ਸਿਆਸਤਖਬਰਾਂਚਲੰਤ ਮਾਮਲੇ

ਕਸ਼ਮੀਰੀ ਗਲੀਚੇ ਵਧਾ ਰਹੇ ਨੇ ਨਵੇਂ ਸੰਸਦ ਭਵਨ ਦੀ ਖ਼ੂਬਸੂਰਤੀ ਨੂੰ

ਸ਼੍ਰੀਨਗਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਅਤਿਆਧੁਨਿਕ ਤਕਨੀਕ ਨਾਲ ਲੈਸ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ ਹੈ। ਭਾਰਤ ਦੇ ਨਵੇਂ ਸੰਸਦ ਭਵਨ ਨੂੰ ਰਿਵਾਇਤੀ ਕਸ਼ਮੀਰੀ ਸਿਲਕ-ਆਨ-ਸਿਲਕ ਗਲੀਚਿਆਂ ਨਾਲ ਸਜਾਇਆ ਗਿਆ ਹੈ, ਜੋ ਸੰਸਦ ਦੀ ਖ਼ੂਬਸੂਰਤੀ ਨੂੰ ਚਾਰ-ਚੰਨ ਲਾ ਰਹੇ ਹਨ। ਮੱਧ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਦੇ ਦੂਰ-ਦੁਰਾਡੇ ਦੇ ਪਿੰਡ ‘ਚ ਪੁਰਸ਼ਾਂ ਅਤੇ ਔਰਤਾਂ ਸਮੇਤ 50 ਕਸ਼ਮੀਰੀ ਕਾਰੀਗਰਾਂ ਨੇ ਇਨ੍ਹਾਂ ਬਿਹਤਰੀਨ ਗਲੀਚਿਆਂ ਨੂੰ ਬੁਣਿਆ ਸੀ।
ਤਾਹਿਰੀ ਕਾਲੀਨ ਦੇ ਕਮਰ ਅਲੀ ਖਾਨ, ਜਿਨ੍ਹਾਂ ਨੂੰ ਭਾਰਤ ਦੇ ਨਵੇਂ ਸੰਸਦ ਭਵਨ ਲਈ 8 ਗੁਣਾ 11 ਫੁੱਟ ਦੇ ਰਿਵਾਇਤੀ ਕਸ਼ਮੀਰ ਸਿਲਕ-ਆਨ-ਸਿਲਕ ਗਲੀਚਿਆਂ ਦੇ 12 ਟੁਕੜੇ ਤਿਆਰ ਕਰਨ ਲਈ ਸਤੰਬਰ 2021 ਵਿਚ ਨਮੂਨੇ ਜਮ੍ਹਾ ਕਰਨ ਮਗਰੋਂ ਦਿੱਲੀ ਦੀ ਇਕ ਕੰਪਨੀ ਤੋਂ ਆਰਡਰ ਮਿਲਿਆ ਸੀ। ਖਾਨ ਨੇ ਦੱਸਿਆ ਕਿ ਇਹ ਸਾਡੇ ਅਤੇ ਉਨ੍ਹਾਂ ਕਾਰੀਗਰਾਂ ਲਈ ਮਾਣ ਦਾ ਪਲ ਹੈ, ਜਿਨ੍ਹਾਂ ਨੇ ਦੇਸ਼ ਦੇ ਸਰਵਉੱਚ ਸਥਾਨ, ਸੰਸਦ ਭਵਨ ਨੂੰ ਸਜਾਉਣ ਲਈ ਇਨ੍ਹਾਂ ਕਾਲੀਨਾਂ ਨੂੰ ਪੂਰਾ ਕਰਨ ਲਈ ਦਿਨ-ਰਾਤ ਅਣਥੱਕ ਮਿਹਨਤ ਕੀਤੀ। ਖਾਨ ਹੱਥ ਨਾਲ ਬੁਣੇ ਗਲੀਚਿਆਂ ਨੂੰ ਸੰਸਦ ਦੇ ਫ਼ਰਸ਼ ਦੀ ਸਜਾਵਟ ਲਈ ਮਾਣ ਅਤੇ ਸਨਮਾਨਤ ਮਹਿਸੂਸ ਕਰਦੇ ਹਨ। ਖਾਨ ਨੇ ਕਿਹਾ ਮੈਂ ਚਾਹੁੰਦਾ ਹਾਂ ਕਿ ਕਸ਼ਮੀਰੀ ਗਲੀਚੇ ਦੁਨੀਆ ਭਰ ‘ਚ ਸਰਕਾਰਾਂ ਦੇ ਸਭ ਤੋਂ ਉੱਚੇ ਘਰਾਂ ਦੀ ਖ਼ੂਬਸੂਰਤੀ ਵਧਾਉਣ।
ਖਾਨ ਨੇ ਕਿਹਾ ਕਿ ਸੰਸਦ ਵਿਚ ਪੂਰੇ ਭਾਰਤ ਦੇ ਮੈਂਬਰ ਸ਼ਿਲਪ ਹੁਨਰ ਨੂੰ ਵੇਖਣਗੇ ਅਤੇ ਰਿਵਾਇਤੀ ਕਸ਼ਮੀਰ ਇਨ੍ਹਾਂ ਗਲੀਚਿਆਂ ‘ਤੇ ਕੰਮ ਕਰੇਗਾ। ਔਰਤਾਂ ਸਮੇਤ 50 ਕਾਰੀਗਰਾਂ ਨੇ ਪ੍ਰਾਜੈਕਟ ਨੂੰ ਅੰਜ਼ਾਮ ਤੱਕ ਪਹੁੰਚਾਉਣ ਲਈ ਦਿਨ-ਰਾਤ ਕੰਮ ਕੀਤਾ ਅਤੇ ਸਮੇਂ ਸੀਮਾ ਤੋਂ ਪਹਿਲਾਂ ਹੀ ਕੰਮ ਪੂਰਾ ਕਰ ਲਿਆ। ਖਾਨ ਜਿਨ੍ਹਾਂ ਦਾ ਪਰਿਵਾਰ ਪਿਛਲੇ 30 ਸਾਲਾਂ ਤੋਂ ਗਲੀਚੇ ਬਣਾਉਣ ਨਾਲ ਜੁੜਿਆ ਹੋਇਆ ਹੈ, ਨੇ ਕਿਹਾ ਕਿ ਆਰਡਰ ਪ੍ਰਾਪਤ ਕਰਨ ਮਗਰੋਂ ਸਾਡੇ ਕਾਰੀਗਰਾਂ ਨੇ ਈਮਾਨਦਾਰੀ ਨਾਲ ਰਿਵਾਇਤੀ ਕਸ਼ਮੀਰੀ ਪ੍ਰਾਚੀਨ ਪਰੰਪਰਾ, ਕੁਦਰਤੀ ਅਤੇ ਸ਼ਾਲ ਬਣਾਉਣ ਦੇ ਆਧਾਰ ‘ਤੇ ਡਿਜ਼ਾਈਨ ਕਰਨਾ ਸ਼ੁਰੂ ਕੀਤਾ।

Comment here