ਅਜਬ ਗਜਬਖਬਰਾਂਚਲੰਤ ਮਾਮਲੇ

ਕਸ਼ਮੀਰੀ ਕਲਾ ਨੂੰ ਸੁਰੱਖਿਅਤ ਰੱਖ ਰਿਹਾ ਹੈ ਤਰਖਾਣ ਨਾਜਰ

ਬਡਗਾਮ-ਕਸ਼ਮੀਰ ਜਿੱਥੇ ਸੁੰਦਰਤਾ ਤੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ, ਉੱਥੇ ਕੇਂਦਰੀ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਦੇ ਹਲਕਾ (ਏ) ਦੇ ਪਿੰਡ ਸ਼ੁਨਲੀਪੋਰਾ ਦਾ ਰਹਿਣ ਵਾਲਾ 49 ਸਾਲਾ ਤਰਖਾਣ ਅਲੀ ਮੁਹੰਮਦ ਨਾਜਰ ਲੱਕੜ ਦੇ ਚਿੱਤਰ ਬਣਾਉਣ, ਸਜਾਵਟੀ ਭਾਂਡੇ ਬਣਾਉਣ ਅਤੇ ਇਸ ਰਵਾਇਤੀ ਕਸ਼ਮੀਰੀ ਕਲਾ ਨੂੰ ਸੁਰੱਖਿਅਤ ਰੱਖਣ ਲਈ ਮਸ਼ਹੂਰ ਹੈ। ਨਾਜਰ ਆਪਣੇ ਜੱਦੀ ਪਿੰਡ ਵਿੱਚ ਪਿਛਲੇ ਤਿੰਨ ਦਹਾਕਿਆਂ ਤੋਂ ਲੱਕੜ ਦਾ ਰਸੋਈ ਦਾ ਸਮਾਨ ਬਣਾ ਰਿਹਾ ਹੈ।
ਤਰਖਾਣਾਂ ਦੇ ਪਰਿਵਾਰ ਵਿੱਚ ਪੈਦਾ ਹੋਏ ਨਾਜਰ ਨੇ ਆਪਣਾ ਕਲਾ ਨੂੰ ਸੰਜੋਈ ਰੱਖਿਆ ਅਤੇ ਆਪਣੀ ਰਚਨਾਤਮਕਤਾ ਨਾਲ ਰਵਾਇਤੀ ਕੰਮ ਤੋਂ ਨਿਖਾਰਦਾ ਰਿਹਾ।
ਰਾਈਜ਼ਿੰਗ ਕਸ਼ਮੀਰ ਨਾਲ ਗੱਲਬਾਤ ਕਰਦਿਆਂ ਨਾਜਰ ਨੇ ਕਿਹਾ ਕਿ ਉਹ ਸਿਰਫ਼ 14 ਸਾਲ ਦਾ ਸੀ ਜਦੋਂ ਉਸਨੇ ਤਰਖਾਣ ਦਾ ਕੰਮ ਸ਼ੁਰੂ ਕੀਤਾ ਕਿਉਂਕਿ ਉਸਦੇ ਪਿਤਾ ਇਸ ਕਿੱਤੇ ਵਿੱਚ ਮਸ਼ਹੂਰ ਸਨ।
ਉਸਨੇ ਕਿਹਾ “1993 ਵਿੱਚ, ਮੈਂ ਆਪਣੇ ਪਿਤਾ ਨੂੰ ਗੁਆ ਦਿੱਤਾ। ਉਸ ਸਮੇਂ ਮੈਂ ਇਸ ਕਿੱਤੇ ਵਿਚ ਚੰਗੀ ਤਰ੍ਹਾਂ ਸਿੱਖਿਅਤ ਨਹੀਂ ਸੀ। ਜਿਵੇਂ ਕਿ ਅਸੀਂ ਇੱਕ ਸੰਯੁਕਤ ਪਰਿਵਾਰ ਵਿੱਚ ਰਹਿ ਰਹੇ ਸੀ, ਸਾਰੀ ਜ਼ਿੰਮੇਵਾਰੀ ਮੇਰੇ ਅਤੇ ਮੇਰੇ ਤਿੰਨ ਛੋਟੇ ਭਰਾਵਾਂ ਦੇ ਮੋਢਿਆਂ ’ਤੇ ਆ ਗਈ।’’
ਨਾਜਰ ਨੇ ਕਿਹਾ ਕਿ ਆਪਣੇ ਪਿਤਾ ਦੀ ਮੌਤ ਤੋਂ ਬਾਅਦ, ਉਸਨੇ ਆਪਣੇ ਭਰਾਵਾਂ ਨੂੰ ਸਿਖਲਾਈ ਦਿੱਤੀ ਤਾਂ ਜੋ ਉਹ ਆਪਣੀ ਰੋਜ਼ੀ-ਰੋਟੀ ਕਮਾ ਸਕਣ ਅਤੇ ਆਪਣੀ ਜ਼ਿੰਦਗੀ ਵਿੱਚ ਸਹੀ ਢੰਗ ਨਾਲ ਸੈਟਲ ਹੋ ਸਕਣ।
ਉਸਨੇ ਕਿਹਾ “ਫਿਰ ਮੈਂ ਆਪਣੇ ਪੇਸ਼ੇ ਦੇ ਨਾਲ-ਨਾਲ ਲੱਕੜ ਦੇ ਹੱਥਾਂ ਨਾਲ ਬਣੇ ਭਾਂਡੇ ਬਣਾਉਣੇ ਸ਼ੁਰੂ ਕੀਤੇ ਕਿਉਂਕਿ ਉਸ ਸਮੇਂ ਕੰਮ ਦਾ ਪ੍ਰਵਾਹ ਘੱਟ ਸੀ,”“1996-2011 ਸਮੇਂ ਦਰਮਿਆਨ ਲੱਕੜ ਦੀਆਂ ਸਲੇਟ ਦੀ ਭਾਰੀ ਮੰਗ ਹੁੰਦੀ , ਜਿਸ ਨੂੰ ਆਮ ਤੌਰ ’ਤੇ ਮਾਸ਼ਿਕ ਕਿਹਾ ਜਾਂਦਾ ਹੈ, ਜਿਸ ਨੂੰ ਵਿਦਿਆਰਥੀ ਪੜ੍ਹਾਈ ਦੇ ਸ਼ੁਰੂਆਤੀ ਪੜਾਅ ਵਿਚ ਆਪਣੀ ਲਿਖਾਈ ਨੂੰ ਸੁਧਾਰਨ ਲਈ ਸਕੂਲ ਵਿੱਚ ਵਰਤਦੇ ਸਨ। ਮੈਂ ਵੀ ਮਸ਼ਿਕ ਬਣਾਉਂਦਾ ਹਾਂ ਅਤੇ ਅਸੀਂ ਸਥਾਨਕ ਦੁਕਾਨਦਾਰਾਂ ਨੂੰ ਇਹ ਸਲੇਟਾਂ ਵੇਚ ਰਹੇ ਹਾਂ।’’
ਵਰਤਮਾਨ ਸਮੇਂ ਵਿੱਚ ਨਾਜਰ ਆਪਣੇ ਘਰ ਵਿੱਚ ਕਈ ਤਰ੍ਹਾਂ ਦੇ ਹੱਥਾਂ ਨਾਲ ਬਣੇ ਲੱਕੜ ਦੇ ਭਾਂਡੇ ਬਣਾਉਂਦਾ ਹੈ ਜਿਸ ਵਿੱਚ ਚਾਹ ਦੇ ਕੱਪ, ਪਲੇਟ, ਕਟੋਰੇ, ਚਮਚੇ, ਗਲਾਸ, ਚੌਲਾਂ ਦੇ ਚੱਮਚ, ਸਲਾਦ ਦੇ ਚੱਮਚ, ਸਕਿਮਰ, ਮਿਕਸਿੰਗ ਸਪੂਨ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਸ਼ਾਮਲ ਹਨ ਜੋ ਉਹ ਸਥਾਨਕ ਬਾਜ਼ਾਰਾਂ ਅਤੇ ਸ਼੍ਰੀਨਗਰ ਅਧਾਰਿਤ ਦੁਕਾਨਦਾਰ ਨੂੰ ਵੇਚਦਾ ਹੈ। ਨਾਜਰ ਪਿਛਲੇ ਤਿੰਨ ਦਹਾਕਿਆਂ ਤੋਂ ਅਜਿਹਾ ਕਰ ਰਿਹਾ ਹੈ।
ਉਸਨੇ ਕਿਹਾ ‘‘ਮੇਰੇ ਸਾਧਾਰਨ ਉਸਾਰੀ ਦੇ ਕੰਮ ਤੋਂ ਇਲਾਵਾ, ਮੈਂ ਇਸ ਕਲਾ ਨੂੰ ਜਾਰੀ ਰੱਖ ਰਿਹਾ ਹਾਂ ਕਿਉਂਕਿ ਮੈਂ ਇਸਨੂੰ ਸੁਰੱਖਿਅਤ ਰੱਖਣਾ ਅਤੇ ਇਸਨੂੰ ਦੂਜੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਚਾਹੁੰਦਾ ਹਾਂ। ਇਸ ਕਲਾ ਨੂੰ ਸੰਭਾਲਣ ਨਾਲ ਸੈਂਕੜੇ ਪਰਿਵਾਰਾਂ ਨੂੰ ਰੋਜ਼ੀ-ਰੋਟੀ ਵੀ ਮਿਲੇਗੀ।’’
ਅਲੀ ਨੇ ਕਿਹਾ ਕਿ 2019 ਵਿਚ, ਕੁਝ ਅਮਰੀਕੀ ਸੈਲਾਨੀ ਉਸਦੇ ਘਰ ਆਏ ਅਤੇ ਕੁਝ ਲੱਕੜ ਦੀਆਂ ਚੀਜ਼ਾਂ ਖਰੀਦੀਆਂ। ਉਨ੍ਹਾਂ ਕਿਹਾ ਕਿ ਵੱਖ-ਵੱਖ ਪਿੰਡਾਂ ਦੇ ਲੋਕ ਵੀ ਆਰਡਰ ਦੇ ਆਧਾਰ ’ਤੇ ਇਨ੍ਹਾਂ ਵਸਤਾਂ ਨੂੰ ਖਰੀਦਣ ਨੂੰ ਤਰਜੀਹ ਦਿੰਦੇ ਹਨ।
ਨਾਜਰ ਨੇ ਕਿਹਾ “ਇਸ ਸਮੇਂ, ਮੈਂ ਇਹ ਕਲਾ ਆਪਣੇ ਬੇਟੇ ਨੂੰ ਵੀ ਸਿਖਾ ਰਿਹਾ ਹਾਂ। ਮੈਂ ਆਪਣੇ ਪਿੰਡ ਵਿੱਚ ਇੱਕ ਕਰਾਫਟ ਸੈਂਟਰ ਖੋਲ੍ਹਣਾ ਚਾਹੁੰਦਾ ਹਾਂ ਜਿੱਥੇ ਮੈਂ ਹੋਰ ਨੌਜਵਾਨਾਂ ਨੂੰ ਸਿਖਲਾਈ ਪ੍ਰਦਾਨ ਕਰ ਸਕਾਂ ਜੋ ਇਸ ਵਿੱਚ ਦਿਲਚਸਪੀ ਰੱਖਦੇ ਹਨ। ”ਨਾਜਰ ਨੇ ਕਿਹਾ, ਸਰਕਾਰ ਨੂੰ ਸੈਂਟਰ ਖੋਲ੍ਹਣ ਵਿੱਚ ਉਸਦਾ ਸਮਰਥਨ ਕਰਨਾ ਚਾਹੀਦਾ ਹੈ ਜੋ ਕਿ ਹੋਰ ਵੀ ਕਈ ਲੋਕਾਂ ਲਈ ਆਮਦਨ ਦਾ ਇੱਕ ਸਰੋਤ ਬਣੇਗਾ।

Comment here