ਸਿਆਸਤਖਬਰਾਂਚਲੰਤ ਮਾਮਲੇ

ਕਸ਼ਮੀਰ ਦਾ ਮੁੱਦਾ ਵਾਰ-ਵਾਰ ਉਠਾਉਣਾ ਬੇਲੋੜਾ-ਪ੍ਰਤੀਕ ਮਾਥੁਰ

ਨਵੀਂ ਦਿੱਲੀ-ਭਾਰਤ ਤੇ ਪਾਕਿਸਤਾਨ ਵਿਚਕਾਰ ਕਸ਼ਮੀਰ ਮੁੱਦਾ ਹਮੇਸ਼ਾ ਟਕਰਾਅ ਦਾ ਕਾਰਨ ਬਣਦਾ ਰਿਹਾ ਹੈ। ਸੰਯੁਕਤ ਰਾਸ਼ਟਰ ’ਚ ਕਸ਼ਮੀਰ ਦਾ ਮੁੱਦਾ ਚੁੱਕਣ ’ਤੇ ਭਾਰਤ ਨੇ ਪਾਕਿਸਤਾਨ ਨੂੰ ਸਖ਼ਤ ਤਾੜਨਾ ਕੀਤੀ ਹੈ। ਭਾਰਤ ਨੇ ਕਿਹਾ ਕਿ ਕਸ਼ਮੀਰ ਨੂੰ ਲੈ ਕੇ ਫੈਲਾਏ ਜਾ ਰਹੇ ਝੂਠਾਂ ਤੋਂ ਪਤਾ ਲੱਗਦਾ ਹੈ ਕਿ ਪਾਕਿਸਤਾਨ ਇਹ ਸਭ ਕੁਝ ਨਿਰਾਸ਼ਾ ’ਚ ਕਰ ਰਿਹਾ ਹੈ। ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਮਿਸ਼ਨ ਪ੍ਰਤੀਕ ਮਾਥੁਰ ਨੇ ਸੰਯੁਕਤ ਰਾਸ਼ਟਰ ਮਹਾਸਭਾ (ਯੂ.ਐੱਨ.ਜੀ.ਏ.) ’ਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐੱਨ.ਐੱਸ.ਸੀ.) ਦੀ ਬੈਠਕ ਦੌਰਾਨ ਜਵਾਬ ਦਿੰਦੇ ਹੋਏ ਕਿਹਾ ਕਿ ਅੱਜ ਜਦੋਂ ਅਸੀਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐੱਨ.ਐੱਸ.ਸੀ.) ਦੇ ਸੁਧਾਰਾਂ ’ਤੇ ਚਰਚਾ ਕਰਨ ਲਈ ਬੈਠਕ ਕਰ ਰਹੇ ਹਾਂ ਤਾਂ ਪਾਕਿਸਤਾਨ ਦੇ ਇਕ ਨੁਮਾਇੰਦੇ ਨੇ ਬੇਲੋੜਾ ਮੁੱਦਾ ਉਠਾਇਆ।
ਮਾਥੁਰ ਨੇ ਕਿਹਾ ਕਿ ਜੰਮੂ-ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅਤੇ ਅਟੁੱਟ ਹਿੱਸਾ ਹੈ ਅਤੇ ਹਮੇਸ਼ਾ ਅਜਿਹਾ ਹੀ ਰਹੇਗਾ, ਚਾਹੇ ਪਾਕਿਸਤਾਨ ਦਾ ਪ੍ਰਤੀਨਿਧ ਜੋ ਵੀ ਮੰਨਦਾ ਹੋਵੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਹਮੇਸ਼ਾ ਝੂਠ ਫੈਲਾਉਣ ਲਈ ਬਹੁਪੱਖੀ ਮੰਚਾਂ ਦੀ ਦੁਰਵਰਤੋਂ ਕਰਦਾ ਹੈ ਅਤੇ ਇਹ ਉਸ ਦੀ ਬਹੁਤ ਪੁਰਾਣੀ ਅਤੇ ਬੁਰੀ ਆਦਤ ਹੈ। ਮਾਥੁਰ ਨੇ ਕਿਹਾ ਕਿ ਪਾਕਿਸਤਾਨ ਦੀ ਇਹ ਕਾਰਵਾਈ ਸਮੂਹਿਕ ਨਿੰਦਾ ਹੈ। ਇਸ ਤੋਂ ਪਹਿਲਾਂ, ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਸਥਾਈ ਪ੍ਰਤੀਨਿਧੀ ਰਾਜਦੂਤ ਰੁਚਿਰਾ ਕੰਬੋਜ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਬਰਾਬਰ ਪ੍ਰਤੀਨਿਧਤਾ ਬਾਰੇ ਯੂ.ਐੱਨ.ਜੀ.ਏ. ਵਿੱਚ 74 ਵਿੱਚ ਭਾਸ਼ਣ ਦਿੱਤਾ।

Comment here