ਕਸ਼ਮੀਰ ਸਮੱਸਿਆ ਦੇ ਤੰਦੂਰ ਤੇ ਰੋਟੀਆਂ ਸੇਕਣ ਵਾਲਿਆਂ ਦੇ ਪਰਖੱਚੇ ਉਡਾਉੰਦੀ ਹੈ ਕਸ਼ਮੀਰ ਇੰਕ : ਏ ਕਨਫਲਿਕਟ ਇੰਡਸਟਰੀ ਬੈਨੀਫਿਸੀਯਰੀਜ ਏਕ੍ਰੋਸ ਜਨਰੇਸ਼ਨ ਐਂਡ ਕਾਂਟੀਨੈਂਟ’ ਵਿਸ਼ੇਸ਼ ਰਿਪੋਰਟ
ਸ੍ਰੀਨਗਰ- ਅੱਜ ਜਦ ਭਾਰਤ ਜੰਮੂ ਕਸ਼ਮੀਰ ਚ ਧਾਰਾ 370 ਹਟਾਏ ਜਾਣ ਦੇ ਦੋ ਵਰੇ ਪੂਰੇ ਹੋਣ ਤੇ ਸਮਾਗਮ ਕਰ ਰਿਹਾ ਹੈ ਉਸ ਵਕਤ ਵੀ ਲੰਮੇ ਸਮੇਂ ਤੋਂ ਉਲਝੀ ਕਸ਼ਮੀਰ ਸਮੱਸਿਆ ਬਾਰੇ ਵੀ ਵਿਚਾਰ ਚਰਚਾ ਹੋ ਰਹੀ ਹੈ। ਡਿਸਇੰਫੋ ਲੈਬ ਦੀ ਇਕ ਰਿਪੋਰਟ ਦਾ ਕਹਿਣਾ ਹੈ ਕਿ ਬੀਤੇ ਦੋ ਸਾਲਾਂ ਵਿਚ ਜੰਮੂ-ਕਸ਼ਮੀਰ ਵਿਚ ਜੋ ਬਦਲਾਅ ਆਇਆ ਉਸ ਨਾਲ ਇਹ ਸਾਬਿਤ ਹੋ ਗਿਆ ਹੈ ਕਿ ਲੋਕ ਹੁਣ ਜਾਗਰੁੂਕ ਹੋ ਗਏ ਹਨ। ਪਰ ਹੈਰਾਨੀ ਹੈ ਕਿ ਕਸ਼ਮੀਰੀਆਂ ਨੂੰ ਛੱਡਕੇ ਹਰ ਕਿਸੇ ਨੂੰ ਕਸ਼ਮੀਰ ਦੀ ਚਿੰਤਾ ਹੈ। ਕਸ਼ਮੀਰ ਸਮੱਸਿਆ, ਜਿਵੇਂ ਖਾਨਦਾਨੀ ਕਾਰੋਬਾਰ ਹੋਵੇ, ਇੱਕ ਪਰਿਵਾਰਕ ਕਾਰੋਬਾਰ ਦੀ ਤਰ੍ਹਾਂ ਇੱਕ ਪੀੜ੍ਹੀ ਤੋਂ ਅਗਲੀ ਪੀੜ੍ਹੀ ਨੂੰ ਦਿੱਤਾ ਜਾਂਦਾ ਹੈ, ਉਸੇ ਤਰਾਂ ਦਾ ਹਾਲ ਕਸ਼ਮੀਰ ਮੁੱਦੇ ਦਾ ਬਣਾ ਦਿੱਤਾ ਹੋਇਆ ਹੈ। ਕਸ਼ਮੀਰ ਦਾ ਬਿਰਤਾਂਤ ਵਿਸ਼ਵ ਪੱਧਰ ‘ਤੇ ਸਪਾਂਸਰ ਕੀਤਾ ਗਿਆ ਬਿਰਤਾਂਤ ਹੈ, ਜਿੱਥੇ ਕਸ਼ਮੀਰ ਬਾਰੇ ਹਰ ਅਖੌਤੀ ਮਨੁੱਖੀ ਅਧਿਕਾਰਾਂ ਦੀ’ ਚਿੰਤਾ ‘ਅੰਤ ਵਿੱਚ ਇੱਕ ਗਠਜੋੜ ਨਾਲ ਜੁੜੀ ਹੋਈ ਹੈ, ਜੋ ਪਾਕਿਸਤਾਨੀ ਸਟੇਟ ਦੁਆਰਾ ਸਥਾਪਤ ਕੀਤੀ ਗਈ ਹੈ। ਕਸ਼ਮੀਰੀਆਂ ਨੂੰ ਛੱਡ ਕੇ ਕਸ਼ਮੀਰ ਹਰ ਕਿਸੇ ਦੀ ਚਿੰਤਾ ਬਣ ਗਿਆ ਹੈ। ਅਸਲ ਵਿੱਚ ਕੋਈ ਵੀ ਕਸ਼ਮੀਰੀ ਨਹੀਂ ਹੈ ਜਿਸਦਾ ਕਸ਼ਮੀਰ ਸਮੱਸਿਆ ਨਾਲ ਕੋਈ ਸਾਰਥਕ ਸੰਬੰਧ ਹੋਵੇ, ਜੋ ਕਸ਼ਮੀਰ ਦੀ ਚਰਚਾ ਵਿੱਚ ਸ਼ਾਮਲ ਹੋਵੇ. ਜੇ ਹੁੰਦੇ, ਤਾਂ ਉਨ੍ਹਾਂ ਨੂੰ ਸਾਈਡ-ਕਤਾਰਬੱਧ ਕੀਤਾ ਗਿਆ ਹੈ।
ਧਾਰਾ 370 ਹਟਾਏ ਜਾਣ ਤੋਂ ਪਹਿਲਾਂ ਕਸ਼ਮੀਰ ਕਸ਼ਮੀਰੀਅਤ ਦੇ ਨਾਂ ’ਤੇ ਜੋ ਦੇਸ਼ ਦੇ ਗੱਦਾਰ ਐੱਨ. ਜੀ. ਓ. ਦੀ ਵਿਦੇਸ਼ੀ ਫੰਡਿੰਗ ਨਾਲ ਅੱਤਵਾਦੀਆਂ ਦੀ ਮਦਦ ਕਰ ਰਹੇ ਸਨ ਅੱਜ ਉਨ੍ਹਾਂ ਦੀਆਂ ਦੁਕਾਨਾਂ ਕਾਫੀ ਹੱਦ ਤੱਕ ਬੰਦ ਹੋ ਚੁੱਕੀਆਂ ਹਨ। ਦਰਅਸਲ, ਸਰਕਾਰ ਨੇ 2011 ਤੋਂ 2017 ਵਿਚਾਲੇ ਭਾਰਤ ਸਰਕਾਰ ਨੇ 18 ਹਜ਼ਾਰ, 868 ਐੱਨ. ਜੀ. ਓ. ਦੇ ਰਜਿਸਟ੍ਰੇਸ਼ਨ ਕੈਂਸਲ ਕਰ ਦਿੱਤੇ ਸਨ। ਇਹ ਇਸ ਲਈ ਕੀਤਾ ਗਿਆ ਸੀ ਕਿਉਂਕਿ ਇਨ੍ਹਾਂ ਕੰਪਨੀਆਂ ਨੇ ਵਿਦੇਸ਼ਾਂ ਤੋਂ ਮਿਲਣ ਵਾਲੀ ਮਦਦ ਨੂੰ ਲੈ ਕੇ ਨਿਯਮਾਂ ਦੀ ਉਲੰਘਣਾ ਕੀਤੀ ਸੀ।
ਕਸ਼ਮੀਰ ਮਸਲੇ ਨੂੰ ਇਕ ਕਾਰੋਬਾਰ ਵਜੋਂ ਚਲਾਉਣ ਬਾਰੇ ਪੂਰੀ ਚੀਰਫਾੜ ਕਰਦੀ ਅੱਖਾਂ ਖੋਲਣ ਵਾਲੀ ਡਿਸਇੰਫੋ ਲੈਬ ਦੀ ਰਿਪੋਰਟ ‘ਕਸ਼ਮੀਰ ਇੰਕ : ਏ ਕਨਫਲਿਕਟ ਇੰਡਸਟਰੀ ਬੈਨੀਫਿਸੀਯਰੀਜ ਏਕ੍ਰੋਸ ਜਨਰੇਸ਼ਨ ਐਂਡ ਕਾਂਟੀਨੈਂਟ’ ਦੇ ਕੁਝ ਅੰਸ਼ ਸਾਂਝੇ ਕਰ ਰਹੇ ਹਾਂ-
ਫੈਮਿਲੀ ਬਿਜਨੈੱਸ ਦੇ ਖਿਡਾਰੀ
ਕਸਮੀਰ ਬਿਜਨੈੱਸ ਦਾ ਸਭ ਤੋਂ ਪੁਰਾਣਾ ਖਿਡਾਰੀ ਗੁਲਾਮ ਨਬੀ ਫਈ ਹੈ। ਇਹ ਇਕ ਕਸ਼ਮੀਰੀ ਹੈ ਜਿਸਨੂੰ ਅਮਰੀਕਾ ਦੀ ਨਾਗਰਿਕਤਾ ਹਾਸਲ ਹੈ। ਉਸ ਨੇ ਆਈ. ਐੱਸ. ਆਈ. ਦੇ ਇਸ਼ਾਰਿਆਂ ’ਤੇ ਨੱਚਣਾ ਸ਼ੁਰੂ ਕੀਤਾ। ਇਸਨੇ 1990 ਵਿਚ ਅਮਰੀਕਾ ਵਿਚ ਕਸ਼ਮੀਰੀ ਅਮਰੀਕਨ ਕੌਂਸਲ ਦੀ ਸਥਾਪਨਾ ਕੀਤੀ ਜਿਸਦਾ ਮੁੱਖ ਉਦੇਸ਼ ਅਮਰੀਕਾ ਅਤੇ ਯੂਰਪੀ ਦੇਸ਼ਾਂ ਵਿਚ ਕਸ਼ਮੀਰ ਲਈ ਲਾਬੀ ਕਰਨਾ ਅਤੇ ਕਸ਼ਮੀਰ ਵਿਚ ਨਜਾਇਜ਼ ਤਰੀਕੇ ਨਾਲ ਫੰਡ ਪਹੁੰਚਾਉਣਾ ਸੀ। 2011 ਵਿਚ ਇਹ ਸ਼ਖਸ ਅਮਰੀਕਾ ਦੀ ਜੇਲ ਵਿਚ ਵੀ ਰਿਹਾ। ਇਸਦੀ ਬਣਾਈ ਸੰਸਥਾ ਕਸ਼ਮੀਰੀ ਅਮਰੀਕਨ ਕੌਂਸਲ ਦੇ ਮੁੱਖ ਮੈਂਬਰਾਂ ਅਤੇ ਇਸਦੇ ਦੋਸਤਾਂ ਜਿਨ੍ਹਾਂ ਵਿਚ ਅਕਰਮ ਡਾਰ, ਯੁਸੂਫ ਫਜੀਲੀ, ਗੁਲਾਮ ਨਬੀ ਮੀਰ ਅਤੇ ਮੁਹੰਮਦ ਅਯੂ ਠਾਕੁਰ ਨੇ ‘ਕਸ਼ਮੀਰ ਮੁੱਦੇ ਨੂੰ ਆਪਣਾ ਕਾਰੋਬਾਰ ਬਣਾਇਆ ਅਤੇ ਹੁਣ ਉਨ੍ਹਾਂ ਦੇ ਬੱਚੇ, ਰਿਸ਼ਤੇਦਾਰ ਵੀ ਇਸੇ ਬਿਜਨੈੱਸ ਨੂੰ ਅੱਗੇ ਵਧਾਉਣ ਵਿਚ ਲੱਗੇ ਹੋਏ ਹਨ। ਇਸ ਲਿਸਟ ਵਿਚ ਸਭ ਤੋਂ ਵੱਡਾ ਨਾਂ ਹੈ ਮੁਜਮਿੱਲ ਅਯੂਬ ਠਾਕੁਰ ਦਾ ਜੋ ਆਪਣੇ ਪਿਤਾ ਵੱਲੋਂ ਟਰਾਂਸਫਰ ਕਸ਼ਮੀਰੀ ਸੰਸਥਾਨਾਂ ਨੂੰ ਅੱਗੇ ਵਧਾਉਣ ਵਿਚ ਲੱਗਾ ਹੈ ਅਤੇ 2016-20 ਦੌਰਾਨ ਕਸ਼ਮੀਰ ਦੇ ਨਾਂ ’ਤੇ ਕੁਝ ਨਵੀਆਂ ਕੰਪਨੀਆਂ ਨੂੰ ਵੀ ਸੈੱਟਅਪ ਕੀਤਾ ਹੈ। ਅਯੂਬ ਠਾਕੁਰ ਨੇ ਕਸ਼ਮੀਰ ਯੂਨੀਵਰਸਿਟੀ ਤੋਂ ਨਿਊਕਲੀਅਰ ਫਿਜੀਕਸ ਵਿਚ ਪੀ. ਐੱਚ. ਡੀ. ਕਰ ਰੱਖੀ ਹੈ। ਅਯੂਬ ਠਾਕੁਰ 1978 ਵਿਚ ਆਪਣੇ ਹੀ ਯੂਨੀਵਰਸਿਟੀ ਵਿਚ ਲੈਕਚਰਾਰ ਵੀ ਬਣ ਗਿਆ ਸੀ। ਬਡਗਾਮ ਵਿਚ ਪੈਦਾ ਹੋਇਆ ਗੁਲਾਮ ਨਬੀ ਫਈ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐੱਸ. ਆਈ. ਦੇ ਪੈਸਿਆਂ ’ਤੇ ਕਸ਼ਮੀਰ ਵਿਚ ਦਹਿਸ਼ਤ ਫੈਲਾਉਣ ਲਈ ਅੱਤਵਾਦੀਆਂ ਦੀ ਭਰਤੀ ਕਰਦਾ ਹੈ। ਫਈ ਹੀ ਸ਼ੱਕੀ ਸੰਗਠਨ ਐੱਸ. ਡਬਲਯੂ. ਕੇ ਭਾਵ ਸਟੈਂਡ ਵਿਦ ਕਸ਼ਮੀਰ ਦਾ ਸੰਸਥਾਪਕ ਹੈ। ਸਟੈਂਡ ਵਿਦ ਕਸ਼ਮੀਰ ਉਹੀ ਸੰਗਠਨ ਹੈ, ਜਿਸਨੇ ਯਾਸੀਨ ਮਲਿਕ ਵਰਗੇ ਵੱਖਵਾਦੀ ਦਾ ਸਮਰਥਨ ਕੀਤਾ ਸੀ।ਅਜਿਹੇ ਲੋਕਾਂ ਨੇ ਆਪਣੇ ਹੀ ਕਸ਼ਮੀਰ ਵਿਚ ਨੌਜਵਾਨਾਂ ਦੇ ਹੱਥ ਵਿਚ ਕਿਤਾਬ ਦੀ ਥਾਂ ਪੱਥਰ ਫੜਾ ਦਿੱਤੇ ਅਤੇ ਆਪਣੀ ਪੜਾਈ ਲਿਖਾਈ, ਨੌਕਰੀਆਂ ਛੱਡਕੇ ਭਾਰਤ ਦੇ ਖਿਲਾਫ ਪ੍ਰੋਪੇਗੰਡਾ ਵਿਚ ਕਰੀਅਰ ਬਣਾ ਲਿਆ।
ਕਸ਼ਮੀਰ ਦੇ ਨਾਂ ’ਤੇ ਬਣੀਆਂ ਸੰਸਥਾਵਾਂ
ਸਾਲ 2016 ਜਾਂ ਉਸਦੇ ਬਾਅਦ ਮੁਜਮਿੱਲ ਠਾਕੁਰ ਨੇ ਵਰਲਡ ਕਸ਼ਮੀਰ ਫਰੀਡਮ ਮੂਵਮੈਂਟ, ਦਿ ਜਸਟਿਸ ਫਾਉਂਡੇਸ਼ਨ, ਕਸ਼ਮੀਰ ਹਾਊਸ, ਦਿ ਕਸ਼ਮੀਰ ਸੈਂਟਰ, ਦਿ ਕਸ਼ਮੀਰ ਕੰਪਨੀ ਇੰਕ ਲਿਮਟਿਡ, ਏਡਮ ਐਂਡ ਬ੍ਰਾਯਸਨ ਲਿਮਟਿਡ ਅਤੇ ਕਸ਼ਮੀਰ ਇਨਸਾਈਡ ਲਿਮਟਿਡ ਨਾਂ ਨਾਲ ਵੱਖ-ਵੱਖ ਸੰਗਠਨਾਂ ਦੀ ਸਥਾਪਨਾ ਕੀਤੀ। ਫ੍ਰੈਂਡਸ ਆਫ ਕਸ਼ਮੀਰ ਦੀ ਸਥਾਪਨਾ ਉਸ ਗਜਾਲਾ ਖਾਨ ਨੇ ਕੀਤੀ ਹੈ, ਜੋ ਕਸ਼ਮੀਰ ਖਾਲਿਸਤਾਨ ਰੈਫਰੈਂਡਮ ਫਰੰਟ ਨਾਲ ਵੀ ਜੁੜੀ ਹੋਈ ਹੈ। ਇਸੇ ਤਰ੍ਹਾਂ ਅਸੀਂ ਤੁਹਾਨੂੰ ਜਿਸ ਟੋਨੀ ਅਸ਼ਾਈ ਅਤੇ ਉਸਦੀ ਰਿਸ਼ਤੇਦਾਰ ਸੇਹਲਾ ਅਸ਼ਾਈ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਕਰੀਬੀ ਮੰਨਿਆ ਜਾਂਦਾ ਹੈ।
ਭਾਰਤ ਖਿਲਾਫ ਪ੍ਰੋਪੇਗੰਡਾ ਦੀ ਦਾਸਤਾਨ
3 ਅਗਸਤ ਨੂੰ ਜਾਰੀ ਹੋਈ ਡਿਸਇੰਫੋ ਲੈਬ ਦੀ ਰਿਪੋਰਟ ‘ਕਸ਼ਮੀਰ ਇੰਕ : ਏ ਕਨਫਲਿਕਟ ਇੰਡਸਟਰੀ ਬੈਨੀਫਿਸੀਯਰੀਜ ਏਕ੍ਰੋਸ ਜਨਰੇਸ਼ਨ ਐਂਡ ਕਾਂਟੀਨੈਂਟ’ ਵਿਚ ਕਿਹਾ ਗਿਆ ਹੈ ਕਿ ਕਸ਼ਮੀਰ ਦੇ ਮੁੱਦੇ ਨੇ ਇਕ ਅਜਿਹਾ ਇਕੋਸਿਸਟਮ ਤਿਆਰ ਕਰ ਦਿੱਤਾ ਹੈ, ਜਿਸ ਵਿਚ ਕੁਝ ਪਰਿਵਾਰਾਂ ਨੇ ਭਾਰਤ ਦੇ ਖਿਲਾਫ ਪ੍ਰੋਪੇਗੰਡਾ ਨੂੰ ਹੀ ਆਪਣੀ ਰੋਜ਼ੀ-ਰੋਟੀ ਦਾ ਆਧਾਰ ਬਣਾ ਲਿਆ ਹੈ। ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਦੋਂ ਭਾਰਤ ਨੇ 2015-2016 ਵਿਚ ਆਪਣੇ ਫਾਰੇਨ ਕੰਟ੍ਰੀਬਿਊਸ਼ਨ ਰੇਗੂਲੇਸ਼ਨ ਐਕਟ (ਐੱਫ. ਸੀ. ਆਰ. ਏ.) ਨਿਯਮਾਂ ਨੂੰ ਸਖਤ ਕੀਤਾ ਤਾਂ ਕਸ਼ਮੀਰ ਵਿਚ ਅੱਤਵਾਦੀਆਂ ਦਾ ਰਾਸ਼ਨ-ਪਾਣੀ ਵੀ ਬੰਦ ਹੋਣ ਲੱਗਾ। 370 ਖਤਮ ਹੋਣ ਤੋਂ ਬਾਅਦ ਵੀ ਵੰਸ਼ਵਾਦ ਦਾ ਇਹ ਜ਼ਹਿਰੀਲਾ ਕਾਰੋਬਾਰ ਦੇਸ਼ ਦੇ ਗੱਦਾਰਾਂ ਦੀ ਰੱਗ-ਰੱਗ ਵਿਚ ਵਸਿਆ ਸੀ। ਇਸ ਲਈ ਉਨ੍ਹਾਂ ਨੇ ਇਸਨੂੰ ਜਾਰੀ ਰੱਖਣ ਲਈ ਵਿਦੇਸ਼ੀਆਂ ਨਾਲ ਮਿਲ ਕੇ ਨਵੀਆਂ-ਨਵੀਆਂ ਐੱਨ. ਜੀ. ਓ. ਸਥਾਪਤ ਕਰ ਕੇ ਫਿਰ ਕਸ਼ਮੀਰ ਨੂੰ ਟਾਰਗੇਟ ਕਰਨਾ ਸ਼ੁਰੂ ਕੀਤਾ। ਐੱਫ. ਸੀ. ਆਰ. ਏ. ਉਹ ਕਾਨੂੰਨ ਹੈ ਜੋ ਭਾਰਤ ਵਿਚ ਵਿਦੇਸ਼ਾਂ ਤੋਂ ਆਉਣ ਵਾਲੀ ਆਰਥਿਕ ਮਦਦ ’ਤੇ ਨਿਗਰਾਨੀ ਰੱਖਦਾ ਹੈ। ਉਸੇ ਸਮੇਂ ਭਾਵ 5-6 ਸਾਲ ਪਹਿਲਾਂ ਜੰਮੂ-ਕਸ਼ਮੀਰ ਵਿਚ ਤਣਾਅ ਜਾਰੀ ਰੱਖਣ ਲਈ ਦਹਿਸ਼ਤਗਰਦੀ ਦੇ ਪਰਿਵਾਰਕ ਕਾਰੋਬਾਰ ਨੂੰ ਭਾਰਤ ਦੇ ਬਾਹਰ ਜ਼ਿਆਦਾ ਤੇਜ਼ੀ ਨਾਲ ਵਧਾਇਆ ਜਾਣ ਲੱਗਾ। ਕਸ਼ਮੀਰ ਦੇ ਖਿਲਾਫ ਸਾਜਿਸ਼ ਦੇ ਇਕ ਖੇਡ ਵਿਚ ਪਾਕਿਸਤਾਨ ਦੀ ਸਰਕਾਰ, ਉਥੋਂ ਦੀ ਫੌਜ ਅਤੇ ਉਥੋ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਦਾ ਵੱਡਾ ਸਮਰਥਨ ਹਾਸਿਲ ਹੈ। ਭਰੋਸੇਯੋਗਤਾ ਵਧਾਉਣ ਲਈ ਇਨ੍ਹਾਂ ਖਾਨਦਾਨੀ ਸਾਜਿਸ਼ਕਾਰੀਆਂ ਨੇ ਲਾਬਿੰਗ ਫਰਮਸ ਵੀ ਹਾਇਰ ਕੀਤੀਆਂ ਹਨ। ਅਮਰੀਕਾ, ਇੰਗਲੈਂਡ ਅਤੇ ਯੂਰਪੀ ਯੂਨੀਅਨ ਦੇ ਨੇਤਾਵਾਂ ਤੋਂ ਇਸ ਪ੍ਰੋਪੇਗੰਡਾ ਦਾ ਸਮਰਥਨ ਵੀ ਲਿਆ ਜਾਂਦਾ ਹੈ ਅਤੇ ਇਸ ਪ੍ਰੋਪੇਗੰਡਾ ਨੂੰ ਫੈਲਾਉਣ ਲਈ ਆਈ. ਐੱਸ. ਆਈ. ਖਰਬਾਂ ਰੁਪਏ ਲੈਂਦੀ ਹੈ।
ਕਸ਼ਮੀਰ ਸਮੱਸਿਆ ਨੂੰ ਪਰਿਵਾਰਕ ਕਾਰੋਬਾਰ ਬਣਾਉਣ ਵਾਲੇ ਦੁਸ਼ਮਣਾਂ ਦੀ ਸੂਚੀ
1- ਅਯੂਬ ਠਾਕੁਰ ਅਤੇ ਉਸ ਦਾ ਪੁੱਤਰ ਮੁਜਮਿੱਲ ਅਯੂਬ ਠਾਕੁਰ
2- ਅਕਰਮ ਡਾਰ ਅਤੇ ਉਸ ਦਾ ਪੁੱਤਰ ਇਜਾਜ ਡਾਰ
3- ਯੂਸੁਫ ਫਾਜਿਲੀ ਤੇ ਧੀ ਸਮੀਰਾ ਫਾਜ਼ਿਲੀ
4- ਸਸੀਰਾ ਦੀ ਰਿਸ਼ਤੇ ਚ ਲਗਦੀ ਭੈਣ ਹਫਸਾ ਕੰਜਵਾਲ
5- ਟੋਨੀ ਅਸ਼ਾਈ ਅਤੇ ਉਸ ਦੀ ਰਿਸ਼ਤੇਦਾਰ ਸੇਹਲਾ ਅਸ਼ਾਈ
6- ਗੁਲਾਮ ਮੁਹੰਮਦ ਅਤੇ ਉਸਦੀ ਧੀ ਸ਼ਾਇਸਤਾ ਸਫੀ
7- ਗੁਲਾਮ ਨਬੀ ਮੀਰ ਅਤੇ ਉਸਦਾ ਪੁੱਤਰ ਆਯਮਨ ਮੀਰ
8- ਗੁਲਾਮ ਨਬੀ ਫਈ, ਜਿਸ ਨਾਂ ਗ੍ਰੀਸ ਦੀ ਇਕ ਰਿਪੋਰਟ ਵਿਚ ਵੀ ਆਇਆ ਹੈ।
ਉਕਤ ਰਿਪੋਰਟ ਦੀ ਪੰਛੀ ਝਾਤ ਹੀ ਸਾਫ ਕਰਦੀ ਹੈ ਕਿ ਕਿਵੇਂ ਆਪਣੇ ਮੁਫਾਦਾਂ ਲਈ ਮਸੂਮ ਕਸ਼ੀਮੀਰੀਆਂ ਨੂੰ ਦਹਾਕਿਆਂ ਤੋਂ ਹਿੰਸਾ ਦੀ ਅੱਗ ਚ ਸਾੜਿਆ ਜਾ ਰਿਹਾ ਹੈ, ਤੇ ਵਿਸ਼ਵ ਪੱਧਰ ਤੇ ਕਸ਼ਮੀਰ ਸਮੱਸਿਆ ਦੇ ਨਾਮ ਤੇ ਖੱਟੀ ਖੱਟੀ ਜਾ ਰਹੀ ਹੈ। ਕਸ਼ਮੀਰ ਸਮਸਿਆ ਤੋਂ ਪਰਿਵਾਰਾਂ ਦਾ ਇੱਕ ਸਮੂਹ ਆਪਣੀ ਸੁਪਨਿਆਂ ਦੀ ਜ਼ਿੰਦਗੀ ਜੀ ਰਿਹਾ ਹੈ। ਖਾਸ ਕਰਕੇ ਪਾਕਿਸਤਾਨੀ ਸਟੇਟ ਲਈ ਕਸ਼ਮੀਰ ਮਸਲਾ ਅਜਿਹੀ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਦੇ ਸਮਾਨ ਹੈ, ਜਿਸ ਦੇ ਸਿਰ ਤੇ ਉਹ ਰਾਜ ਸਥਾਪਿਤੀ ਕਰੇਗਾ, ਪਰ ਇਸ ਮੁਰਗੀ ਨੂੰ ਮਾਰਨ ਦਾ ਉਸ ਦਾ ਕੋਈ ਇਰਾਦਾ ਨਹੀਂ ਹੈ।
https://twitter.com/DisinfoLab/status/1422462090065846272?s=03
Comment here