ਸਿਆਸਤਖਬਰਾਂ

ਕਸ਼ਮੀਰ ਦੇ ਸ਼ੀਆ ਨੇਤਾ ਅੰਸਾਰੀ ਚਲ ਵਸੇ

ਸ਼੍ਰੀਨਗਰ-ਕਸ਼ਮੀਰ ਦੇ ਉੱਘੇ ਸ਼ੀਆ ਨੇਤਾ ਅੱਬਾਸ ਅੰਸਾਰੀ ਬਾਰੇ ਮਾੜੀ ਖਬਰ ਹੈ। ਸ਼ੀਆ ਨੇਤਾ ਅਤੇ ਆਲ ਪਾਰਟੀ ਹੁਰੀਅਤ ਕਾਨਫਰੰਸ ਦੇ ਸਾਬਕਾ ਪ੍ਰਧਾਨ ਮੋਲਾਨਾ ਅੱਬਾਸ ਅੰਸਾਰੀ (86) ਦਾ ਲੰਬੀ ਬੀਮਾਰੀ ਤੋਂ ਬਾਅਦ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਅੰਸਾਰੀ ਦੇ ਪਰਿਵਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਅੰਸਾਰੀ ਦਾ ਦਿਹਾਂਤ ਸ਼੍ਰੀਨਗਰ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਹੋਇਆ। ਅੰਸਾਰੀ ਸੁੰਨੀ ਮੁਸਲਿਮ ਭਾਈਚਾਰੇ ਵਿਚਕਾਰ ਏਕਤਾ ਦੀ ਵਕਾਲਤ ਕਰਨ ਵਾਲੀ ਇਕ ਸੰਸਥਾ, ਇਤੇਹਾਦੁਲ ਮੁਸਲਿਮੀਨ ਦੇ ਸੰਸਥਾਪਕ ਵੀ ਸਨ।ਆਪਣੇ ਕਾਰਜਕਾਲ ਦੌਰਾਨ ਹੁਰੀਅਤ ਦੋ ਹਿੱਸਿਆਂ ਵਿਚ ਵੰਡੀ ਗਈ ਅਤੇ ਸਈਅਦ ਅਲੀ ਗਿਲਾਨੀ ਨੇ ਆਪਣਾ ਧੜਾ ਬਣਾ ਲਿਆ।
ਅੰਸਾਰੀ ਨੇ 2004 ਵਿਚ ਆਲ ਪਾਰਟੀ ਹੁਰੀਅਤ ਕਾਨਫਰੰਸ ਦੇ 5 ਮੈਂਬਰੀ ਵਫ਼ਦ ਦੀ ਅਗਵਾਈ ਕੀਤੀ, ਜਿਸਦੀ ਪਹਿਲੀ ਮੁਲਾਕਾਤ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨਾਲ ਹੋਈ ਸੀ। ਉਹ ਵੱਖਵਾਦੀ ਨੇਤਾਵਾਂ ਦੇ ਉਸ ਸਮੂਹ ਦਾ ਵੀ ਹਿੱਸਾ ਸੀ, ਜੋ ਸ਼੍ਰੀਨਗਰ-ਮੁਜ਼ੱਫਰਾਬਾਦ ਬੱਸ ਸੇਵਾ ‘ਤੇ ਪਾਕਿਸਤਾਨ ਗਿਆ ਸੀ।

Comment here