ਸ਼੍ਰੀਨਗਰ– ਜੰਮੂ-ਕਸ਼ਮੀਰ ਵਿੱਚ ਮਹੌਲ ਨੂੰ ਸਾਜ਼ਗਾਰ ਬਣਾਉਣ ਲਈ ਅਤੇ ਆਮ ਲੋਕਾਂ ਨੂੰ ਦਹਿਸ਼ਤ ਦੇ ਸਾਏ ਤੋਂ ਮੁਕਤ ਕਰਨ ਲਈ ਪ੍ਰਸ਼ਾਸਨ ਵੱਖ ਵੱਖ ਉਪਰਾਲੇ ਕਰਦਾ ਰਹਿੰਦਾ ਹੈ। ਹੁਣ ਇਥੇ ਤਿੰਨ ਦਿਨਾ ਸਾਈਕਲ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਕਈ ਨਵੇਂ ਸਥਾਨਾਂ ਤੋਂ ਲੰਘਣ ਵਾਲੀ ਸਾਈਕਲ ਮੁਕਾਬਲੇਬਾਜ਼ੀ ਕਸ਼ਮੀਰ ਸਾਈਕਲੋਥਾਨ ਨੂੰ ਮੁੱਖ ਸਕੱਤਰ ਅਰੁਣ ਕੁਮਾਰ ਮਹਿਤਾ ਨੇ ਵੀਰਵਾਰ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਤਿੰਨ ਦਿਨਾਂ ਮੁਕਾਬਲੇਬਾਜ਼ੀ ’ਚ ਭਾਰਤ ਅਤੇ ਨੇਪਾਲ ਦੇ ਲਗਭਗ 60 ਸਾਈਕਲ ਚਾਲਕ ਭਾਗ ਲੈ ਰਹੇ ਹਨ। ਇਸਨੂੰ ਇੱਥੇ ਰਾਇਲ ਸਪ੍ਰਿੰਗਸ ਗੋਲਫ ਕਲੱਬ ਵੱਲੋਂ ਹਰੀ ਝੰਡੀ ਵਿਖਾਈ ਗਈ। ਮਹਿਤਾ ਨੇ ਪੱਤਰਕਾਰਾਂ ਨਾਲ ਗੱਲਬਾਤ ’ਚ ਕਿਹਾ ਕਿ ਲੋਕ ਬਿਹਤਰ ਤਰੀਕੇ ਨਾਲ ਕਸ਼ਮੀਰ ਨੂੰ ਸਮਝਣ, ਇਹੀ ਸਾਈਕਲੋਥਾਨ ਦਾ ਉਦੇਸ਼ ਹੈ। ਇਸਦੇ ਨਾਲ ਹੀ ਮੁਕਾਬਲੇਬਾਜ਼ ਨਸ਼ਾ ਮੁਕਤੀ ਮੁਹਿੰਮ ਦਾ ਸੰਦੇਸ਼ ਵੀ ਦੇਣਗੇ। ਉਨ੍ਹਾਂ ਦੱਸਿਆ ਕਿ ਕੁੱਲ 60 ਸਾਈਕਲ ਚਾਲਕ ਇਸ ਮੁਕਾਬਲੇਬਾਜ਼ੀ ’ਚ ਭਾਗ ਲੈ ਰਹੇ ਹਨ ਅਤੇ ਇਨ੍ਹਾਂ ’ਚੋਂ ਕੁਝ ਦੀ ਉਮਰ 60 ਸਾਲਾਂ ਤੋਂ ਜ਼ਿਆਦਾ ਹੈ। ਮਹਿਤਾ ਨੇ ਕਿਹਾ ਕਿ ਮੁਕਾਬਲੇਬਾਜ਼ ਤਿੰਨ ਦਿਨਾਂ ’ਚ 300 ਕਿਲੋਮੀਟਰ ਦੀ ਦੂਰੀ ਤੈਅ ਕਰਨਗੇ।
Comment here