਦਿਨੀਂ ਧਮਾਲ ਮਚਾ ਰਹੀ ਹੈ। ਤਾਸੀਆ ਤਾਰਿਕ ਕਸ਼ਮੀਰ ਦੀ ਪਹਿਲੀ ਫੂਡ ਬਲਾਗਰ ਹੈ ਅਤੇ 3 ਭਾਸ਼ਾਵਾਂ- ਉਰਦੂ, ਕਸ਼ਮੀਰੀ ਅਤੇ ਅੰਗਰੇਜ਼ੀ ’ਚ ਖਾਣੇ ਦੀ ਰੈਸਿਪੀ ਸਾਂਝੀ ਕਰਦੀ ਹੈ।

Comment here