ਸਿਆਸਤਖਬਰਾਂਦੁਨੀਆ

ਕਸ਼ਮੀਰ ਦੇ ਮੁੱਦੇ ਤੇ ਭਾਰਤ ਦੀ ਇੱਕ ਵਾਰ ਫੇਰ ਪਾਕਿਸਤਾਨ ਨੂੰ ਤਾੜਨਾ

ਨਵੀਂ ਦਿੱਲੀ– ਪਾਕਿਸਤਾਨ ਕਸ਼ਮੀਰ ਮੁੱਦੇ ਦਾ ਕੌਮਾਂਤਰੀਕਰਨ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਅਗਸਤ 2019 ‘ਚ ਨਵੀਂ ਦਿੱਲੀ ਵਲੋਂ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਵਾਪਸ ਲੈਣ ਅਤੇ ਰਾਜ ਨੂੰ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਵੰਡਣ ਦੇ ਫ਼ੈਸਲੇ ਦੇ ਐਲਾਨ ਤੋਂ ਬਾਅਦ ਗੁਆਂਢੀ ਦੇਸ਼ ਨੇ ਭਾਰਤ ਵਿਰੋਧੀ ਮੁਹਿੰਮ ਚਲਾ ਰੱਖੀ ਹੈ। ਭਾਰਤ ਨੇ ਪਾਕਿਸਤਾਨ ਨੂੰ ਕਿਹਾ ਕਿ ਉਹ ਅੱਤਵਾਦ, ਦੁਸ਼ਮਣੀ ਅਤੇ ਹਿੰਸਾ ਤੋਂ ਮੁਕਤ ਵਾਤਾਵਰਣ ‘ਚ ਇਸਲਾਮਾਬਾਦ ਨਾਲ ਆਮ ਗੁਆਂਢੀ ਸੰਬੰਧੀ ਚਾਹੁੰਦਾ ਹੈ। ਭਾਰਤ ਨੇ ਕਿਹਾ ਕਿ ਅੱਤਵਾਦ ਅਤੇ ਦੁਸ਼ਮਣੀ ਤੋਂ ਮੁਕਤ ਵਾਤਾਵਰਣ ਬਣਾਉਣ ਦੀ ਜ਼ਿੰਮੇਵਾਰੀ ਪਾਕਿਸਤਾਨ ਦੀ ਹੈ। ਇਸ ਤੋਂ ਇਲਾਵਾ ਭਾਰਤ ਨੇ ਪਾਕਿਸਤਾਨ ਅਤੇ ਚੀਨ ਵਲੋਂ ਹਾਲ ਹੀ ‘ਚ ਇਕ ਸੰਯੁਕਤ ਪ੍ਰੈੱਸ ਬਿਆਨ ‘ਚ ਜੰਮੂ ਕਸ਼ਮੀਰ ਦਾ ਜ਼ਿਕਰ ਕੀਤੇ ਜਾਣ ਨੂੰ ਦ੍ਰਿੜਤਾ ਨਾਲ ਖਾਰਜ ਕੀਤਾ ਅਤੇ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਨਾਲ-ਨਾਲ ਲੱਦਾਖ ਉਸ ਦਾ ਅਭਿੰਨ ਹਿੱਸਾ ਰਿਹਾ ਹੈ ਅਤੇ ਰਹੇਗਾ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਬਿਆਨ ‘ਚ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀਪੇਕ) ਦੇ ਜ਼ਿਕਰ ‘ਤੇ ਵੀ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਇਹ ਭਾਰਤੀ ਖੇਤਰ ‘ਚ ਹੈ, ਜਿਸ ‘ਤੇ ਪਾਕਿਸਤਾਨ ਦਾ ਨਾਜਾਇਜ਼ ਕਬਜ਼ਾ ਹੈ। ਬਾਗਚੀ ਨੇ ਇਕ ਮੀਡੀਆ ਬ੍ਰੀਫਿੰਗ ‘ਚ ਕਿਹਾ,”ਪਹਿਲਾਂ ਦੀ ਤਰ੍ਹਾਂ, ਭਾਰਤ ਜੰਮੂ ਕਸ਼ਮੀਰ ਦੇ ਕਿਸੇ ਵੀ ਜ਼ਿਕਰ ਨੂੰ ਸਪੱਸ਼ਟ ਰੂਪ ਨਾਲ ਖਾਰਜ ਕਰਦਾ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਭਾਰਤ ਦਾ ਅਭਿੰਨ ਹਿੱਸਾ ਰਿਹਾ ਹੈ ਅਤੇ ਰਹੇਗਾ।” ਸੰਯੁਕਤ ਪ੍ਰੈੱਸ ਬਿਆਨ ‘ਚ ਸੀਪੇਕ ਦੇ ਜ਼ਿਕਰ ‘ਤੇ ਬੁਲਾਰੇ ਨੇ ਕਿਹਾ ਕਿ ਭਾਰਤ ਨੇ ਚੀਨ ਅਤੇ ਪਾਕਿਸਤਾਨ ਦੋਹਾਂ ਨੂੰ ਲਗਾਤਾਰ ਦੱਸਿਆ ਕਿ ਸੀਪੇਕ ਭਾਰਤ ਦੇ ਖੇਤਰ ‘ਚ ਹੈ। ਉਨ੍ਹਾਂ ਕਿਹਾ,”ਅਸੀਂ ਪਾਕਿਸਤਾਨ ਨਾਜਾਇਜ਼ ਰੂਪ ਨਾਲ ਕਬਜ਼ੇ ਵਾਲੇ ਖੇਤਰਾਂ ‘ਚ ਹੋਰ ਦੇਸ਼ਾਂ ਵਲੋਂ ਮੌਜੂਦਾ ਸਥਿਤੀ ਨੂੰ ਬਦਲਣ ਦੀ ਕਿਸੇ ਵੀ ਕੋਸ਼ਿਸ਼ ਦਾ ਵਿਰੋਧ ਕਰਦੇ ਹਾਂ ਅਤੇ ਨਾਲ ਹੀ ਪਾਕਿਸਤਾਨ ਵਲੋਂ ਕਬਜ਼ੇ ਵਾਲੇ ਭਾਰਤੀ ਖੇਤਰਾਂ ‘ਚ ਕਿਸੇ ਵੀ ਭੌਤਿਕ ਤਬਦੀਲੀ ਦਾ ਵੀ ਵਿਰੋਧ ਕਰਦੇ ਹਾਂ। ਅਸੀਂ ਸੰਬੰਧਤ ਪੱਖਾਂ ਤੋਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਰੋਕਣ ਦੀ ਅਪੀਲ ਕਰਦੇ ਹਾਂ।” ਸੀਪੇਕ ਚੀਨ ਦੀ ਅਭਿਲਾਸ਼ੀ ਬੈਲਟ ਐਂਡ ਰੋਡ ਇਨਿਸ਼ੀਏਟਿਵ (ਬੀ.ਆਰ.ਆਈ.) ਦਾ ਹਿੱਸਾ ਹੈ। ਭਾਰਤ ਬੀ.ਆਰ.ਆਈ. ਦਾ ਸਖ਼ਤ ਵਿਰੋਧ ਕਰਦਾ ਰਿਹਾ ਹੈ, ਕਿਉਂਕਿ 50 ਅਰਬ ਅਮਰੀਕੀ ਡਾਲਰ ਵਾਲਾ ਇਹ ਗਲਿਆਰਾ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਹੋ ਕੇ ਲੰਘਦਾ ਹੈ। ਚੀਨ ਦੇ ਸਿਚੁਆਨ ਪ੍ਰਾਂਤ ਦੇ ਚੇਂਗਦੁ ‘ਚ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਅਤੇ ਉਨ੍ਹਾਂ ਦੇ ਪਾਕਿਸਤਾਨੀ ਹਮ ਰੁਤਬਾ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਗੱਲਬਾਤ ਤੋਂ ਬਾਅਦ ਪਿਛਲੇ ਸ਼ਨੀਵਾਰ ਨੂੰ ਪਾਕਿਸਤਾਨ-ਚੀਨ ਪ੍ਰੈੱਸ ਬਿਆਨ ਜਾਰੀ ਕੀਤਾ ਗਿਆ ਸੀ। ਇਸ ‘ਚ ਕਿਹਾ ਗਿਆ ਹੈ ਕਿ ਪਾਕਿਸਤਾਨੀ ਪੱਖ ਨੇ ਚੀਨ ਨੂੰ ਜੰਮੂ ਕਸ਼ਮੀਰ ‘ਚ ਵਿਗੜਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ।

Comment here