ਸਿਆਸਤਖਬਰਾਂ

ਕਸ਼ਮੀਰੀ ਪੰਡਤਾਂ ਨੇ ਅਮਿਤ ਸ਼ਾਹ ਅੱਗੇ ਰੱਖੀਆਂ ਹੱਕੀ ਮੰਗਾਂ

ਜੰਮੂ-ਬੀਤੇ ਦਿਨੀਂ ਕਸ਼ਮੀਰੀ ਪੰਡਿਤਾਂ ਦੇ ਤਿੰਨ ਸੰਗਠਨਾਂ ਦੇ ਵਫ਼ਦ ਨੇ ਕਸ਼ਮੀਰੀ ਘਾਟੀ ’ਚ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਭਰਤੀ ਪ੍ਰੋਗਰਾਮ ਦੇ ਅਧੀਨ ਭਰਤੀ ਕੀਤੇ ਗਏ ਭਾਈਚਾਰੇ ਦੇ ਪ੍ਰਵਾਸੀ ਕਰਮੀਆਂ ਲਈ 2 ਬੈੱਡਰੂਮ ਵਾਲੇ ਕੁਆਰਟਰ ਦੇ ਨਿਰਮਾਣ ਤੋਂ ਇਲਾਵਾ ਉਨ੍ਹਾਂ ਲਈ ਸੁਰੱਖਿਆ ਅਤੇ ਬੀਮਾ ਪੈਕੇਜ ਦੀ ਮੰਗ ਕੀਤੀ। ਵਫ਼ਦ ਨੇ ਵਿਸਥਾਪਿਤਾਂ ਲਈ ਇਕ ਉੱਚ ਕਮੇਟੀ ਅਤੇ ਇਕ ਕਲਿਆਣ ਬੋਰਡ ਦੇ ਗਠਨ ਦੀ ਵੀ ਮੰਗ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਜੰਮੂ ਕਸ਼ਮੀਰ ਇਕਾਈ ਦੇ ਬੁਲਾਰੇ ਅਤੇ ਸਾਬਕਾ ਵਿਧਾਇਕ ਜੀ.ਐੱਲ. ਰੈਨਾ ਦੀ ਅਗਵਾਈ ’ਚ 7 ਮੈਂਬਰੀ ਵਫ਼ਦ ਨੇ ਇੱਥੇ ਰਾਜਭਵਨ ’ਚ ਸ਼ਾਹ ਨਾਲ ਮੁਲਾਕਾਤ ਕੀਤੀ। ਵਫ਼ਦ ਦੇ ਹੋਰ ਮੈਂਬਰਾਂ ਨੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਸਕੱਤਰ ਅਤੇ ਆਪਣੀ ਪਾਰਟੀ ਦੇ ਨੇਤਾ ਵਿਜੇ ਬਕਾਇਆ, ਯੂਥ ਆਲ ਇੰਡੀਆ ਕਸ਼ਮੀਰੀ ਸਮਾਜ (ਵਾਈ.ਆਈ.ਕੇ.ਐੱਸ.) ਦੇ ਮੁਖੀ ਆਰ.ਕੇ. ਭੱਟ, ਆਲ ਇੰਡੀਆ ਕਸ਼ਮੀਰੀ ਸਮਾਜ (ਏ.ਆਈ.ਕੇ.ਐੱਸ.) ਦੇ ਨੇਤਾ ਏ.ਕੇ. ਰੈਨਾ ਅਤੇ ਕਸ਼ਮੀਰੀ ਪੰਡਿਤ ਸਭਾ (ਕੇ.ਪੀ.ਐੱਸ.) ਦੇ ਮੁਖੀ ਕੇ.ਕੇ. ਖੋਸਾ ਸ਼ਾਮਲ ਸਨ।
ਵਫ਼ਦ ਦੇ ਮੈਂਬਰਾਂ ਨੇ ਘਾਟੀ ’ਚ ਗੈਰ ਪ੍ਰਵਾਸੀ ਕਸ਼ਮੀਰੀ ਪੰਡਿਤ ਕਰਮੀਆਂ ਲਈ ਸੁਰੱਖਿਆ, ਦੂਰ ਦੇ ਖੇਤਰਾਂ ਤੋਂ ਅਜਿਹੇ ਕਰਮੀਆਂ ਨੂੰ ਕੋਲ ਦੇ ਸੁਰੱਖਿਅਤ ਖੇਤਰਾਂ ’ਚ ਟਰਾਂਸਫਰ ਕਰਨ ਅਤੇ ਉਨ੍ਹਾਂ ਲਈ ਇਕ ਵਿਆਪਕ ਬੀਮਾ ਪੈਕੇਜ ਦੀ ਮੰਗ ਕੀਤੀ। ਘਾਟੀ ’ਚ 2010 ਤੋਂ ਹੁਣ ਤੱਕ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਭਰਤੀ ਪੈਕੇਜ ਦੇ ਅਧੀਨ ਕਰੀਬ 3 ਹਜ਼ਾਰ ਕਸ਼ਮੀਰੀ ਪੰਡਤ ਕਰਮੀਆਂ ਨੂੰ ਨਿਯੁਕਤ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵਫ਼ਦ ਨੇ ਮੰਦਰਾਂ ਦੀ ਸੁਰੱਖਿਆ ਅਤੇ ਕਸ਼ਮੀਰੀ ਪੰਡਿਤਾਂ ਲਈ ਇਕ ਕਲਿਆਣ ਬੋਰਡ ਦੇ ਗਠਨ ਦੀ ਵੀ ਮੰਗ ਕੀਤੀ।

Comment here