ਅਪਰਾਧਖਬਰਾਂਚਲੰਤ ਮਾਮਲੇ

ਕਸ਼ਮੀਰ ’ਚ ਲਸ਼ਕਰ ਦਾ ਹਾਈਬ੍ਰਿਡ ਅੱਤਵਾਦੀ ਢੇਰ

ਸ਼੍ਰੀਨਗਰ-ਘਾਟੀ ਵਿਚ ਅੱਤਵਾਦ ਦੀਆਂ ਗਤੀਵਿਧੀਆਂ ਜਾਰੀ ਹਨ। ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ’ਚ ਐਤਵਾਰ ਸਵੇਰੇ ਸੁਰੱਖਿਆ ਫ਼ੋਰਸਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲੇ ’ਚ ਇਕ ਹਾਈਬ੍ਰਿਡ ਅੱਤਵਾਦੀ ਮਾਰਿਆ ਗਿਆ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪੁਲਸ ਦਲ ਮੁਕਾਬਲੇ ’ਚ ਮਾਰੇ ਗਏ ਹਾਈਬ੍ਰਿਡ ਅੱਤਵਾਦੀ ਨੂੰ ਇਕ ਅੱਤਵਾਦੀ ਟਿਕਾਣੇ ਦੀ ਪਛਾਣ ਲਈ ਖੇਤਰ ’ਚ ਲੈ ਗਿਆ ਸੀ। ਅਧਿਕਾਰੀ ਅਨੁਸਾਰ, ਸੁਰੱਖਿਆ ਫ਼ੋਰਸਾਂ ਨੇ ਅੱਤਵਾਦੀਆਂ ਦੀ ਮੌਜੂਦਗੀ ਦੀ ਵਿਸ਼ੇਸ਼ ਸੂਚਨਾ ਮਿਲਣ ਤੋਂ ਬਾਅਦ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਬਿਜਬੇਹਰਾ ਸਥਿਤ ਚੇਕੀ ਡੂਡੂ ਇਲਾਕੇ ’ਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਕਸ਼ਮੀਰ ਜ਼ੋਨ ਪੁਲਸ ਨੇ ਟਵੀਟ ਕੀਤਾ, ‘‘ਜਦੋਂ ਤਲਾਸ਼ੀ ਦਲ ਸ਼ੱਕੀ ਟਿਕਾਣੇ ਵੱਲ ਪਹੁੰਚਿਆ, ਉਦੋਂ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ’ਚ ਕੁਲਗਾਮ ਦਾ ਰਹਿਣ ਵਾਲਾ ਲਸ਼ਕਰ ਦਾ ਹਾਈਬ੍ਰਿਡ ਅੱਤਵਾਦੀ ਸੱਜਾਦ ਤਾਂਤਰੇ ਮਾਰਿਆ ਗਿਆ।’’
ਪੁਲਸ ਨੇ ਅੱਗੇ ਲਿਖਿਆ, ‘‘ਤਲਾਸ਼ੀ ਦਲ ਅੱਤਵਾਦੀ ਟਿਕਾਣੇ ਦੀ ਪਛਾਣ ਲਈ ਤਾਂਤਰੇ ਨੂੰ ਨਾਲ ਲੈ ਕੇ ਪਹੁੰਚਿਆ ਸੀ। ਜਿੱਥੇ ਅੱਤਵਾਦੀਆਂ ਵੱਲੋਂ ਹੋਈ ਗੋਲੀਬਾਰੀ ’ਚ ਤਾਂਤਰੇ ਨੂੰ ਗੋਲੀ ਲੱਗ ਗਈ। ਤਾਂਤਰੇ ਨੂੰ ਐੱਸ.ਡੀ.ਐੱਚ. ਬਿਜਬੇਹਰਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।’’ ਅਧਿਕਾਰੀ ਨੇ ਦੱਸਿਆ ਕਿ ਤਾਂਤਰੇ 13 ਨਵੰਬਰ ਨੂੰ ਬਿਜਬੇਹਰਾ ਦੇ ਰਾਖਮੋਮੇਨ ’ਚ ਇਕ ਪ੍ਰਵਾਸੀ ਮਜ਼ਦੂਰ ਦੇ ਕਤਲ ’ਚ ਸ਼ਾਮਲ ਸੀ। ਅਧਿਕਾਰੀਆਂ ਨੇ ਕਿਹਾ, ‘‘ਹਾਈਬ੍ਰਿਡ ਅੱਤਵਾਦੀ ਸੱਜਾਦ ਤਾਂਤਰੇ ਪਹਿਲੇ ਲਸ਼ਕਰ ਅੱਤਵਾਦੀਆਂ ਦਾ ਸਹਿਯੋਗੀ ਸੀ ਅਤੇ ਉਹ ਪੀ.ਐੱਸ.ਏ. ਤੋਂ ਰਿਹਾਅ ਹੋਇਆ ਸੀ। ਤਾਂਤਰੇ ਨੇ ਪੁੱਛ-ਗਿੱਛ ਦੌਰਾਨ ਖ਼ੁਲਾਸਾ ਕੀਤਾ ਕਿ ਉਸ ਨੇ 13 ਨਵੰਬਰ 2022 ਨੂੰ ਅਨੰਤਨਾਗ ਸਥਿਤ ਬਿਜਬੇਹਰਾ ਦੇ ਰਾਖਮੋਮੇਨ ’ਚ 2 ਪ੍ਰਵਾਸੀ ਮਜ਼ਦੂਰਾਂ ’ਤੇ ਹਮਲਾ ਕੀਤਾ ਸੀ, ਜਿਸ ’ਚ ਦੋਵੇਂ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਸਨ।’’ ਉਨ੍ਹਾਂ ਦੱਸਿਆ, ‘‘ਹਮਲੇ ’ਚ ਜ਼ਖ਼ਮੀ ਮਜ਼ਦੂਰ ਛੋਟਾ ਪ੍ਰਸਾਦ ਨੇ 18 ਨਵੰਬਰ 2022 ਨੂੰ ਹਸਪਤਾਲ ’ਚ ਦਮ ਤੋੜ ਦਿੱਤਾ ਸੀ। ਤਾਂਤਰੇ ਦੇ ਖੁਲਾਸੇ ’ਤੇ ਘਟਨਾ ’ਚ ਇਸਤੇਮਾਲ ਹਥਿਆਰ ਅਤੇ ਵਾਹਨ ਵੀ ਬਰਾਮਦ ਕਰ ਲਿਆ ਗਿਆ।’’ ਪੁਲਸ ਅਨੁਸਾਰ, ਇਸ ਮਾਡਿਊਲ ਦੇ ਅੱਤਵਾਦੀਆਂ ਦੇ ਹੋਰ ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਜਾਂਚ ਜਾਰੀ ਹੈ। ਹਾਈਬ੍ਰਿਡ ਅੱਤਵਾਦੀ ਉਨ੍ਹਾਂ ਗੈਰ-ਸੂਚੀਬੱਧ ਅੱਤਵਾਦੀਆਂ ਨੂੰ ਕਿਹਾ ਜਾਂਦਾ ਹੈ, ਜੋ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਤੋਂ ਬਾਅਦ ਹਮੇਸ਼ਾ ਬਿਨਾਂ ਕੋਈ ਨਿਸ਼ਾਨ ਛੱਡੇ ਨਿਯਮਿਤ ਜੀਵਨ ਜਿਊਂਣ ਲੱਗਦੇ ਹਨ।

Comment here