ਸ਼੍ਰੀਨਗਰ-ਕਸ਼ਮੀਰ ਘਾਟੀ ਦਾ ਨਾਮ ਰੌਸ਼ਨ ਕਰਨ ਲਈ 26 ਸਾਲਾ ਕਸ਼ਮੀਰੀ ਮੁਹੰਮਦ ਉਮਰ ਕੁਮਾਰ ਨੇ ਮਿੱਟੀ ਦੇ ਭਾਂਡਿਆਂ ਨੂੰ ਆਧੁਨਿਕ ਸਮੇਂ ਦੇ ਹਿਸਾਬ ਨਾਲ ਢਾਲਣ, ਇਨ੍ਹਾਂ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਅਤੇ ਇਨ੍ਹਾਂ ਤੋਂ ਪੈਸੇ ਕਮਾਉਣ ਦਾ ਸੁਫ਼ਨਾ ਦੇਖਿਆ ਹੈ। ਉਮਰ ਖ਼ੁਦ ਆਪਣੇ ਹੱਥਾਂ ਨਾਲ ਮਿੱਟੀ ਦੇ ਚਮਕਦਾਰ ਭਾਂਡੇ ਬਣਾਉਂਦੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਚੀਨ ਅਤੇ ਅਮਰੀਕਾ ’ਚ ਮਸ਼ੀਨਾਂ ਦੀ ਮਦਦ ਨਾਲ ਤਿਆਰ ਕੀਤੇ ਜਾਣ ਵਾਲੇ ਮਿੱਟੀ ਦੇ ਭਾਂਡਿਆਂ ਨਾਲੋਂ ਉਨ੍ਹਾਂ ਦੇ ਬਣਾਏ ਭਾਂਡੇ ਜ਼ਿਆਦਾ ਬਿਹਤਰ ਹਨ। ਇਸ ਲਈ ਉਹ ਸਾਫ਼-ਸੁਥਰੀ ਮਿੱਟੀ ਦੀ ਵਰਤੋਂ ਕਰਦੇ ਹਨ।
ਉਮਰ ਸ਼੍ਰੀਨਗਰ ਦੇ ਪੂਰਬੀ ਇਲਾਕੇ ’ਚ ਵਸੇ ਸ਼ਹਿਰ ਨਿਸ਼ਾਤ ’ਚ ਤਿਆਰ ਇਕ ਇਕਾਈ ’ਚ ਇਸ ਤਰ੍ਹਾਂ ਦੇ ਭਾਂਡਿਆਂ ਦਾ ਨਿਰਮਾਣ ਕਰਦੇ ਹਨ। ਮਿੱਟੀ ਦੇ ਭਾਂਡੇ ਬਣਾਉਣ ਦੀ ਆਪਣੀ ਕਲਾ ਬਾਰੇ ਗੱਲ ਕਰਦੇ ਹੋਏ ਉਮਰ ਨੇ ਦੱਸਿਆ,‘‘ਮੈਂ ਯੂ-ਟਿਊਬ ’ਤੇ ਚੀਨ ਅਤੇ ਅਮਰੀਕਾ ’ਚ ਆਧੁਨਿਕ ਮਸ਼ੀਨਾਂ ਦੀ ਮਦਦ ਨਾਲ ਬਣਾਏ ਜਾਣ ਵਾਲੇ ਮਿੱਟੀ ਦੇ ਭਾਂਡਿਆਂ ’ਤੇ ਵੀਡੀਓ ਦੇਖੇ ਅਤੇ ਪਾਇਆ ਕਿ ਕਸ਼ਮੀਰ ’ਚ ਇਹ ਭਾਂਡੇ ਸ਼ੁੱਧ ਮਿੱਟੀ ਨਾਲ ਤਿਆਰ ਕੀਤੇ ਜਾਂਦੇ ਹਨ ਅਤੇ ਬਾਅਦ ’ਚ ਇਹ ਅੱਗ ਦੀ ਭੱਠੀ ’ਚ ਸੇਕੇ ਜਾਂਦੇ ਹਨ, ਜਿਸ ਨਾਲ ਰੋਜ਼ ਦੀ ਜ਼ਿੰਦਗੀ ’ਚ ਇਸਤੇਮਾਲ ਕਰਨ ਦੀ ਹੈਸੀਅਤ ਨਾਲ ਕਾਫ਼ੀ ਸ਼ਾਨਦਾਰ ਅਤੇ ਟਿਕਾਊ ਹੁੰਦੇ ਹਨ।’’ ਉਮਰ ਕਹਿੰਦੇ ਹਨ,‘‘ਮੈਂ ਫਿਲਹਾਲ ਲਾਲ, ਹਰੇ ਅਤੇ ਕਾਲੇ ਰੰਗ ਦੇ ਚਮਕਦਾਰ ਮਿੱਟੀ ਦੇ ਭਾਂਡੇ ਬਣਾ ਰਿਹਾ ਹਾਂ। ਇਸ ਲਈ ਮੈਂ ਮਿੱਟੀ ਤੋਂ ਇਲਾਵਾ ਕਲਰ ਮਿਸ਼ਰਨ ਲਈ ਬੇਕਾਰ ਪਏ ਸ਼ੀਸ਼ੇ, ਇਸਤੇਮਾਲ ਕੀਤੀ ਗਈ ਬੈਟਰੀ ਅਤੇ ਇਕ ਮੈਟਲ ਦਾ ਇਸਤੇਮਾਲ ਕਰ ਰਿਹਾ ਹਾਂ। ਇਨ੍ਹਾਂ ਨੂੰ ਮੈਂ ਇਕ ਅਨੋਖੀ ਤਕਨੀਕ ਨਾਲ ਬਣਾਉਂਦਾ ਹਾਂ ਅਤੇ ਫਿਰ ਭੱਠੀ ’ਚ ਸੇਕਦਾਂ ਹਾਂ।’’ ਉਮਰ ਨੂੰ ਭਾਂਡੇ ਬਣਾਉਣ ਲਈ ਕੱਚੇ ਮਾਲ ਦੀ ਖਰੀਦ ਲਈ 1200 ਰੁਪਏ ਖਰਚ ਕਰਨੇ ਪੈਂਦੇ ਹਨ।
Comment here