ਸਿਆਸਤਖਬਰਾਂਦੁਨੀਆ

ਕਸ਼ਮੀਰ ਦੇ ਸਾਬਕਾ ਰਾਸ਼ਟਰਪਤੀ ਨੂੰ ਪਾਕਿਸਤਾਨ ਬਣਾਏਗਾ ਅਮਰੀਕੀ ਰਾਜਦੂਤ

ਇਸਲਾਮਾਬਾਦ-ਪਾਕਿਸਤਾਨ ਪਾਕਿ ਮਕਬੂਜ਼ਾ ਕਸ਼ਮੀਰ, ਜਿਸ ਨੂੰ ਉਹ ਆਜ਼ਾਦ ਜੰਮੂ-ਕਸ਼ਮੀਰ (ਏ. ਜੇ. ਕੇ.) ਕਹਿੰਦਾ ਹੈ, ਦੇ ਸਾਬਕਾ ਰਾਸ਼ਟਰਪਤੀ ਸਰਦਾਰ ਮਸੂਦ ਖਾਨ ਨੂੰ ਅਮਰੀਕਾ ’ਚ ਆਪਣਾ ਰਾਜਦੂਤ ਬਣਾ ਕੇ ਭੇਜਣ ਦੀ ਤਿਆਰੀ ’ਚ ਹੈ। ਮੌਜੂਦਾ ਸਮੇਂ ਰਾਜਦੂਤ ਅਸਦ ਮਜੀਦ ਖਾਨ ਜਲਦੀ ਹੀ ਆਪਣਾ ਕਾਰਜਕਾਲ ਪੂਰਾ ਕਰਨ ਵਾਲੇ ਹਨ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਸਰਦਾਰ ਮਸੂਦ ਖਾਨ ਨੂੰ ਅਮਰੀਕਾ ’ਚ ਰਾਜਦੂਤ ਨਿਯੁਕਤ ਕਰ ਕੇ ਪਾਕਿਸਤਾਨ ਕਸ਼ਮੀਰ ਦੇ ਮੁੱਦੇ ਨੂੰ ਜ਼ੋਰ-ਸ਼ੋਰ ਨਾਲ ਉਠਾਉਣਾ ਚਾਹੁੰਦਾ ਹੈ। ਭਾਰਤ ਖਿਲਾਫ ਕਸ਼ਮੀਰ ਦੇ ਮੁੱਦੇ ’ਤੇ ਸਮਰਥਨ ਜੁਟਾਉਣ ਦੇ ਯਤਨਾਂ ’ਚ ਪਾਕਿਸਤਾਨ ਨੂੰ ਮੂੰਹ ਦੀ ਖਾਣੀ ਪਈ ਹੈ। ਪਾਕਿਸਤਾਨ ਦੇ ਵਿਦੇਸ਼ ਦਫਤਰ ਵੀ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਰਮਿਆਨ ਸੰਪਰਕ ਬਣਾਉਣ ’ਚ ਅਸਫਲ ਰਹਿਣ ’ਤੇ ਅਮਰੀਕਾ ਵਿਚ ਆਪਣੇ ਦੂਤ ਦੀ ਅਸਫਲਤਾ ਤੋਂ ਨਾਖੁਸ਼ ਹਨ।

Comment here