ਅਪਰਾਧਸਿਆਸਤਖਬਰਾਂ

ਕਸ਼ਮੀਰ ਹੱਤਿਆਵਾਂ ਬਾਰੇ ਸੁਰੱਖਿਆ ਏਜੰਸੀਆਂ ਨੂੰ 3 ਮਹੀਨੇ ਪਹਿਲਾਂ ਪਤਾ ਸੀ!!!

ਸ੍ਰੀਨਗਰ-ਸ੍ਰੀਨਗਰ ‘ਚ ਬਾਗੀਆਂ ਵੱਲੋਂ ਪ੍ਰਿੰਸੀਪਲ ਅਤੇ ਅਧਿਆਪਕ ਦੇ ਕਤਲ ਉਤੇ ਸਿਆਸਤ ਗਰਮਾਈ ਹੋਈ ਹੈ। ਦੋਵਾਂ ਨੂੰ ਨਮ ਅੱਖਾਂ ਨਾਲ ਅੰਤਮ ਵਿਦਾ ਦਿੱਤੀ ਗਈ ਤੇ ਇਸ ਮੌਕੇ ਹਾਜ਼ਰ ਲੋਕਾਂ ਨੇ ਇਨਸਾਫ ਚਾਹੀਦਾ ਹੈ, ਦੇ ਨਾਅਰੇ ਵੀ ਲਾਏ। ਅਕਾਲੀ ਦਲ ਬਾਦਲ ਦੇ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਜਦ ਤਕ ਕੇਂਦਰ ਸਰਾਰ ਜੰਮ ਕਸ਼ਮੀਰ ਦੇ ਘਟਗਿਣਤੀਆਂ ਨੂੰ ਸੁਰਖਿਆ ਦੀ ਗਾਰੰਟੀ ਨਹੀਂ ਦਿਤੀ, ਕਸ਼ਮੀਰੀ ਸਿੱਖ ਡਿਊਟੀ ਤੇ ਨਹੀ ਜਾਣਗੇ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਇਸ ਮੰਦਭਾਗੀ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਕੇਂਦਰ ਨੂੰ ਅਪੀਲ ਕੀਤੀ ਕਿ ਉਹ ਵਿਵਾਦਗ੍ਰਸਤ ਸੂਬੇ ਵਿੱਚ ਵੱਖ-ਵੱਖ ਬਾਗੀ  ਸੰਗਠਨਾਂ ਦੇ ਖਤਰੇ ਕਾਰਨ ਅਨਿਸ਼ਚਿਤਤਾ ਦੇ ਮਾਹੌਲ ਵਿੱਚ ਰਹਿ ਰਹੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪ੍ਰਭਾਵੀ ਉਪਾਅ ਕਰੇ।

ਇਸ ਦੌਰਾਨ ਇਹ ਵੀ ਖਬਰ ਆਈ ਹੈ ਕਿ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ 4 ਨਾਗਰਿਕਾਂ ਸਮੇਤ 7 ਨਾਗਰਿਕਾਂ ਦੀ ਪੰਜ ਦਿਨਾਂ ਦੇ ਅੰਦਰ ਹੱਤਿਆਵਾਂ ਬਾਰੇ ਪੁਲੀਸ ਨੂੰ 3 ਤੋਂ 4 ਮਹੀਨੇ ਪਹਿਲਾਂ ਦਹਿਸ਼ਤਗਰਦੀ ਦੀਆਂ ਇਨ੍ਹਾਂ ਸਾਜ਼ਿਸ਼ਾਂ ਦੀਆਂ ਰਿਪੋਰਟਾਂ ਮਿਲੀਆਂ ਸਨ ਪਰ ਇਸ ਦੇ ਬਾਵਜੂਦ ਇਨ੍ਹਾਂ ਮੌਤਾਂ ਨੂੰ ਰੋਕਿਆ ਨਹੀਂ ਜਾ ਸਕਿਆ।

Comment here