ਅਪਰਾਧਸਿਆਸਤਖਬਰਾਂਦੁਨੀਆ

ਕਸ਼ਮੀਰ ਬਾਰੇ ਪਾਕਿਸਤਾਨ ਭਾਰਤ ਖਿਲਾਫ ਕਰ ਰਿਹੈ ਕੂੜ ਪ੍ਰਚਾਰ

ਦਿੱਲੀ– ਕਸ਼ਮੀਰ ਦਾ ਮੁੱਦਾ ਹਰ ਵਾਰ ਬਣਿਆ ਰਹਿਣ ਵਾਲਾ ਇੱਕ ਕੌਮਾਂਤਰੀ ਪੱਧਰ ਦਾ ਮੁੱਦਾ ਹੈ। ਜਿਸ ਤੇ ਪਾਕਿਸਤਾਨ ਹਰ ਵਾਰ ਇਸ ਨੂੰ ਮੁੱਦਾ ਬਣਾ ਭਾਰਤ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆਉਂਦਾ ਅਤੇ ਉਹ ਕੂੜ ਪ੍ਰਚਾਰ ਵਿਚ ਲੱਗਾ ਰਹਿੰਦਾ ਹੈ। ਰੱਖਿਆ ਸੂਤਰਾਂ ਨੇ ਦਾਅਵਾ ਕੀਤਾ ਕਿ ਪਿਛਲੇ ਕੁਝ ਦਿਨਾਂ ਤੋਂ ਸ਼ੁਰੂ ਕੀਤੇ ਨਵੇਂ ਸ਼ਗੂਫੇ ਵਿਚ ਪਾਕਿਸਤਾਨ ਅਤੇ ਉਸ ਦੀਆਂ ਵੱਖ-ਵੱਖ ਦੇਸ਼ਾਂ ਵਿਚ ਸਥਿਤ ਅੰਬੈਸੀਆਂ ਕਥਿਤ ‘ਕਸ਼ਮੀਰ ਏਕਤਾ ਦਿਵਸ’ ਦੇ ਨਾਂ ’ਤੇ ਭਾਰਤ ਦੇ ਖਿਲਾਫ ਕੂੜ ਪ੍ਰਚਾਰ ਕਰਨ ਵਿਚ ਲੱਗੀਆਂ ਹਨ। ਪਾਕਿਸਤਾਨ ਦਾ ਵਿਦੇਸ਼ ਮੰਤਰਾਲਾ ‘ਕਸ਼ਮੀਰ ਏਕਤਾ ਦਿਵਸ’ ਲਈ ਵਿਦੇਸ਼ਾਂ ਵਿਚ ਸਥਿਤ ਆਪਣੀਆਂ ਅੰਬੈਸੀਆਂ ਨੂੰ ਬਕਾਇਦਾ ਪੱਤਰ ਭੇਜ ਕੇ ਭਾਰਤ ਦੇ ਖਿਲਾਫ ਕੂੜ ਪ੍ਰਚਾਰ ਲਈ ਪ੍ਰੋਗਰਾਮਾਂ ਦਾ ਆਯੋਜਨ ਕਰਵਾ ਰਿਹਾ ਹੈ। ਇਸ ਦੇ ਲਈ ਵਿਸ਼ੇਸ਼ ਟੂਰ ਕਿਟ ਬਣਾਈਆਂ ਗਈਆਂ ਹਨ ਜਿਨ੍ਹਾਂ ਦਾ ਸੋਸ਼ਲ ਮੀਡੀਆ ਦੇ ਫੇਸਬੁੱਕ, ਟਵਿਟਰ ਅਤੇ ਇੰਸਟਾਗ੍ਰਾਮ ਵਰਗੇ ਮਾਧਿਅਮਾਂ ਰਾਹੀਂ ਪ੍ਰਚਾਰ ਕਰ ਕੇ ਭਾਰਤ ਦੇ ਖਿਲਾਫ ਆਪਣੇ ਨਾਪਾਕ ਮਨਸੁਬਿਆ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਨੇ ਨਿਊਜ਼ੀਲੈਂਡ, ਅਮਰੀਕਾ, ਆਸਟ੍ਰੇਲੀਆ, ਕੁਵੈਤ, ਬ੍ਰਿਟੇਨ, ਇੰਡੋਨੇਸ਼ੀਆ, ਨਾਰਵੇ, ਜਰਮਨੀ ਅਤੇ ਕਈ ਹੋਰ ਦੇਸ਼ਾਂ ਵਿਚ ਸਥਿਤ ਆਪਣੀਆਂ ਅੰਬੈਸੀਆਂ ਤੋਂ 10 ਫਰਵਰੀ ਤੱਕ ਵੱਖ-ਵੱਖ ਮੌਕਿਆਂ ਅਤੇ ਸਮੇਂ ’ਤੇ ਕਸ਼ਮੀਰ ਨੂੰ ਲੈ ਕੇ ਭਾਰਤ ਦੇ ਖਿਲਾਫ ਕੂੜ ਪ੍ਰਚਾਰ ਲਈ ਵੈਬੀਨਾਰ, ਪ੍ਰਦਰਸ਼ਨੀ, ਚਰਚਾ ਪ੍ਰੋਗਰਾਮ ਅਤੇ ਡਾਕੂਮੈਂਟਰੀ ਫਿਲਮਾਂ ਦਾ ਪ੍ਰਦਰਸ਼ਨ ਕਰਨ ਨੂੰ ਕਿਹਾ ਹੈ।

Comment here