ਸਿਆਸਤਖਬਰਾਂ

ਕਸ਼ਮੀਰ ’ਚ ਸੈਲਾਨੀ ਪਰਤਣ ਲੱਗੇ, ਕਾਰੋਬਾਰੀਆਂ ਚ ਉਤਸ਼ਾਹ

ਸ਼੍ਰੀਨਗਰ-ਸੂਬੇ ਵਿੱਚ ਸਰਦੀਆਂ ਦਾ ਮੌਸਮ ਸ਼ੁਰੂ ਹੋਣ ਨਾਲ ਸੈਲਾਨੀ ਵੀ ਆਉਣ ਲੱਗੇ ਹਨ। ਇਸ ਨਾਲ ਹਾਊਸ ਬੋਟ ਅਤੇ ਸ਼ਿਕਾਰਾ ਮਾਲਕਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਨੁਕਸਾਨ ਦੀ ਕੁਝ ਭਰਪਾਈ ਹੋ ਸਕੇਗੀ। ਜੰਮੂ ਕਸ਼ਮੀਰ ਦੀ ਮਸ਼ਹੂਰ ਡਲ ਅਤੇ ਨਗੀਨ ਝੀਲ ਦੇ ਹਾਊਸ ਬੋਟ ਅਤੇ ਸ਼ਿਕਾਰਾ ਮਾਲਕ ਪਿਛਲੇ ਕੁਝ ਸਾਲਾਂ ਤੋਂ ਸਭ ਤੋਂ ਵੱਧ ਆਰਥਿਕ ਸੰਕਟ ਦੇ ਸ਼ਿਕਾਰ ਹੋਏ ਹਨ। ਕੋਰੋਨਾ ਮਹਾਮਾਰੀ, ਅੱਤਵਾਦ, ਧਾਰਾ 370 ਅਤੇ ਹਾਲ ਹੀ ’ਚ ਗੈਰ ਸੂਬਾਈ ਲੋਕਾਂ ਦੇ ਕਤਲ ਨੇ ਸੈਰ-ਸਪਾਟਾ ਵਪਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਸ਼ਿਕਾਰਾ ਅਤੇ ਬੋਟ ਮਾਲਕਾਂ ਦੀ ਇਕ ਸਮੱਸਿਆ ਇਹ ਵੀ ਹੈ ਕਿ ਹੜ੍ਹ ਅਤੇ ਅੱਗ ਦੇ ਹਾਦਸਿਆਂ ਕਾਰਨ ਕਈ ਹਾਊਸ ਬੋਟ ਨੁਕਸਾਨੀਆਂ ਗਈਆਂ ਹਨ। ਕੁਝ ਹਾਊਸ ਬੋਟ ਡੁੱਬ ਗਈਆਂ ਹਨ। ਮੌਜੂਦਾ ਸਮੇਂ ਦੋਵੇਂ ਪ੍ਰਸਿੱਧ ਝੀਲਾਂ ਡਲ ਅਤੇ ਨਗੀਨ ਝੀਲ ’ਚ 928 ਹਾਊਸਬੋਟ ਉਪਲੱਬਧ ਹਨ। ਇਕ ਸ਼ਿਕਾਰਾ ਦੇ ਮਾਲਕ ਮੁਹੰਮਦ ਰਫੀਕ ਦੱਸਦੇ ਹਨ ਕਿ ਕੋਰੋਨਾ ਕਾਰਨ ਹਾਲਾਤ ਹੋਰ ਖ਼ਰਾਬ ਹੋ ਗਏ ਸਨ ਪਰ ਹੁਣ ਸੈਲਾਨੀ ਆ ਰਹੇ ਹਨ ਅਤੇ ਅਸੀਂ ਹਾਊਸਬੋਟ ਦੀ ਮੁਰੰਮਤ ਵੀ ਕਰਵਾ ਰਹੇ ਹਨ। ਸਰਕਾਰ ਨੇ ਕੁਝ ਮਦਦ ਕੀਤੀ ਹੈ। ਸਵੱਛਤਾ ਦੇ ਮੁੱਦੇ ’ਤੇ ਮੁੰਬਈ ਦੀ ਇਕ ਸੈਰ-ਸਪਾਟਾ ਡਾਕਟਰ ਭਾਗਿਆਸ਼੍ਰੀ ਨੇ ਕਿਹਾ,‘‘ਕਿਸ਼ਤੀ ’ਤੇ ਸਵੱਛਤਾ ਮਹੱਤਵਪੂਰਨ ਹੈ। ਮਹਾਮਾਰੀ ਤੋਂ ਬਾਅਦ ਇਹ ਹੋਰ ਵੀ ਮਹੱਤਵਪੂਰਨ ਹੋ ਗਿਆ ਹੈ। ਨੇੜੇ-ਤੇੜੇ ਦੇ ਖੇਤਰਾਂ ਦਾ ਸੀਵਰੇਜ਼ ਝੀਲ ’ਚ ਵਹਾ ਦਿੱਤਾ ਜਾਂਦਾ ਹੈ, ਜੋ ਇਕ ਹੋਰ ਸਮੱਸਿਆ ਪੈਦਾ ਕਰਦਾ ਹੈ। ਇਕ ਹੋਰ ਹਾਊਸਬੋਟ ਦੇ ਮਾਲਕ ਤਾਰਿਕ ਅਹਿਮਦ ਨੇ ਕਿਹਾ,‘‘ਇੱਥੇ 1200 ਕਿਸ਼ਤੀਆਂ ਦਾ ਰਜਿਸਟਰੇਸ਼ਨ ਕੀਤਾ ਗਿਆ ਸੀ ਪਰ 1989 ’ਚ ਹੌਲੀ-ਹੌਲੀ ਹਾਲਾਤ ਵਿਗੜਨ ਲੱਗੇ, ਅਸੀਂ ਹਾਲੇ ਵੀ ਪੀੜਤ ਹਨ।

Comment here